ਜੇਸੀਬੀ ਖੇਤ ’ਚ ਡਿੱਗੀ, 3 ਘੰਟਿਆਂ ਬਾਅਦ ਕੱਢੀ
ਜੈਸੀਬੀ ਖੇਤਾਂ ਵਿੱਚ ਡਿੱਗੀ, ਦੋ ਮਸ਼ੀਨਾਂ ਦੀ ਮਦਦ ਨਾਲ 3 ਘੰਟਿਆਂ ਬਾਅਦ ਕੱਢੀ ਗਈ
Publish Date: Fri, 20 Mar 2026 08:38 PM (IST)
Updated Date: Fri, 20 Mar 2026 08:40 PM (IST)
ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਅੱਜ ਸਵੇਰੇ ਕਰੀਬ 10 ਵਜੇ ਪਿੰਡ ਜੈਨ ਪੁਰ ਦੇ ਜੰਗਲਾਂ ਨੇੜੇ ਇਕ ਜੇਸੀਬੀ ਮਸ਼ੀਨ ਸੜਕ ਤੋਂ ਹੇਠਾਂ ਖੇਤਾਂ ਵਿਚ ਡਿੱਗ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਡਰਾਈਵਰ ਨੇ ਤੁਰੰਤ ਸਹਾਇਤਾ ਲਈ ਇਕ ਹੋਰ ਜੇਸੀਬੀ ਮੰਗਵਾਈ ਤੇ ਮਸ਼ੀਨ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਇਹ ਯਤਨ ਸਫਲ ਨਹੀਂ ਹੋ ਸਕਿਆ। ਇਸ ਤੋਂ ਬਾਅਦ ਇਕ ਹੋਰ ਜੇਸੀਬੀ ਮਸ਼ੀਨ ਮੌਕੇ ਤੇ ਮੰਗਵਾਈ ਗਈ। ਦੋ ਜੇਸੀਬੀ ਮਸ਼ੀਨਾਂ ਦੀ ਸਹਾਇਤਾ ਨਾਲ ਕਰੀਬ 2 ਤੋਂ 3 ਘੰਟਿਆਂ ਦੀ ਮਿਹਨਤ ਬਾਅਦ ਡਿੱਗੀ ਹੋਈ ਮਸ਼ੀਨ ਨੂੰ ਖੇਤਾਂ ਵਿਚੋਂ ਬਾਹਰ ਕੱਢਿਆ ਗਿਆ। ਇਸ ਦੌਰਾਨ ਸੁਲਤਾਨਪੁਰ ਲੋਧੀ ਤੋਂ ਕਪੂਰਥਲਾ ਜਾਣ ਵਾਲੇ ਰਸਤੇ ਤੇ ਆਵਾਜਾਈ ਪ੍ਰਭਾਵਿਤ ਰਹੀ ਤੇ ਲੋਕਾਂ ਨੂੰ ਕਾਫੀ ਸਮੇਂ ਤੱਕ ਦਿਕਤਾਂ ਦਾ ਸਾਹਮਣਾ ਕਰਨਾ ਪਿਆ।