ਖੈੜਾ ਐੱਨਜੇਪੀਸੀਆਈ ਦੇ ਨੈਸ਼ਨਲ ਚੇਅਰਮੈਨ ਬਣੇ : ਡਾ. ਬਾਵਾ
ਖੈੜਾ ਨੈਸ਼ਨਲ ਚੇਅਰਮੈਨ, ਚਾਨਾ ਤੇ ਡਾ. ਮੋਹਿਤ, ਐਨ.ਜੇ.ਪੀ.ਸੀ ਆਈ. ਵਲੋਂ ਮੈਂਬਰ ਨਿਯੁਕਤ : ਡਾ. ਬਾਵਾ
Publish Date: Tue, 20 Jan 2026 07:11 PM (IST)
Updated Date: Tue, 20 Jan 2026 07:15 PM (IST)
ਚਾਨਾ ਤੇ ਡਾ. ਮੋਹਿਤ ਮੈਂਬਰ ਨਿਯੁਕਤ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ
ਕਪੂਰਥਲਾ : ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ ਨੈਸ਼ਨਲ ਜਰਨਲਿਸਟ ਪ੍ਰੈੱਸ ਕਲੱਬ ਆਫ਼ ਇੰਡੀਆ (ਐੱਨਜੇਪੀਸੀਆਈ)(ਰਜਿ.) ਦੀ ਮੀਟਿੰਗ ਪ੍ਰੈੱਸ ਕਲੱਬ ਕਪੂਰਥਲਾ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਨੈਸ਼ਨਲ ਪ੍ਰਧਾਨ ਕਿਸ਼ੋਰ ਰਾਜਪੂਤ, ਡਾਇਰੈਕਟਰ ਡਾ. ਐੱਚਐੱਸ ਬਾਵਾ ਤੇ ਸਲਾਹਕਾਰ ਟੀਐੱਸ ਚਾਹਲ ਤੇ ਨਵਜੀਤ ਸਿੰਘ ਰਾਜੂ ਪੰਜਾਬ ਪ੍ਰਧਾਨ ਵੱਲੋਂ ਕੀਤੀ ਗਈ। ਇਸ ਮੀਟਿੰਗ ਵਿਚ ਸਾਰਿਆਂ ਦੀ ਸਲਾਹ ਅਤੇ ਸਰਬਸੰਮਤੀ ਨਾਲ ਮਿਹਨਤੀ, ਇਮਾਨਦਾਰ, ਅਣਥੱਕ, ਨਿਧੜਕ, ਕ੍ਰਾਂਤੀਕਾਰੀ ਅਤੇ ਪ੍ਰਸਿੱਧ ਪੱਤਰਕਾਰ ਰੋਸ਼ਨ ਖੈੜਾ ਨੂੰ ਨੈਸ਼ਨਲ ਚੇਅਰਮੈਨ, ਬਰਿੰਦਰ ਚਾਨਾ ਸੰਪਾਦਕ ਕਪੂਰਥਲਾ ਨਿਊਜ਼ ਤੇ ਡਾ. ਮੋਹਿਤ ਨੂੰ ਬਤੌਰ ਮੈਂਬਰ, ਨੈਸ਼ਨਲ ਜਰਨਲਿਸਟ ਪ੍ਰੈੱਸ ਕਲੱਬ ਆਫ਼ ਇੰਡੀਆ (ਰਜਿ.) ਵੱਲੋਂ ਨਿਯੁਕਤ ਕੀਤਾ ਗਿਆ। ਇਸ ਦੌਰਾਨ ਨਵ-ਨਿਯੁਕਤ ਚੇਅਰਮੈਨ ਨੇ ਨੈਸ਼ਨਲ ਜਰਨਲਿਸਟ ਪ੍ਰੈੱਸ ਕਲੱਬ ਆਫ਼ ਇੰਡੀਆ ਦੀ ਸਮੂਹ ਟੀਮ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਦਿੱਤੀ ਹੋਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ ਤੇ ਪ੍ਰੈੱਸ ਕਲੱਬ ਨੂੰ ਹੋਰ ਬੁਲੰਦੀਆਂ ’ਤੇ ਲੈ ਕੇ ਜਾਣਗੇ। ਇਸ ਮੌਕੇ ਚਾਨਾ ਤੇ ਡਾ. ਮੋਹਿਤ ਵੱਲੋਂ ਵੀ ਪ੍ਰੈੱਸ ਕਲੱਬ ਦਾ ਧੰਨਵਾਦ ਕੀਤਾ ਗਿਆ ਤੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ। ਪੰਜਾਬ ਦੇ ਪ੍ਰਧਾਨ ਨਵਜੀਤ ਸਿੰਘ ਰਾਜੂ ਵੱਲੋਂ ਹਾਜ਼ਰ ਸਾਥੀਆਂ ਦਾ ਧੰਨਵਾਦ ਕੀਤਾ ਗਿਆ। ਕਿਸ਼ੋਰ ਰਾਜਪੂਤ ਵੱਲੋਂ ਖੈੜਾ, ਚਾਨਾ ਤੇ ਡਾ. ਮੋਹਿਤ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਡਾਇਰੈਕਟਰ ਡਾ. ਐੱਚਐੱਸ ਬਾਵਾ ਨੇ ਕਿਹਾ ਕਿ ਇਹ ਇਕੋ-ਇਕ ਅਜਿਹਾ ਪ੍ਰੈੱਸ ਕਲੱਬ ਹੈ, ਜਿਸਦੀ ਮੈਂਬਰਸ਼ਿਪ ਲਈ ਕੋਈ ਫੀਸ ਨਹੀਂ ਹੈ। ਸਮਾਜ ਦੇ ਭਲੇ ਲਈ ਕੰਮ ਕਰਨ ਵਾਲੇ ਹਰ ਪੱਤਰਕਾਰ ਲਈ ਖੁੱਲ੍ਹਾ ਸੱਦਾ ਹੈ ਕਿ ਤੁਸੀਂ ਬਿਨਾਂ ਕਿਸੇ ਸ਼ਰਤ ਦੇ ਮੈਂਬਰ ਬਣ ਸਕਦੇ ਹੋ ਭਾਵੇਂ ਤੁਸੀਂ ਕਿਸੇ ਹੋਰ ਪ੍ਰੈੱਸ ਕਲੱਬ ਦੇ ਵੀ ਮੈਂਬਰ ਹੋ ਤਾਂ ਵੀ ਕੋਈ ਪਾਬੰਦੀ ਨਹੀਂ ਹੈ। ਕਪੂਰਥਲਾ ਦੇ ਪ੍ਰਧਾਨ ਸਾਹਿਲ ਗੁਪਤਾ ਦੇ ਪਰਿਵਾਰ ਵਿਚ ਕੋਈ ਬਿਮਾਰ ਹੋਣ ਕਾਰਨ ਉਹ ਇਸ ਮੀਟਿੰਗ ਵਿਚ ਭਾਗ ਨਹੀਂ ਲੈ ਸਕੇ। ਇਸ ਮੌਕੇ ਉਪ-ਪ੍ਰਧਾਨ ਹਰਵੰਤ ਸਿੰਘ ਸਚਦੇਵਾ, ਅਜੇ, ਡਾ. ਸੈਮ, ਮਨੀ, ਰੁਪਿੰਦਰ ਧਾਮੀ, ਅਮਨ ਸਚਦੇਵਾ, ਸੱਭਰਵਾਲ, ਸੌਰਵ, ਮਨਮੋਹਨ ਰਾਧੇ, ਮੰਗਲ ਸਿੰਘ, ਮਨਜੋਤ ਸਿੰਘ, ਸੂਬੇਦਾਰ ਸੁੱਚਾ ਸਿੰਘ, ਬੰਟੀ, ਸਾਗਰ, ਚੰਦਨ, ਮਨਜੋਤ ਸਿੰਘ, ਹਰਵਿੰਦਰ ਕੌਰ, ਸਵਾਮੀ ਰਾਜ ਪਾਲ, ਮਦਨ ਲਾਲ, ਬੰਟੀ, ਇੰਦਰਜੀਤ ਚਾਹਲ, ਰੂਬੀ ਧਾਮੀ, ਸ਼ੰਕਰ, ਭੱਟੀ, ਗੁਰਵਿੰਦਰ ਸਿੰਘ ਤੇ ਪ੍ਰੈੱਸ ਕਲੱਬ ਦੇ ਹੋਰ ਮੈਂਬਰ ਅਤੇ ਅਹੁਦੇਦਾਰ ਵੀ ਮੌਜੂਦ ਸਨ।