ਲਾਲਾਂ ਵਾਲੇ ਪੀਰ ਤਲਵੰਡੀ ਚੌਧਰੀਆਂ ਦੀ ਯਾਦ ’ਚ ਜੋੜ ਮੇਲਾ ਤੇ ਟੂਰਨਾਮੈਂਟ ਪਹਿਲੀ ਤੋਂ
ਲਾਲਾਂ ਵਾਲੇ ਪੀਰ ਤਲਵੰਡੀ ਚੌਧਰੀਆਂ ਦੀ ਯਾਦ ਵਿੱਚ ਜੋੜ ਮੇਲਾ ਤੇ ਟੂਰਨਾਮੈਂਟ 1 ਤੋਂ 3 ਮਾਰਚ ਨੂੰ
Publish Date: Wed, 11 Feb 2026 07:27 PM (IST)
Updated Date: Thu, 12 Feb 2026 04:06 AM (IST)
ਮੀਟਿੰਗ ਕਰਨ ਉਪਰੰਤ ਗੱਲਬਾਤ ਕਰਦੇ ਹੋਏ ਸਰਪੰਚ ਬਲਵਿੰਦਰ ਸਿੰਘ ਲੱਡੂ ਚੇਅਰਮੈਨ ਜੋੜ ਮੇਲਾ ਤੇ ਕਮੇਟੀ ਮੈਂਬਰ ਲਾਲਾਂ ਵਾਲਾ ਪੀਰ ।
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਲਾਲਾਂ ਵਾਲਾ ਪੀਰ ਜੋੜ ਮੇਲਾ ਪ੍ਰਬੰਧਕ ਕਮੇਟੀ ਤਲਵੰਡੀ ਚੌਧਰੀਆਂ ਵੱਲੋਂ ਲਾਲਾਂ ਵਾਲੇ ਪੀਰ ਦੀ ਯਾਦ ਵਿੱਚ ਇਕ ਦੋ ਤਿੰਨ ਮਾਰਚ ਨੂੰ ਗ੍ਰਾਮ ਪੰਚਾਇਤ ਸਮੂਹ ਨਗਰ ਨਿਵਾਸੀ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਵਾਲੀਬਾਲ, ਕਬੱਡੀ ਟੂਰਨਾਮੈਂਟ ਅਤੇ ਜੋੜ ਮੇਲੇ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਜੋੜ ਮੇਲਾ ਕਮੇਟੀ ਦੇ ਚੇਅਰਮੈਨ ਕਮੇਟੀ ਚੇਅਰਮੈਨ ਸਰਪੰਚ ਬਲਵਿੰਦਰ ਸਿੰਘ ਲੱਡੂ ਦੀ ਪ੍ਰਧਾਨਗੀ ਹੇਠ ਲਾਲਾਂ ਵਾਲਾ ਪੀਰ ਸਟੇਡੀਅਮ ਤਲਵੰਡੀ ਚੌਧਰੀਆਂ ਵਿਖੇ ਪਲੇਠੀ ਮੀਟਿੰਗ ਹੋਈ। ਮੀਟਿੰਗ ਵਿੱਚ ਵੱਖ-ਵੱਖ ਮੈਂਬਰਾਂ ਵੱਲੋਂ ਟੂਰਨਾਮੈਂਟ ਨੂੰ ਸਚਾਰੂ ਢੰਗ ਨਾਲ ਕਰਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਸਰਬ ਸੰਮਤੀ ਨਾਲ ਪਾਸ ਹੋਇਆ ਕਿ ਇਸ ਵਾਰ ਵਾਲੀਵਾਲ ਨਿਰੋਲ ਪਿੰਡ ਪੱਧਰ, 60 ਕਿਲੋਗ੍ਰਾਮ ਅਤੇ ਕਬੱਡੀ ਕਲੱਬ ਆਲ ਓਪਨ ਪਿੰਡ ਪੱਧਰ ਮੈਚ ਕਰਵਾਏ ਜਾਣਗੇ। ਕਬੱਡੀ ਦੀ ਜੇਤੂ ਟੀਮ ਨੂੰ ਸਵਾ ਲੱਖ ਅਤੇ ਉਪ ਜੇਤੂ ਟੀਮ ਨੂੰ ਇਕ ਲੱਖ ਰੁਪਏ ਨਾਲ ਨਿਵਾਜਿਆ ਜਾਵੇਗਾ ਜਦ ਕਿ ਪਾਰਟੀਸਪੇਟ ਕਰਨ ਵਾਲੀ ਟੀਮ ਨੂੰ 60 ਹਜਾਰ ਅਤੇ ਸੈਮੀ ਫਾਈਨਲ ਵਿੱਚ ਹਾਰਨ ਵਾਲੀ ਟੀਮ ਨੂੰ ਟੂਰਨਾਮੈਂਟ ਪ੍ਰਬੰਧਕ ਕਮੇਟੀ ਵੱਲੋਂ 70 ਹਜਾਰ ਰੁਪਏ ਨਾਲ ਨਿਵਾਜਿਆ ਜਾਵੇਗਾ। ਕਬੱਡੀ ਟੂਰਨਾਮੈਂਟ ਵਿੱਚ ਸਦੀਆਂ ਛੇ ਟੀਮਾਂ ਭਾਗ ਲੈਣਗੀਆਂ।60 ਕਿਲੋ ਦੀਆਂ ਅੱਠ ਟੀਮਾਂ ਦੇ ਵਾਲੀਬਾਲ ਮੈਚ ਇਕ ਮਾਰਚ, ਨਿਰੋਲ ਪਿੰਡ ਪੱਧਰ ਵਾਲੀਬਾਲ ਦੇ ਮੈਚ ਦੋ ਮਾਰਚ ਨੂੰ ਕਰਾਏ ਜਾਣਗੇ। ਵਾਲੀਵਾਲ ਦੀ ਪਿੰਡ ਪੱਧਰ ਓਪਨ ਦੀ ਜੇਤੂ ਟੀਮ ਨੂੰ 31000 ਅਤੇ ਉਪਜੇਤੂ ਟੀਮ ਨੂੰ 25000 ਹਜਾਰ ਨਾਲ ਸਨਮਾਨਿਆ ਜਾਏਗਾ। 60 ਕਿਲੋ ਦੀ ਜੇਤੂ ਟੀਮ 11 ਹਜਾਰ ਅਤੇ ਉਪਜੇਤੂ ਟੀਮ 10 ਹਜ਼ਾਰ ਰੁਪਏ ਨਾਲ ਸਨਮਾਨ ਕੀਤਾ ਜਾਵੇਗਾ। ਇਹ ਟੂਰਨਾਮੈਂਟ ਅਤੇ ਜੋੜ ਮੇਲੇ ਸਬੰਧੀ ਕੀਤੀ ਗਈ ਪਲੇਠੀ ਮੀਟਿੰਗ ਵਿੱਚ ਸਰਪੰਚ ਬਲਵਿੰਦਰ ਸਿੰਘ ਲੱਡੂ ਚੇਅਰਮੈਨ, ਮਨਜੀਤ ਸਿੰਘ ਲਾਲੀ, ਬਾਬਾ ਸੁਖਜੀਤ ਸਿੰਘ ਜੋਗੀ,ਹਰਜੀਤ ਸਿੰਘ ਰਾਣਾ ਸਵਾਮੀ, ਬਲਵਿੰਦਰ ਸਿੰਘ ਤੁੜ, ਦਵਿੰਦਰ ਸਿੰਘ ਮੈਂਬਰ, ਮੰਗਲ ਸਿੰਘ ਸਵਾਮੀ, ਕੁਲਦੀਪ ਸਿੰਘ ਚੰਦੀ ਯੂਐਸਏ, ਡਾਕਟਰ ਸਾਹਿਬ ਸਿੰਘ ਸ਼ਹਿਰੀਆ, ਵੀਰਪਾਲ ਵਾਲੀਬਾਲ ਕੋਚ, ਰਜਿੰਦਰ ਸਿੰਘ ਭਾਰਜ ਮੈਂਬਰ ਪੰਚਾਇਤ, ਦਰਸ਼ਨ ਸਿੰਘ ਸੰਧੂ, ਜਸਵਿੰਦਰ ਸਿੰਘ ਤੁੜ, ਸਤਨਾਮ ਸਿੰਘ ਸੁਆਮੀ, ਜਗਜੀਤ ਸਿੰਘ ਓਠੀ, ਯਾਦਵਿੰਦਰ ਸਿੰਘ ਓਠੀ, ਲਵਲੀ ਸੁਆਮੀ, ਸਤਨਾਮ ਸਿੰਘ ਸੁਆਮੀ, ਭੁਪਿੰਦਰ ਸਿੰਘ ਭਿੰਦਾ, ਬਿਕਰਮਜੀਤ ਬਿਕਾ ਭਲਵਾਨ, ਕਰਨੈਲ ਸਿੰਘ ਢੋਟ ਆਦ ਹਾਜ਼ਰ ਸਨ।