ਗਣਤੰਤਰ ਦਿਵਸ ਨੂੰ ਸਮਰਪਿਤ ਵਿਸ਼ਾਲ ਕੇਡਰ ਕੈਂਪ ਲਗਾਇਆ
ਜੈ ਭੀਮ ਯੂਨਾਈਟਿਡ ਵੁਆਇਸ ਆਫ ਪੰਜਾਬ ਨੇ ਗਣਤੰਤਰ ਦਿਵਸ ਨੂੰ ਸਮਰਪਿਤ ਲਗਾਇਆ ਵਿਸ਼ਾਲ ਕੇਡਰ ਕੈਂਪ
Publish Date: Wed, 28 Jan 2026 06:57 PM (IST)
Updated Date: Thu, 29 Jan 2026 04:08 AM (IST)

ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਬਾਬਾ ਸਾਹਿਬ ਅੰਬੇਡਕਰ ਜੀ ਦੇ ਮਿਸ਼ਨ ’ਤੇ ਪਹਿਰਾ ਦੇ ਰਹੀ ਸਮਾਜਿਕ ਜਥੇਬੰਦੀ ਜੈ ਭੀਮ ਯੂਨਾਈਟਿਡ ਵੁਆਇਸ ਆਫ ਪੰਜਾਬ ਵੱਲੋਂ ਸਰਪ੍ਰਸਤ ਪ੍ਰਿੰਸੀਪਲ ਕੇਵਲ ਸਿੰਘ ਦੇ ਦਿਸ਼ਾ ਨਿਰਦੇਸ਼ਾ ’ਤੇ ਫਾਊਂਡਰ ਪ੍ਰਧਾਨ ਡਾ.ਹਰਜਿੰਦਰ ਸਿੰਘ ਜੱਖੂ ਦੀ ਅਗਵਾਈ ਵਿੱਚ 77ਵੇਂ ਗਣਤੰਤਰ ਦਿਵਸ ਨੂੰ ਸਮਰਪਿਤ ਵਿਸ਼ਾਲ ਕੇਡਰ ਕੈਂਪ ਜੱਖੂ ਹਸਪਤਾਲ ਚਾਹਲ ਨਗਰ ਫਗਵਾੜਾ ਵਿਖੇ ਲਗਾਇਆ ਗਿਆ। ਕੈਂਪ ਦੌਰਾਨ ਡਾ. ਹਰਜਿੰਦਰ ਸਿੰਘ ਜੱਖੂ ਨੇ ਜਥੇਬੰਦੀ ਦੇ ਆਹੁਦੇਦਾਰਾਂ ਅਤੇ ਵਰਕਰਾਂ ਨੂੰ ਮਾਨਵਤਾਵਾਦੀ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਤੋਂ ਜਾਣੂ ਕਰਵਾਇਆ ਤੇ ਮਹਾਂਪੁਰਸ਼ਾਂ ਦੀ ਉਪਦੇਸ਼ਾਂ ਨੂੰ ਅਪਣੇ ਜੀਵਨ ਵਿੱਚ ਅਪਨਾ ਮਨੁੱਖਤਾ ਦੀ ਭਲਾਈ ਲਈ ਕਾਰਜ ਕਰਨ ਦੇ ਨਾਲ - ਨਾਲ ਅਨਿਆ ਅਤੇ ਜ਼ਬਰ ਜ਼ਲਮ ਖਿਲਾਫ਼ ਆਵਾਜ਼ ਬੁਲੰਦ ਕਰਨ ਲਈ ਉਤਸ਼ਾਹਿਤ ਕੀਤਾ। ਡਾ.ਜੱਖੂ ਨੇ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਅਧੂਰੇ ਮਿਸ਼ਨ ਨੂੰ ਪੂਰਾ ਕਰਨ ਤੇ ਬਾਬਾ ਸਾਹਿਬ ਜੀ ਵੱਲੋਂ ਲਿਖੇ ਸੰਵਿਧਾਨ ਨੂੰ ਬਚਾਉਣ ਲਈ ਨੌਜਵਾਨ ਪੀੜ੍ਹੀ ਨੂੰ ਅੱਗੇ ਆਕੇ ਕੰਮ ਕਰਨਾ ਪਵੇਗਾ ਤਾਂ ਹੀ ਬਾਬਾ ਸਾਹਿਬ ਜੀ ਦੇ ਸੁਪਨਿਆਂ ਦਾ ਭਾਰਤ ਸਿਰਜ ਸਕਦੇ ਹਾਂ। ਇਸ ਮੌਕੇ ਪ੍ਰਿੰਸੀਪਲ ਕੇਵਲ ਸਿੰਘ ਸਰਪ੍ਰਸਤ, ਹੈਪੀ ਕੌਲ ਸਟੇਟ ਕੋਆਰਡੀਨੇਟਰ, ਸੰਜੀਵ ਮੂਲਨਿਵਾਸੀ ਰਾਜੇਸ਼ ਕੁਮਾਰ ਲਵੀ ਪੰਚ ਜ਼ਿਲ੍ਹਾ ਪ੍ਰਧਾਨ ਦਿਹਾਤੀ ਕਪੂਰਥਲਾ, ਬਲਜੀਤ ਅੰਬੇਡਕਰੀ ਜ਼ਿਲ੍ਹਾ ਪ੍ਰਧਾਨ ਜੈ ਭੀਮ ਯੂਨਾਈਟਿਡ ਵੂਮੈਨ ਫੈੱਡਰੇਸ਼ਨ ਜ਼ਿਲ੍ਹਾ ਕਪੂਰਥਲਾ, ਪਵਨ ਮੱਲ, ਪ੍ਰਗਟ ਸਿੰਘ ਰੰਘਰੇਟਾ, ਬਲਵਿੰਦਰ ਕੁਮਾਰ ਵਿਆਨਾ, ਜਸਪ੍ਰੀਤ ਸਿੰਘ, ਕਮਲਪ੍ਰੀਤ ਕੌਰ, ਨਿਰਮਲ ਸਿੰਘ ਚਾਚੋਵਾਲ, ਡਾ. ਅਵਨੀਤ ਕੌਰ, ਕੁਲਵੰਤ ਕੌਰ, ਸਿਮਰਨਜੀਤ ਕੌਰ ਸਟਾਫ ਸੁਪਰਵਾਈਜ਼ਰ, ਮੈਡਮ ਮਨਜੀਤ ਕੌਰ, ਅੰਜਲੀ ਰਾਜਪੂਤ, ਪੂਜਾ ਅੰਬੇਡਕਰੀ, ਰੰਜਨਾ ਤੋਂ ਇਲਾਵਾ ਹੋਰ ਵੀ ਆਗੂ ਤੇ ਵਰਕਰ ਹਾਜ਼ਰ ਸਨ।