ਖਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਜਿੱਤਿਆ ਸਿਲਵਰ ਮੈਡਲ
ਖਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਜਿੱਤਿਆ ਸਿਲਵਰ ਮੈਡਲ
Publish Date: Tue, 10 Mar 2026 07:30 PM (IST)
Updated Date: Tue, 10 Mar 2026 07:33 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਗੁਰੂ ਨਾਨਕ ਖਾਲਸਾ ਕਾਲਜ, ਸੁਲਤਾਨਪੁਰ ਲੋਧੀ ਦੇ ਸਰੀਰਿਕ ਸਿੱਖਿਆ ਵਿਭਾਗ ਦੇ ਪ੍ਰੋ. ਹਰਜਾਪ ਸਿੰਘ ਦੀ ਅਗਵਾਈ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਕਰਵਾਏ ਗਏ ਇੰਟਰ ਕਾਲਜ ਸਪੋਰਟਸ ਰਗਬੀ ਟੂਰਨਾਮੈਂਟ 2025-26 ਵਿਚ ਕਾਲਜ ਦੀ ਲੜਕਿਆਂ ਦੀ ਟੀਮ ਨੇ ਡਿਵੀਜ਼ਨ ਏ ਵਿਚ ਭਾਗ ਲਿਆ, ਜਿਸ ਚ 4 ਟੀਮਾਂ ਨੇ ਹਿੱਸਾ ਲਿਆ ਤੇ ਇਨ੍ਹਾਂ ਚੋਂ ਕਾਲਜ ਦੀ ਟੀਮ ਨੇ ਦੂਜਾ ਸਥਾਨ ਹਾਸਲ ਕਰਦੇ ਹੋਏ ਚਾਂਦੀ ਦੇ ਮੈਡਲ ’ਤੇ ਕਬਜ਼ਾ ਕੀਤਾ। ਇਸ ਟੀਮ ਵਿਚ ਅਮਨਪ੍ਰੀਤ ਸਿੰਘ, ਗੁਰਬਾਜ ਸਿੰਘ, ਮੋਹਿਤ, ਜੈਪਾਲ ਸਿੰਘ, ਅਭੈ ਸਿੰਘ, ਦਿਲਜੀਤ ਸਿੰਘ, ਗੁਰਜੀਤ ਸਿੰਘ, ਹਰਮਨਪ੍ਰੀਤ ਸਿੰਘ, ਰੋਹਿਤ, ਗੌਤਮ ਸਿੰਘ, ਨਿਸ਼ਾਨ ਸਿੰਘ ਤੇ ਰਾਜਵੀਰ ਸਿੰਘ ਸ਼ਾਮਲ ਸਨ। ਇਸ ਮੌਕੇ ਜੇਤੂ ਟੀਮ ਦਾ ਕਾਲਜ ਪਹੁੰਚਣ ’ਤੇ ਸਵਾਗਤ ਕੀਤਾ ਗਿਆ। ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇੰਜੀ. ਸਵਰਨ ਸਿੰਘ, ਸਕੱਤਰ ਗੁਰਪ੍ਰੀਤ ਕੌਰ ਮੈਂਬਰ ਐੱਸਜੀਪੀਸੀ, ਇੰਜੀ. ਹਰਨਿਆਮਤ ਕੌਰ ਤੇ ਕਾਲਜ ਦੇ ਡਾਇਰੈਕਟਰ ਇੰਜੀ. ਨਿਮਰਤਾ ਕੌਰ ਨੇ ਜੇਤੂ ਵਿਦਿਆਰਥੀਆਂ ਤੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ। ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਸਮੇਂ ਕਾਲਜ ਦੇ ਡਾਇਰੈਕਟਰ ਇੰਜੀ. ਨਿਮਰਤਾ ਕੌਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਜਸਬੀਰ ਕੌਰ, ਲੜਕੀਆਂ ਵਿੰਗ ਦੇ ਕੋਆਰਡੀਨੇਟਰ ਪ੍ਰੋ. ਸੁਖਪਾਲ ਸਿੰਘ, ਡਾ. ਮਨੀ ਛਾਬੜਾ, ਪ੍ਰੋ. ਰਾਜਦੀਪ ਕੌਰ ਜੋਸਨ, ਪ੍ਰੋ. ਹਰਪ੍ਰੀਤ ਸਿੰਘ, ਡਾ. ਸੁਖਵਿੰਦਰ ਸਿੰਘ ਤੇ ਪ੍ਰੋ. ਸਰਬਜੀਤ ਕੌਰ ਸ਼ਾਮਲ ਰਹੇ।