ਸ਼ੋਭਾ ਯਾਤਰਾ ਦਾ ਜੈ ਭੀਮ ਟੀਮ ਨੇ ਕੀਤਾ ਭਰਵਾਂ ਸਵਾਗਤ
ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਜਾਈ ਵਿਸ਼ਾਲ ਸ਼ੋਭਾ ਯਾਤਰਾ ਦਾ ਜੈ ਭੀਮ ਟੀਮ ਨੇ ਕੀਤਾ ਭਰਵਾਂ ਸਵਾਗਤ
Publish Date: Sat, 31 Jan 2026 07:07 PM (IST)
Updated Date: Sat, 31 Jan 2026 07:10 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਿਰ ਜੀਟੀ ਰੋਡ ਚੱਕ ਹਕੀਮ ਤੋਂ ਸਜਾਈ ਗਈ ਵਿਸ਼ਾਲ ਸ਼ੋਭਾ ਯਾਤਰਾ ਦਾ ਜੀਟੀ ਰੋਡ ਸ਼ੂਗਰ ਮਿੱਲ ਸਾਹਮਣੇ ਜੈ ਭੀਮ ਯੂਨਾਈਟਿਡ ਵਾਇਸ ਆਫ ਪੰਜਾਬ ਦੇ ਸਰਪ੍ਰਸਤ ਪ੍ਰਿੰਸੀਪਲ ਕੇਵਲ ਸਿੰਘ ਤੇ ਫਾਊਂਡਰ ਪ੍ਰਧਾਨ ਡਾ. ਹਰਜਿੰਦਰ ਸਿੰਘ ਜੱਖੂ ਦੀ ਅਗਵਾਈ ਵਿਚ ਭਰਵਾਂ ਸਵਾਗਤ ਕੀਤਾ ਗਿਆ ਤੇ ਸੰਗਤਾਂ ਲਈ ਕਿੰਨੂਆਂ ਦੇ ਪ੍ਰਸਾਦ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਸਰਪ੍ਰਸਤ ਪ੍ਰਿੰਸੀਪਲ ਕੇਵਲ ਸਿੰਘ ਤੇ ਫਾਊਂਡਰ ਪ੍ਰਧਾਨ ਡਾ. ਹਰਜਿੰਦਰ ਸਿੰਘ ਜੱਖੂ ਨੇ ਸਮੁੱਚੀ ਸੰਗਤ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਸਾਏ ਮਾਰਗ ਤੇ ਚੱਲਦਿਆ ਬੇਗ਼ਮਪੁਰਾ ਵਸਾਉਣ ਲਈ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ਸੀਨੀਅਰ ਆਗੂ ਧਰਮਿੰਦਰ ਸਿੰਘ ਭੁੱਲਾਰਾਈ, ਹੈਪੀ ਕੌਲ ਸਟੇਟ ਕੋਆਰਡੀਨੇਟਰ, ਸੁਰਿੰਦਰ ਰਾਵਲਪਿੰਡੀ, ਸੰਜੀਵ ਮੂਲਨਿਵਾਸੀ, ਪ੍ਰਸ਼ੋਤਮ ਖੇੜਾ, ਸ਼ੋਕੀਨ ਕੁਮਾਰ ਮਾਹੀ, ਕੁਲਵਿੰਦਰ ਸਿੰਘ ਬਾਲਾਲੋਂ, ਹੈਨਸੀ ਸਿੰਘ, ਬੀਬੀ ਸੁਖਜੀਤ ਕੌਰ ਭਬਿਆਣਾ, ਡਾ. ਅਵਨੀਤ ਕੌਰ, ਕੁਲਵੰਤ ਕੌਰ ਟੂਰਾ, ਕੁਲਵਿੰਦਰ ਕੌਰ ਕਰਤਾਰਪੁਰ, ਹਰਪ੍ਰੀਤ ਕੌਰ, ਸੁਖਵਿੰਦਰ ਸੋਨੂੰ, ਗੁਰਦੀਪ ਕੁਮਾਰ ਗੁਰਾਇਆ, ਸਤਵੰਤ ਕੌਰ, ਅਨੀਤਾ ਕੌਰ, ਮਨਜੀਤ ਸਿੰਘ ਥਿੰਦ ਰੋਸ਼ੀ ਮੋਟਰ ਗੈਰਿਜ ਮਾ. ਸ਼ਾਮ ਸਿੰਘ, ਸਿਮਰਨਜੀਤ ਕੌਰ ਸਟਾਫ ਸੁਪਰਵਾਈਜ਼ਰ, ਮੈਡਮ ਮਨਜੀਤ ਕੌਰ, ਅੰਜਲੀ ਰਾਜਪੂਤ, ਪੂਜਾ ਅੰਬੇਡਕਰੀ, ਰੰਜਨਾ ਤੋਂ ਇਲਾਵਾ ਹੋਰ ਵੀ ਆਗੂ ਤੇ ਵਰਕਰ ਹਾਜ਼ਰ ਸਨ।