ਕਾਲਾ ਸੰਘਿਆਂ ਦਾ ਦੋ ਰੋਜ਼ਾ ਛਿੰਝ ਮੇਲਾ ਅੱਜ ਤੇ ਕੱਲ੍ਹ
ਕਾਲਾ ਸੰਘਿਆਂ ਦਾ ਸਾਲਾਨਾ ਦੋ ਰੋਜ਼ਾ ਛਿੰਝ ਮੇਲਾ ਅੱਜ ਤੇ ਕੱਲ੍ਹ
Publish Date: Wed, 11 Feb 2026 07:22 PM (IST)
Updated Date: Thu, 12 Feb 2026 04:06 AM (IST)

* ਵਿਸ਼ਵ ਪ੍ਰਸਿੱਧ ਪਹਿਲਵਾਨਾਂ ਦੀਆਂ ਕੁਸ਼ਤੀਆਂ ਦੇ ਹੋਣਗੇ ਮੁਕਾਬਲੇ ਕੈਪਸ਼ਨ: 11ਕੇਪੀਟੀ1 ਕਾਲ਼ਾ ਸੰਘਿਆਂ ਦੇ ਛਿੰਝ ਮੇਲੇ ਤੇ ਗੁਰਦੁਆਰਾ ਬਾਬਾ ਕਾਹਨ ਦਾਸ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਬੱਸਣ ਛਿੰਝ ਮੇਲੇ ਸਬੰਧੀ ਜਾਣਕਾਰੀ ਦਿੰਦੇ ਹੋਏ। ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆਂ : ਛਿੰਝ ਕਮੇਟੀ ਕਾਲਾ ਸੰਘਿਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੀਰ ਬਾਬਾ ਲੱਖਾਂ ਦੇ ਦਾਤੇ ਦੀ ਯਾਦ ਵਿਚ 2 ਰੋਜ਼ਾ ਸਾਲਾਨਾ ਛਿੰਝ ਮੇਲਾ 12 ਤੇ 13 ਫਰਵਰੀ, ਦਿਨ ਵੀਰਵਾਰ ਤੇ ਸ਼ੁੱਕਰਵਾਰ ਨੂੰ ਗ਼ਦਰੀ ਬਾਬਾ ਹਰਨਾਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਲਾ ਸੰਘਿਆਂ ਦੇ ਖੇਡ ਮੈਦਾਨ ਵਿਖੇ ਭਾਰੀ ਉਤਸ਼ਾਹ ਨਾਲ਼ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਛਿੰਝ ਮੇਲਾ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਬੱਸਣ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 12 ਫਰਵਰੀ ਨੂੰ ਪਿੜ ਹੋਵੇਗਾ ਜਿਸ ਦੌਰਾਨ ਉੱਭਰਦੇ ਪਹਿਲਵਾਨਾਂ ਦੀਆਂ ਆਕਰਸ਼ਿਤ ਕੁਸ਼ਤੀਆਂ ਹੋਣਗੀਆਂ ਜਦਕਿ 13 ਫਰਵਰੀ ਕੇਵਲ ਸੱਦੇ ਹੋਏ ਵੱਡੇ ਨਾਮਵਰ ਭਲਵਾਨਾਂ ਦੇ ਦੰਗਲ ਕਰਵਾਏ ਜਾਣਗੇ। ਪ੍ਰਧਾਨ ਬੱਸਣ ਨੇ ਦੱਸਿਆ ਕਿ ਛਿੰਝ ਮੇਲੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਛਿੰਝ ਮੇਲਾ ਕਮੇਟੀ ਵੱਲੋਂ ਸਮੂਹ ਨਗਰ ਤੇ ਇਲਾਕਾ ਨਿਵਾਸੀਆਂ, ਐਨ.ਆਰ. ਆਈਜ਼ ਵੀਰਾਂ ਤੇ ਪਿੰਡ ਆਲਮਗੀਰ ਤੇ ਖ਼ਾਸ ਕਾਲਾ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਖੇਡ ਮੇਲੇ ਦੌਰਾਨ ਦੁਨੀਆਂ ਦੇ ਪ੍ਰਸਿੱਧ ਰੁਸਤਮ ਪਹਿਲਵਾਨ ਆਪਣੀ ਕੁਸ਼ਤੀਆਂ ਨਾਲ ਦਰਸ਼ਕਾਂ ਦੀ ਰੂਹਦਾਰੀ ਕਰਨਗੇ ਜਿਨ੍ਹਾਂ ਚ ਕਲਵਾ ਗੁੱਜਰ, ਹਮੀਦ ਇਰਾਨ, ਛੋਟਾ ਸਦਾਮ, ਤਾਲਬ ਬਾਬਾ ਫਲਾਈ, ਅਬੈਨਾਈਕ ਯੂਪੀ, ਰੋਹਿਤ ਲਾਡਪੁਰ ਦੀਆਂ ਪ੍ਰਮੁੱਖ ਕੁਸ਼ਤੀਆਂ ਹੋਣਗੀਆਂ। ਜੇਤੂ ਪਹਿਲਵਾਨ ਨੂੰ ਵੱਡੇ ਸਨਮਾਨ ਦਿੱਤੇ ਜਾਣਗੇ । ਪ੍ਰਬੰਧਕਾਂ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਖੇਡ ਮੇਲੇ ਦਾ ਆਨੰਦ ਮਾਣਨ ਲਈ ਹੁੰਮ ਹੁਮਾ ਕੇ ਪਹੁੰਚਣ ਦੀ ਪੁਰਜ਼ੋਰ ਅਪੀਲ ਕੀਤੀ ਹੈ ।