ਜੋਗਾ ਸਿੰਘ ਜ਼ੋਨ ਬਾਬਾ ਬੰਦਾ ਸਿੰਘ ਬਹਾਦਰ ਦੇ ਪ੍ਰਧਾਨ ਬਣੇ
ਜੋਗਾ ਸਿੰਘ ਪ੍ਰਧਾਨ ਤੇ ਮਹਿੰਦਰ ਸਿੰਘ ਬਣੇ ਜੋਨ ਬਾਬਾ ਬੰਦਾ ਸਿੰਘ ਬਹਾਦਰ ਦੇ ਸਕੱਤਰ
Publish Date: Mon, 16 Mar 2026 07:43 PM (IST)
Updated Date: Mon, 16 Mar 2026 07:46 PM (IST)
ਮਹਿੰਦਰ ਸਿੰਘ ਬਣੇ ਸਕੱਤਰ ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਕਪੂਰਥਲਾ ਦੇ ਜ਼ੋਨ ਬਾਬਾ ਬੰਦਾ ਸਿੰਘ ਬਹਾਦਰ ਦੀ ਚੋਣ ਡੈਲੀਗੇਟ ਪ੍ਰਣਾਲੀ ਦੇ ਅਧਾਰ ’ਤੇ ਜ਼ਿਲ੍ਹਾ ਸੰਗਠਨ ਸਕੱਤਰ ਸ਼ੇਰ ਸਿੰਘ ਮਹੀਵਾਲ ਤੇ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਦੀ ਰਹਿਨੁਮਾਈ ਹੇਠ ਕਰਵਾਈ ਗਈ। ਇਸ ਮੌਕੇ ਨਵੀਂ ਜ਼ੋਨ ਕਮੇਟੀ ਦੀ ਚੋਣ ਕੀਤੀ ਗਈ। ਚੋਣ ਦੌਰਾਨ ਜੋਗਾ ਸਿੰਘ ਨੂੰ ਪ੍ਰਧਾਨ, ਮਹਿੰਦਰ ਸਿੰਘ ਨੂੰ ਸਕੱਤਰ ਤੇ ਸਰਬਜੀਤ ਸਿੰਘ ਨੂੰ ਖਜ਼ਾਨਚੀ ਚੁਣਿਆ ਗਿਆ। ਇਸ ਤੋਂ ਇਲਾਵਾ ਇੰਦਰਜੀਤ ਸਿੰਘ ਤੇ ਬੀਬੀ ਨਿਰਮਲ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਮੀਤ ਪ੍ਰਧਾਨ ਵਜੋਂ ਮੱਖਣ ਸਿੰਘ, ਬੀਬੀ ਸੁਰਜੀਤ ਕੌਰ ਤੇ ਬੀਬੀ ਜੋਗਿੰਦਰ ਕੌਰ ਦੀ ਚੋਣ ਕੀਤੀ ਗਈ। ਇਸ ਤੋਂ ਇਲਾਵਾ ਨਿਰਵੈਲ ਸਿੰਘ ਨੂੰ ਪ੍ਰੈੱਸ ਸਕੱਤਰ, ਸੁਖਦੇਵ ਸਿੰਘ ਤੇ ਬੀਬੀ ਬਲਵਿੰਦਰ ਕੌਰ ਨੂੰ ਮੀਤ ਸਕੱਤਰ ਬਣਾਇਆ ਗਿਆ। ਇਸੇ ਤਰ੍ਹਾਂ ਗੁਰਮੁੱਖ ਸਿੰਘ ਤੇ ਬੀਬੀ ਹਰਪ੍ਰੀਤ ਕੌਰ ਨੂੰ ਮੀਤ ਖਜ਼ਾਨਚੀ, ਅਵਤਾਰ ਸਿੰਘ ਨੂੰ ਵਲੰਟੀਅਰ ਇੰਚਾਰਜ, ਗੁਰਮੁੱਖ ਸਿੰਘ ਨੂੰ ਲੰਗਰ ਕਮੇਟੀ ਇੰਚਾਰਜ, ਭੁਪਿੰਦਰ ਸਿੰਘ ਨੂੰ ਆਈਟੀ ਸੈੱਲ ਇੰਚਾਰਜ ਤੇ ਸਾਧੂ ਸਿੰਘ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ। ਮੀਟਿੰਗ ਦੌਰਾਨ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕਾਂ ਲਈ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਵੀ ਕੀਤਾ ਗਿਆ।