ਸਚਖੰਡ ਪੰਡਵਾ ’ਚ ਨਤਮਸਤਕ ਹੋਏ ਜਥੇ. ਖਲਵਾੜਾ
ਸ਼੍ਰੀ ਗੁਰੂ ਰਵਿਦਾਸ ਤੀਰਥ ਅਸਥਾਨ ਸਚਖੰਡ ਪੰਡਵਾ ਵਿਖੇ ਸਾਥੀਆਂ ਸਮੇਤ ਨਤਮਸਤਕ ਹੋਏ ਜੱਥੇਦਾਰ ਸਰੂਪ ਸਿੰਘ ਖਲਵਾੜਾ
Publish Date: Thu, 09 Apr 2026 08:14 PM (IST)
Updated Date: Thu, 09 Apr 2026 08:17 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ਼੍ਰੋਮਣੀ ਅਕਾਲੀ ਦਲ (ਐੱਸਸੀ ਵਿੰਗ) ਜ਼ਿਲ੍ਹਾ ਕਪੂਰਥਲਾ ਦੇ ਨਵ-ਨਿਯੁਕਤ ਸ਼ਹਿਰੀ ਪ੍ਰਧਾਨ ਜਥੇਦਾਰ ਸਰੂਪ ਸਿੰਘ ਖਲਵਾੜਾ ਸਾਥੀਆਂ ਸਮੇਤ ਡੇਰਾ 108 ਬਾਬਾ ਹੰਸਰਾਜ ਜੀ, ਸ਼੍ਰੀ ਗੁਰੂ ਰਵਿਦਾਸ ਤੀਰਥ ਅਸਥਾਨ ਸਚਖੰਡ ਪੰਡਵਾ ਵਿਖੇ ਨਤਮਸਤਕ ਹੋਏ। ਡੇਰੇ ਦੇ ਗੱਦੀ ਨਸ਼ੀਨ ਸੰਤ ਮਹਿੰਦਰਪਾਲ ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਨੇ ਜਥੇਦਾਰ ਸਰੂਪ ਸਿੰਘ ਖਲਵਾੜਾ ਤੇ ਉਨ੍ਹਾਂ ਦੇ ਨਾਲ ਪਹੁੰਚੇ ਪਰਮਿੰਦਰ ਸਿੰਘ ਜੰਡੂ ਸੂਬਾਈ ਆਗੂ (ਬੀਸੀ ਵਿੰਗ) ਪੰਜਾਬ ਤੇ ਸੁਰਿੰਦਰ ਸਿੰਘ ਦਰਵੇਸ਼ ਪਿੰਡ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਸ਼੍ਰੀ ਗਰੂ ਰਵਿਦਾਸ ਮਹਾਰਾਜ ਨੇ ਜਿਸ ਬੇਗਮਪੁਰਾ ਦਾ ਫਲਸਫਾ ਆਪਣੀ ਬਾਣੀ ਵਿਚ ਪੇਸ਼ ਕੀਤਾ ਹੈ, ਉਸ ਤੋਂ ਸੇਧ ਲੈ ਕੇ ਸਿਆਸਤ ਕੀਤੀ ਜਾਵੇ ਤੇ ਇਕ ਨਰੋਏ ਸਮਾਜ ਦੀ ਸਿਰਜਣਾਂ ਵਿਚ ਬਣਦਾ ਯੋਗਦਾਨ ਪਾਇਆ ਜਾਵੇ ਤਾਂ ਜੋ ਸਮਾਜ ਵਿਚ ਕੋਈ ਵੀ ਦੀਨ-ਦੁਖੀ ਤੇ ਮਜਬੂਰ ਜਾਂ ਲਾਚਾਰ ਨਾ ਰਹੇ। ਜਥੇਦਾਰ ਸਰੂਪ ਸਿੰਘ ਖਲਵਾੜਾ ਨੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਗੁਰੂ ਮਹਾਰਾਜ ਦੇ ਅਸ਼ੀਰਵਾਦ ਸਦਕਾ ਜੋ ਅਹੁਦਾ ਉਨ੍ਹਾਂ ਨੂੰ ਮਿਲਿਆ ਹੈ, ਉਸ ਰਾਹੀਂ ਉਹ ਸਮੁੱਚੇ ਸਮਾਜ ਨੂੰ ਜੋੜ ਕੇ ਭਾਈਚਾਰਕ ਸਾਂਝ ਮਜ਼ਬੂਤ ਕਰਨ ਤੇ ਸਿਆਸਤ ਨੂੰ ਸੇਵਾ ਦਾ ਜ਼ਰੀਆ ਬਨਾਉਣਗੇ। ਡੇਰੇ ਵੱਲੋਂ ਜਥੇਦਾਰ ਸਰੂਪ ਸਿੰਘ ਸਮੇਤ ਸਮੂਹ ਪਤਵੰਤਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸੰਤ ਜਸਵਿੰਦਰ ਪਾਲ ਪੰਡਵਾ, ਸਕੱਤਰ ਬਾਲ ਕਿਸ਼ਨ ਤੋਂ ਇਲਾਵਾ ਡੇਰੇ ਦੀ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ ਹਾਜ਼ਰ ਸਨ।