ਜੈ ਭੀਮ ਯੂਨਾਈਟਿਡ ਵੁਆਇਸ ਆਫ ਪੰਜਾਬ ਨੇ ਲਗਾਇਆ ਪਹਿਲਾ ਖੂਨਦਾਨ ਕੈਂਪ
ਜੈ ਭੀਮ ਯੂਨਾਈਟਿਡ ਵੁਆਇਸ ਆਫ ਪੰਜਾਬ ਨੇ ਲਗਾਇਆ ਪਹਿਲਾ ਖੂਨਦਾਨ ਕੈਂਪ, 20 ਨੌਜਵਾਨਾਂ ਨੇ ਦਾਨ ਕੀਤਾ ਖੂਨ
Publish Date: Mon, 12 Jan 2026 06:29 PM (IST)
Updated Date: Mon, 12 Jan 2026 06:30 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਜੈ ਭੀਮ ਯੂਨਾਈਟਿਡ ਵੁਆਇਸ ਆਫ ਪੰਜਾਬ ਸਮਾਜਿਕ ਜਥੇਬੰਦੀ ਵੱਲੋਂ ਫਾਊਂਡਰ ਪ੍ਰਧਾਨ ਡਾ. ਹਰਜਿੰਦਰ ਸਿੰਘ ਜੱਖੂ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਟੇਟ ਕੋਆਰਡੀਨੇਟਰ ਇੰਜ. ਹੈਪੀ ਕੌਲ ਅਤੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਬਘਾਣੀਅਆ ਦੀ ਅਗਵਾਈ ਵਿਚ ਪਹਿਲਾ ਖੂਨਦਾਨ ਕੈਂਪ ਦੋਆਬਾ ਬਲੱਡ ਬੈਂਕ ਜਲੰਧਰ ਦੇ ਸਹਿਯੋਗ ਨਾਲ ਜੱਖੂ ਹਸਪਤਾਲ ਵਿਖੇ ਲਗਾਇਆ ਗਿਆ। ਕੈਂਪ ਵਿਚ ਵਿਸ਼ੇਸ਼ ਤੌਰ ’ਤੇ ਜਥੇਬੰਦੀ ਦੇ ਪ੍ਰਧਾਨ ਡਾ. ਹਰਜਿੰਦਰ ਸਿੰਘ ਜੱਖੂ, ਪ੍ਰਿੰਸੀਪਲ ਕੇਵਲ ਸਿੰਘ ਸਰਪ੍ਰਸਤ, ਮਲਕੀਅਤ ਸਿੰਘ ਰਘਬੋਤਰਾ ਪ੍ਰਧਾਨ ਬਲੱਡ ਬੈਂਕ ਗੁਰੂ ਹਰਿਗੋਬਿੰਦ ਨਗਰ, ਸਾਈਂ ਬਲਕਾਰ ਸਾਬਰੀ, ਕਿਸ਼ੌਰ ਕੁਮਾਰ ਚਾਹਲ ਸ਼ਾਮਲ ਹੋਏ। ਇਸ ਮੌਕੇ ਮਲਕੀਅਤ ਸਿੰਘ ਰਘਬੋਤਰਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਜਥੇਬੰਦੀ ਵੱਲੋਂ ਖੂਨਦਾਨ ਕੈਂਪ ਲਗਾਉਣ ਦਾ ਉਪਰਾਲਾ ਬਹੁਤ ਹੀ ਨੇਕ ਤੇ ਉੱਤਮ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਕਰਕੇ ਅਸੀ ਜ਼ਿੰਦਗੀ ਦੇ ਬੁੱਝਦੇ ਚਿਰਾਗ ਨੂੰ ਜੀਵਨ ਦਾਨ ਦੇ ਸਕਦੇ ਹਾਂ। ਇਸ ਲਈ ਸਾਨੂੰ ਸਾਰਿਆ ਨੂੰ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ। ਇਸ ਮੌਕੇ ਡਾ. ਹਰਜਿੰਦਰ ਸਿੰਘ ਜੱਖੂ ਨੇ ਕਿਹਾ ਕਿ ਖੂਨਦਾਨ ਕਰਨ ਨਾਲ ਸਾਡੇ ਸਰੀਰ ’ਤੇ ਕੋਈ ਵੀ ਮਾੜਾ ਪ੍ਰਭਾਵ ਨਹੀਂ ਪੈਂਦਾ, ਸਗੋਂ ਅਸੀ ਖੂਨਦਾਨ ਕਰਕੇ ਕਿਸੇ ਲੋੜਵੰਦ ਮਰੀਜ਼ ਨੂੰ ਨਵਾਂ ਜੀਵਨ ਦੇ ਸਕਦੇ ਹਾਂ। ਇਸ ਮੌਕੇ ਡਾ. ਜੱਖੂ ਨੇ ਐਲਾਨ ਕੀਤਾ ਕਿ ਜਥੇਬੰਦੀ ਵੱਲੋਂ ਸਮਾਜ ਸੇਵਾ ਦੇ ਨਾਲ-ਨਾਲ ਇਕ ਸਾਲ ਵਿਚ ਪੰਜ ਖੂਨਦਾਨ ਕੈਂਪ ਵੀ ਲਗਾਏ ਜਾਣਗੇ। ਉਨ੍ਹਾਂ ਖੂਨਦਾਨ ਕੈਂਪ ਵਿਚ ਪਹੁੰਚੀਆਂ ਸਖ਼ਸ਼ੀਅਤਾਂ ਅਤੇ ਖੂਨਦਾਨੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਇੰਜ. ਹੈਪੀ ਕੌਲ ਸਟੇਟ ਕੋਆਰਡੀਨੇਟਰ ਅਤੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਬਘਾਣੀਆ ਨੇ ਖੂਨਦਾਨ ਕੈਂਪ ਵਿਚ ਸਵੈ ਇੱਛਤ ਖੂਨਦਾਨ ਕਰਨ ਪਹੁੰਚੇ ਨੌਜਵਾਨਾਂ ਦਾ ਖੂਨਦਾਨ ਕੈਂਪ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ। ਜਥੇਬੰਦੀ ਵੱਲੋਂ ਖੂਨਦਾਨੀਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਮੈਡਲ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਕੈਂਪ ਦੌਰਾਨ 20 ਨੌਜਵਾਨਾਂ ਨੇ ਖੂਨਦਾਨ ਕਰਕੇ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਈ। ਖੂਨਦਾਨੀਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਜੈ ਭੀਮ ਟੀਮ ਪੰਜਾਬ ਵੱਲੋਂ ਕੀਤਾ ਗਿਆ। ਕੈਂਪ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਸਾਈਂ ਬਲਕਾਰ ਸਾਬਰੀ ਜੀ ਨੇ ਵੀ ਖੂਨਦਾਨ ਕੀਤਾ। ਇਸ ਮੌਕੇ ਇੰਜ. ਹੈਪੀ ਕੌਲ ਸਟੇਟ ਕੋਆਰਡੀਨੇਟਰ, ਅਸ਼ਵਨੀ ਬਘਾਣੀਅਆ ਜ਼ਿਲ੍ਹਾ ਪ੍ਰਧਾਨ, ਸੰਜੀਵ ਮੂਲਨਿਵਾਸੀ, ਗੁਰਦੀਪ ਕੁਮਾਰ ਗੁਰਾਇਆ, ਲਵੀ ਪੰਚ, ਕੁਲਵਿੰਦਰ ਬਾਲਾਲੋਂ, ਸੁਰੇਸ਼ ਸਲਹੋਤਰਾ, ਗੁਰਦਿਆਲ ਸਿੰਘ ਮਾਨਾਂਵਾਲੀ, ਰਾਣਾ ਬਜਾਜ, ਪਵਨ ਮੱਲ ਤੋਂ ਇਲਾਵਾ ਸਿਮਰਨਜੀਤ ਕੌਰ ਸਟਾਫ ਸੁਪਰਵਾਈਜ਼ਰ, ਮੈਡਮ ਮਨਜੀਤ ਕੌਰ, ਨਿਰਮਲ ਸਿੰਘ ਚਾਚੋਵਾਲ, ਅੰਜਲੀ ਰਾਜਪੂਤ, ਪੂਜਾ ਅੰਬੇਡਕਰੀ, ਗੁਰਪ੍ਰੀਤ ਸਮਰਾਏ, ਪਰਮਜੀਤ ਜੱਖੂ ਤੋਂ ਇਲਾਵਾ ਹੋਰ ਆਗੂ ਤੇ ਵਰਕਰ ਹਾਜ਼ਰ ਸਨ।