ਐੱਨਆਰਆਈ ਭਰਾਵਾਂ ਵੱਲੋਂ ਸਰਕਾਰੀ ਸਕੂਲ ਨੂੰ ਵਾਟਰ ਕੂਲਰ ਭੇਟ
ਜੌਹਲ ਐਨ.ਆਰ.ਆਈ ਭਰਾਵਾਂ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਸਪਰੋੜ ਨੂੰ ਵਾਟਰ ਕੂਲਰ ਭੇਟ ਕੀਤਾ
Publish Date: Tue, 17 Mar 2026 06:44 PM (IST)
Updated Date: Tue, 17 Mar 2026 06:46 PM (IST)

ਫਗਵਾੜਾ : ਪੰਜਾਬ ਦੀ ਧਰਤੀ ਤੋਂ ਬਾਹਰਲੇ ਦੇਸ਼ਾਂ ਵਿਚ ਰੋਜ਼ੀ-ਰੋਟੀ ਕਮਾਉਣ ਗਏ ਪੰਜਾਬੀਆਂ ਨੇ ਆਪਣੀ ਮਿਹਨਤ ਸਦਕਾ ਉਨ੍ਹਾਂ ਦੇਸ਼ਾਂ ’ਚ ਬੜੀ ਸ਼ਿੱਦਤ ਨਾਲ ਆਪਣਾ ਮੁਕਾਮ ਹਾਸਲ ਕੀਤਾ ਹੈ ਪਰ ਜਦੋਂ ਆਪਣੇ ਦੇਸ਼ ਤੇ ਆਪਣੇ ਪਿੰਡ ਆਉਂਦੇ ਹਨ ਤਾਂ ਉਨ੍ਹਾਂ ਨੂੰ ਆਪਣਾ ਸਕੂਲ ਜਿਥੇ ਕਦੇ ਪੜ੍ਹ ਕੇ ਵਿਦਿਆ ਹਾਸਲ ਕੀਤੀ ਹੋਵੇ, ਉਹ ਯਾਦ ਆਉਂਦੇ ਹਨ। ਅਜਿਹੇ ਹਨ ਦੋ ਭਰਾ ਮਨਜੀਤ ਸਿੰਘ ਜੌਹਲ ਤੇ ਪਰਮਜੀਤ ਸਿੰਘ ਜੌਹਲ, ਜੋ ਪਿੰਡ ਸਪਰੌੜ ਦੇ ਨਿਵਾਸੀ ਹਨ। ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਸਰਕਾਰੀ ਐਲੀਮੈਂਟਰੀ ਸਕੂਲ ਸਪਰੋੜ ਤੋਂ ਪ੍ਰਾਪਤ ਕੀਤੀ ਹੈ। ਉਹ ਆਪਣੇ ਪੁਰਾਣੇ ਮਿੱਤਰ ਸਾਬਕਾ ਸਰਪੰਚ ਬਹਾਦਰ ਸਿੰਘ ਨਾਲ ਸਕੂਲ ਵਿਚ ਆਏ। ਉਨ੍ਹਾਂ ਸਕੂਲ ਵਿਚ ਪੜ੍ਹਦੇ ਵਿਦਿਆਰਥੀ ਲਈ ਪੀਣ ਵਾਲੇ ਠੰਢੇ ਪਾਣੀ ਲਈ ਵਾਟਰ ਕੂਲਰ ਭੇਟ ਕੀਤਾ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਗਣੇਸ਼ ਭਗਤ ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਜਸਵੀਰ ਕੁਮਾਰ ਝੱਲੀ ਤੇ ਮੈਂਬਰ ਸਾਹਿਬਾਨ ਤੇ ਸਟਾਫ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਨੇ ਦੋਵਾਂ ਭਰਾਵਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਬੇਸ਼ੱਕ ਇਹ ਦੋਵੇਂ ਭਰਾ ਇੰਗਲੈਂਡ ਵਿਚ ਪੱਕੇ ਤੌਰ ’ਤੇ ਰਹਿ ਰਹੇ ਹਨ ਪਰ ਆਪਣੇ ਦੇਸ਼ ਤੇ ਪਿੰਡ ਦੀ ਮਿੱਟੀ ਦਾ ਮੋਹ ਉਨ੍ਹਾਂ ਨੂੰ ਯਾਦ ਰਿਹਾ। ਇਸ ਮੌਕੇ ਤੇ ਮੁੱਖ ਅਧਿਆਪਕ ਗਣੇਸ਼ ਭਗਤ ਸਮੁੱਚੇ ਸਟਾਫ ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਜਸਵੀਰ ਕੁਮਾਰ ਝੱਲੀ ਵੱਲੋਂ ਜੌਹਲ ਭਰਾਵਾਂ ਤੇ ਸਾਬਕਾ ਸਰਪੰਚ ਬਹਾਦਰ ਸਿੰਘ ਨੂੰ ਯਾਦਗਾਰੀ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੈਡਮ ਕਾਜਲ, ਲਕਸ਼ਮੀ, ਜਸਵਿੰਦਰ ਕੌਰ ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਮੋਹਨ ਲਾਲ, ਰਾਜੀਵ ਕੁਮਾਰ, ਅਮਨਦੀਪ ਕੌਰ ਰੱਲ ਹਾਜ਼ਰ ਸਨ।