ਜਗਜੀਤ ਘੁੰਮਣ ਨੇ ਲੋੜਵੰਦ ਵਿਦਿਆਰਥੀਆਂ ਦੀ ਸਲਾਨਾ ਫੀਸ ਦਿੱਤੀ
ਜਗਜੀਤ ਘੁੰਮਣ ਨੇ ਲੋੜਵੰਦ ਵਿਦਿਆਰਥੀਆਂ ਦੀ ਸਲਾਨਾ ਫੀਸ ਲਈ ਦਿੱਤਾ ਯੋਗਦਾਨ
Publish Date: Sat, 21 Mar 2026 09:27 PM (IST)
Updated Date: Sat, 21 Mar 2026 09:31 PM (IST)
ਚੰਨਪ੍ਰੀਤ ਸਿੰਘ ਕੰਗ, ਪੰਜਾਬੀ ਜਾਗਰਣ ਨਡਾਲਾ : ਸਵਿਟਜ਼ਰਲੈਂਡ ਵਿਚ ਲੰਬੀ ਦੇਰ ਤੋਂ ਨਿਵਾਸ ਕਰ ਰਹੇ ਕਸਬਾ ਨਡਾਲਾ ਵਾਸੀ ਜਗਜੀਤ ਸਿੰਘ ਘੁੰਮਣ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਥਾਨਕ ਗੁਰੂ ਹਰਗੋਬਿੰਦ ਸ਼ਿੰਘਰਾਲਾ ਸਕੂਲ ਵਿਚ ਬਾਹਰਲੇ ਪਿੰਡੋਂ ਪੜਦੇ ਦੋ ਬੱਚਿਆਂ ਦਾ ਸਾਲਾਨਾ ਖ਼ਰਚਾ 65 ਹਜ਼ਾਰ ਰੁਪਏ ਅਦਾ ਕਰਕੇ ਵੱਡਾ ਸ਼ੁੱਭਕਰਮਨ ਕੀਤਾ ਹੈ। ਸਕੂਲ ਚੇਅਰਮੈਨ ਡਾਕਟਰ ਆਸਾ ਸਿੰਘ ਘੁੰਮਣ ਨੇ ਦੱਸਿਆ ਕਿ ਜਗਜੀਤ ਘੁੰਮਣ ਸਕੂਲ ਦਾ ਪੁਰਾਣਾ ਵਿਦਿਆਰਥੀ ਹੈ ਤੇ ਪਿਛਲੇ ਲੰਬੇ ਸਮੇਂ ਤੋਂ ਲੋੜਵੰਦ ਬੱਚਿਆਂ ਦੀ ਮਾਇਕ ਸਹਾਇਤਾ ਕਰਦਾ ਰਹਿੰਦਾ ਹੈ ਤੇ ਇਸ ਵਾਰ ਵੀ ਉਸਨੇ ਲੋੜਵੰਦ ਵਿਦਿਆਰਥੀਆਂ ਲਈ ਵਿਸ਼ੇਸ਼ ਉਪਰਾਲਾ ਕਰਦਿਆਂ ਯੋਗਦਾਨ ਦਿੱਤਾ ਹੈ।