ਕਲੂਚਾ ਪਰਿਵਾਰ ਨੇ ਚਿੰਤਪੁਰਨੀ ਧਾਮ ’ਚ ਲੰਗਰ ਲਗਾਇਆ
ਕਲੂਚਾ ਪਰਿਵਾਰ ਵੱਲੋਂ ਚਿੰਤਪੁਰਨੀ ਧਾਮ ਵਿੱਚ ਚੇਤ ਮਹੀਨੇ ਨੂੰ ਸਮਰਪਿਤ ਸਾਲਾਨਾ ਲੰਗਰ
Publish Date: Mon, 30 Mar 2026 07:28 PM (IST)
Updated Date: Mon, 30 Mar 2026 07:30 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸਮਾਜ ਸੇਵਕ ਸੁਦੇਸ਼ ਕਲੂਚਾ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਛਿੰਨਮਸਤਿਕਾ ਮਾਤਾ ਚਿੰਤਪੁਰਨੀ ਧਾਮ (ਹਿ. ਪ੍ਰ.) ਵਿਚ ਚੇਤ ਮਹੀਨੇ ਨੂੰ ਸਮਰਪਿਤ ਸਾਲਾਨਾ ਲੰਗਰ ਕਿੰਨੂ ਲਾਲ ਥੜਾ, ਮੇਹਲੀ ਗੇਟ ਸਰਾਂ ਵਿਚ ਸ਼ਰਧਾ ਤੇ ਭਾਵਨਾ ਨਾਲ ਲਗਾਇਆ ਗਿਆ। ਲੰਗਰ ਵੰਡਣ ਦਾ ਸ਼ੁਭ ਆਰੰਭ ਭਾਜਪਾ ਮੰਡਲ ਫਗਵਾੜਾ ਦੇ ਪ੍ਰੈੱਸ ਸਕੱਤਰ ਹੈਪੀ ਬ੍ਰੋਕਰ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਚੇਤ ਨਰਾਤਿਆਂ ਦੇ ਮੇਲੇ ਦੌਰਾਨ ਇਸ ਵਾਰ ਵੀ ਲੱਖਾਂ ਸ਼ਰਧਾਲੂਆਂ ਨੇ ਮਾਤਾ ਰਾਣੀ ਦੇ ਦਰਬਾਰ ਵਿਚ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਮੇਲਾ ਖਤਮ ਹੋਣ ਦੇ ਬਾਵਜੂਦ ਵੀ ਮਾਤਾ ਚਿੰਤਪੁਰਨੀ ਦੇ ਦਰਬਾਰ ਵਿਚ ਹਰ ਰੋਜ਼ ਸ਼ਰਧਾਲੂਆਂ ਦੀ ਭਾਰੀ ਭੀੜ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਸੰਗਤ ਨੇ ਬਹੁਤ ਪ੍ਰੇਮ ਤੇ ਸ਼ਰਧਾ ਨਾਲ ਲੰਗਰ ਛਕਿਆ। ਸੁਦੇਸ਼ ਕਲੂਚਾ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੀ ਮਾਤਾ ਚਿੰਤਪੁਰਨੀ ਵਿਚ ਡੂੰਘੀ ਆਸਥਾ ਹੈ ਤੇ ਮਾਤਾ ਰਾਣੀ ਦੀ ਕਿਰਪਾ ਨਾਲ ਉਹ ਹਰ ਸਾਲ ਇਹ ਭੰਡਾਰਾ ਕਰਵਾਉਂਦੇ ਹਨ। ਇਸ ਮੌਕੇ ਊਸ਼ਾ ਕਲੂਚਾ, ਵਿਕਾਸ ਕਲੂਚਾ, ਵੰਦਨਾ ਕਲੂਚਾ, ਹਿਤੇਨ ਕਲੂਚਾ, ਵਿਸ਼ੁ ਕਲੂਚਾ, ਬ੍ਰਿਜ ਕਲੂਚਾ, ਸਤਪਾਲ ਕਲੂਚਾ, ਨੇਹਾ ਕਲੂਚਾ, ਕਨਵੀ ਕਲੂਚਾ, ਪਾਰਸ ਕਲੂਚਾ, ਗੀਤਾਂਜਲੀ ਕਲੂਚਾ, ਘਨਸ਼ਿਆਮ ਮਖੀਜਾ, ਆਸ਼ਾ ਮਖੀਜਾ, ਰਾਜਿੰਦਰ ਸਿੰਘ, ਰਾਮ ਮਖੀਜਾ, ਗਿਰੀਸ਼ ਮਖੀਜਾ, ਅਵਤਾਰ ਸਿੰਘ, ਆਵਿਸ਼ ਕਲੂਚਾ ਆਦਿ ਹਾਜ਼ਰ ਸਨ।