ਫਿਰੌਤੀ ਮੰਗਣ ਵਾਲੇ 3 ਗੁਰਗੇ ਹਥਿਆਰ ਸਮੇਤ ਗ੍ਰਿਫਤਾਰ
ਕਪੂਰਥਲਾ ਪੁਲਿਸ ਵੱਲੋਂ ਫਿਰੌਤੀ ਦੀ ਮੰਗ ਕਰਨ ਵਾਲੇ 03 ਗੁਰਗੇ ਹਥਿਆਰ ਸਮੇਤ ਗ੍ਰਿਫਤਾਰ
Publish Date: Sat, 28 Mar 2026 07:43 PM (IST)
Updated Date: Sun, 29 Mar 2026 04:12 AM (IST)

ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ, ਕਪੂਰਥਲਾ : ਫਿਰੌਤੀ ਦੀ ਮੰਗ ਕਰਨ ਵਾਲੇ 3 ਗੁਰਗਿਆਂ ਨੂੰ ਕਪੂਰਥਲਾ ਪੁਲਿਸ ਨੇ ਕਾਬੂ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ ਅਤੇ ਉਨ੍ਹਾਂ ਪਾਸੋਂ ਇਕ ਪਿਸਟਲ, ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਅਤੇ 02 ਮੋਬਾਇਲ ਫੋਨ ਵੀ ਬਰਾਮਦ ਕੀਤੇ ਗਏ। ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਗੌਰਵ ਤੂਰਾ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਕਪੂਰਥਲਾ ਪੁਲਿਸ ਵੱਲੋਂ ਔਰਗੇਨਾਈਜ ਕਰਾਈਮ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ। ਇਸ ਮੁਹਿੰਮ ਤਹਿਤ ਕਪੂਰਥਲਾ ਪੁਲਿਸ ਵੱਲੋਂ ਧਮਕੀਆਂ ਦੇ ਕੇ ਫਿਰੋਤੀ ਦੀ ਮੰਗ ਕਰਨ ਅਤੇ ਫਾਇਰਿੰਗ ਕਰਨ ਵਾਲੇ ਗੈਂਗ ਦਾ ਪਰਦਾਫਾਸ਼ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ। ਐੱਸ.ਐੱਸ.ਪੀ ਨੇ ਦੱਸਿਆ ਕਿ ਮਿਤੀ 21.03.2026 ਨੂੰ ਪਿੰਡ ਆਹਲੀ ਕਲਾਂ ਥਾਣਾ ਕਬੀਰਪੁਰ ਜ਼ਿਲ੍ਹਾ ਕਪੂਰਥਲਾ ਵਿਖੇ ਵਿਦੇਸ਼ੀ ਵਰਚੂਅਲ ਨੰਬਰ ਤੋਂ ਔਰਗੇਨਾਈਜ ਕ੍ਰਿਮਿਨਲ ਵੱਲੋਂ ਫੋਨ ਕਰਕੇ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ ਅਤੇ ਫਿਰੌਤੀ ਨਾ ਦੇਣ ਤੇ 03 ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਸ ਸਬੰਧੀ ਮੁਕੱਦਮਾ ਦਰਜ ਕਰਕੇ ਇਹਨਾਂ ਦਾ 100 ਕਿਲੋਮੀਟਰ ਪਿੱਛਾ ਕਰਕੇ ਤਰਨਤਾਰਨ ਤੋਂ ਅਪਰਾਧੀਆਂ ਨੂੰ ਲੋਕੇਟ ਕੀਤਾ ਅਤੇ ਇਹਨਾਂ ਦੀ ਲਗਾਤਾਰ ਸਰਵੀਲੈਂਸ ਕੀਤੀ ਗਈ ਤੇ ਸੀ.ਆਈ.ਏ ਕਪੂਰਥਲਾ, ਥਾਣਾ ਕਬੀਰਪੁਰ, ਟੈਕਨੀਕਲ ਸੈਲ ਕਪੂਰਥਲਾ ਅਤੇ ਜ਼ਿਲ੍ਹਾ ਤਰਨਤਾਰਨ ਦੀ ਪੁਲਿਸ ਦੀ ਮਦਦ ਨਾਲ ਤਿੰਨੋ ਗੁਰਗਿਆਂ ਨੂੰ ਕਾਬੂ ਕੀਤਾ। ਵਾਰਦਾਤ ਦੌਰਾਨ ਫਾਇਰ ਕਰਨ ਵਾਲਾ ਪਿਸਟਲ ਸਮੇਤ ਮੈਗਜ਼ੀਨ ਬ੍ਰਾਮਦ ਕੀਤਾ ਅਤੇ ਤਿੰਨੋ ਗੁਰਗਿਆਂ ਵੱਲੋਂ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਪਲਟੀਨਾ ਰੰਗ ਕਾਲਾ ਨੰਬਰ ਪੀ.ਬੀ. 46 ਏ.ਜੇ.7438 ਵੀ ਬ੍ਰਾਮਦ ਕੀਤਾ ਗਿਆ ਹੈ। ਜੋ ਇਸ ਸਬੰਧੀ ਡੂੰਘਾਈ ਨਾਲ ਤਫਤੀਸ਼ ਕਰਕੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਫਿਰੋਤੀ ਮੰਗਣ ਵਾਲੇ ਸੰਗਠਿਤ ਅਪਰਾਧ ਨਾਲ ਜੁੜੇ ਤਿੰਨ ਗੁਰਗੇ ਅੰਮ੍ਰਿਤਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਖੇੜਾ ਥਾਣਾ ਸਰਹਾਲੀ ਜ਼ਿਲ੍ਹਾ ਤਰਨਤਾਰਨ, ਨਿਸ਼ਾ ਸਿੰਘ ਉਰਫ ਨਿਸ਼ਾਨ ਪੁੱਤਰ ਸਰਬਜੀਤ ਸਿੰਘ ਵਾਸੀ ਮੁਹੱਲਾ ਚੌਧਰੀ ਵਾਲਾ ਨੌਸ਼ਹਿਰਾ ਪੰਨੂਆ ਥਾਣਾ ਸਰਹਾਲੀ ਜ਼ਿਲ੍ਹਾ ਤਰਨਤਾਰਨ ਅਤੇ 01 ਨਬਾਲਗ ਨੂੰ ਗ੍ਰਿਫਤਾਰ ਕੀਤਾ ਹੈ। ਇਸ ਵਾਰਦਾਤ ਨੂੰ ਟਰੇਸ ਕਰਨ ਲਈ ਹਰਿੰਦਰ ਸਿੰਘ ਗਿੱਲ ਪੁਲਿਸ ਕਪਤਾਨ ਤਫਤੀਸ਼ ਕਪੂਰਥਲਾ, ਸੁਖਪਾਲ ਸਿੰਘ ਰੰਧਾਵਾ ਉਪ ਪੁਲਿਸ ਕਪਤਾਨ ਐੱਨ.ਡੀ.ਪੀ.ਐੱਸ. ਕਪੂਰਥਲਾ, ਧਰਿੰਦਰ ਵਰਮਾ ਸਹਾਇਕ ਪੁਲਿਸ ਕਪਤਾਨ ਸਬ-ਡਵੀਜਨ ਸੁਲਤਾਨਪੁਰ ਲੋਧੀ ਦੀ ਅਗਵਾਈ ਹੇਠ ਐਸ.ਆਈ ਰਮਨ ਕੁਮਾਰ ਇੰਚਾਰਜ ਸੀ.ਆਈ.ਏ ਕਪੂਰਥਲਾ, ਇੰਸਪੈਕਟਰ ਨਿਰਮਲ ਸਿੰਘ ਮੁੱਖ ਅਫਸਰ ਥਾਣਾ ਕਬੀਰਪੁਰ ਅਤੇ ਏ.ਐਸ.ਆਈ ਚਰਨਜੀਤ ਸਿੰਘ ਇੰਚਾਰਜ ਟੈਕਨੀਕਲ ਸੈਲ ਕਪੂਰਥਲਾ ਦੀ ਟੀਮ ਬਣਾਈ ਗਈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਨੇ ਵਿਦੇਸ਼ ਵਿੱਚ ਬੈਠੇ ਔਰਗੇਨਾਈਜ ਸੰਗਠਨਾਂ ਦੇ ਕਹਿਣ ’ਤੇ ਗੇਟ ’ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਇਹਨਾਂ ਨੇ ਹੋਰ ਵੀ ਅਜਿਹੀਆਂ ਵਾਰਦਾਤਾਂ ਕਰਨੀਆਂ ਸਨ। ਐਸ.ਐਸ.ਪੀ. ਗੌਰਵ ਤੂਰਾ ਨੇ ਦੱਸਿਆ ਕਿ ਨਿਸ਼ਾ ਸਿੰਘ ਉਰਫ ਨਿਸ਼ਾਨ ਦੇ ਖਿਲਾਫ ਪਹਿਲਾਂ ਵੀ 01 ਮੁਕੱਦਮਾ ਦਰਜ ਹੈ। ਇਹਨਾਂ ਪਾਸੋਂ ਡੁੰਘਾਈ ਨਾਲ ਪੁੱਛਗਿੱਛ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ ਜਿਸ ਨਾਲ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।