ਆਪਣੇ ਹੱਕਾਂ ਪ੍ਰਤੀ ਜਾਗਰੁਕ ਹੋਣਾ ਸਭ ਲਈ ਜ਼ਰੂਰੀ : ਖਾਲਸਾ
ਆਪਣੇ ਹੱਕਾਂ ਪ੍ਰਤੀ ਜਾਗਰੁਕ ਹੋਣਾ ਸਭਦਾ ਲਈ ਜਰੂਰੀ,ਖਾਲਸਾ
Publish Date: Sun, 15 Mar 2026 09:52 PM (IST)
Updated Date: Sun, 15 Mar 2026 09:54 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਮਨੁੱਖੀ ਅਧਿਕਾਰ ਹਰ ਇਕ ਵਿਅਕਤੀ ਦਾ ਬੁਨਿਆਦੀ ਹੱਕ ਹੈ, ਜੋ ਉਸਨੂੰ ਕੇਵਲ ਮਨੁੱਖ ਹੋਣ ਦੇ ਨਾਤੇ ਮਿਲਦਾ ਹੈ। ਇਨ੍ਹਾਂ ਅਧਿਕਾਰਾਂ ਵਿਚ ਜੀਵਨ ਦਾ ਹੱਕ, ਆਜ਼ਾਦੀ, ਸੁਰੱਖਿਆ, ਸਿੱਖਿਆ, ਬਰਾਬਰੀ ਤੇ ਇੱਜਤ ਨਾਲ ਜਿਊਣ ਦਾ ਹੱਕ ਸ਼ਾਮਲ ਹੁੰਦੇ ਹਨ। ਸਮਾਜ ਵਿਚ ਇਨਸਾਫ਼, ਸ਼ਾਂਤੀ ਤੇ ਤਰੱਕੀ ਲਈ ਮਨੁੱਖੀ ਅਧਿਕਾਰਾਂ ਬਾਰੇ ਹਰ ਇਕ ਵਿਅਕਤੀ ਦਾ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਮਾਜ ਸੇਵਕ ਚਰਨਜੀਤ ਸਿੰਘ ਖਾਲਸਾ, ਡਾ. ਵੀਰ ਸਿੰਘ ਬਸਰਾ ਨੇ ਕਿਹਾ ਕਿ ਦੁਨੀਆ ਭਰ ਵਿਚ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਕਈ ਸੰਸਥਾਵਾਂ ਕੰਮ ਕਰ ਰਹੀਆਂ ਹਨ। ਯੂਨਾਈਟਿਡ ਨੇਸ਼ਨ ਵੱਲੋਂ 10 ਦਸੰਬਰ 1948 ਨੂੰ ਯੂਨੀਵਰਸਲ ਡੈਕਲਰੇਸ਼ਨ ਆਫ ਹਿਊਮਨ ਰਾਈਟਸ ਜਾਰੀ ਕੀਤਾ ਗਿਆ ਸੀ, ਜਿਸ ਵਿਚ ਮਨੁੱਖ ਦੇ ਬੁਨਿਆਦੀ ਅਧਿਕਾਰਾਂ ਨੂੰ ਸਪਸ਼ਟ ਤੌਰ ’ਤੇ ਦਰਸਾਇਆ ਗਿਆ। ਇਸ ਘੋਸ਼ਣਾ ਪੱਤਰ ਦਾ ਮਕਸਦ ਇਹ ਸੀ ਕਿ ਹਰ ਦੇਸ਼ ਆਪਣੇ ਨਾਗਰਿਕਾਂ ਨੂੰ ਬਰਾਬਰੀ ਤੇ ਨਿਆਂ ਪ੍ਰਦਾਨ ਕਰੇ। ਭਾਰਤ ਵਿਚ ਵੀ ਸੰਵਿਧਾਨ ਰਾਹੀਂ ਹਰ ਨਾਗਰਿਕ ਨੂੰ ਬੁਨਿਆਦੀ ਅਧਿਕਾਰ ਦਿੱਤੇ ਗਏ ਹਨ। ਇਹ ਅਧਿਕਾਰ ਹਰ ਵਿਅਕਤੀ ਨੂੰ ਧਰਮ, ਜਾਤ, ਲਿੰਗ ਜਾਂ ਭਾਸ਼ਾ ਦੇ ਆਧਾਰ ’ਤੇ ਕਿਸੇ ਵੀ ਤਰ੍ਹਾਂ ਦੇ ਭੇਦਭਾਵ ਤੋਂ ਬਚਾਉਂਦੇ ਹਨ। ਇਸਦੇ ਨਾਲ ਹੀ ਮਨੁੱਖੀ ਅਧਿਕਾਰਾਂ ਦੀ ਰੱਖਿਆ ਤੇ ਉਨ੍ਹਾਂ ਦੀ ਪਾਲਣਾ ਲਈ ਹਿਊਮਨ ਰਾਈਟਸ ਵਰਗੀਆਂ ਸੰਸਥਾਵਾਂ ਵੀ ਕੰਮ ਕਰ ਰਹੀਆਂ ਹਨ। ਮਨੁੱਖੀ ਅਧਿਕਾਰਾਂ ਦੀ ਜਾਣਕਾਰੀ ਹੋਣ ਨਾਲ ਲੋਕ ਆਪਣੇ ਹੱਕਾਂ ਤੇ ਫਰਜ਼ਾਂ ਨੂੰ ਸਮਝ ਸਕਦੇ ਹਨ। ਜਦੋਂ ਸਮਾਜ ਦੇ ਲੋਕ ਜਾਗਰੂਕ ਹੁੰਦੇ ਹਨ ਤਾਂ ਅਨਿਆਂ, ਸ਼ੋਸ਼ਣ ਤੇ ਭੇਦਭਾਵ ਦੇ ਖਿਲਾਫ਼ ਆਵਾਜ਼ ਉਠਾਉਣਾ ਵੀ ਆਸਾਨ ਹੋ ਜਾਂਦਾ ਹੈ। ਇਸ ਨਾਲ ਸਮਾਜ ਵਿਚ ਬਰਾਬਰੀ ਤੇ ਇਨਸਾਫ਼ ਦੀ ਭਾਵਨਾ ਮਜ਼ਬੂਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਮਨੁੱਖੀ ਅਧਿਕਾਰਾਂ ਪ੍ਰਤੀ ਜਾਗਰੂਕਤਾ ਫੈਲਾਉਣਾ ਬਹੁਤ ਜ਼ਰੂਰੀ ਹੈ। ਸਕੂਲਾਂ, ਕਾਲਜਾਂ ਤੇ ਸਮਾਜਿਕ ਸੰਸਥਾਵਾਂ ਰਾਹੀਂ ਲੋਕਾਂ ਨੂੰ ਆਪਣੇ ਹੱਕਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਨਾਲ ਲੋਕ ਨਾ ਸਿਰਫ ਆਪਣੇ ਅਧਿਕਾਰਾਂ ਦੀ ਰੱਖਿਆ ਕਰ ਸਕਦੇ ਹਨ, ਸਗੋਂ ਦੂਜਿਆਂ ਦੇ ਹੱਕਾਂ ਦਾ ਸਤਿਕਾਰ ਕਰਨਾ ਵੀ ਸਿੱਖਦੇ ਹਨ। ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਇਕ ਨਿਆਂ ਭਰਪੂਰ ਤੇ ਤਰੱਕੀਸ਼ੀਲ ਸਮਾਜ ਦੀ ਰਚਨਾ ਲਈ ਮਨੁੱਖੀ ਅਧਿਕਾਰਾਂ ਪ੍ਰਤੀ ਹਰ ਇਕ ਦਾ ਜਾਗਰੂਕ ਹੋਣਾ ਬਹੁਤ ਲਾਜ਼ਮੀ ਹੈ। ਜਦੋਂ ਹਰ ਵਿਅਕਤੀ ਆਪਣੇ ਹੱਕਾਂ ਦੇ ਨਾਲ-ਨਾਲ ਆਪਣੇ ਫਰਜ਼ਾਂ ਨੂੰ ਵੀ ਸਮਝੇਗਾ, ਉਦੋਂ ਹੀ ਇਕ ਸ਼ਾਂਤਮਈ ਤੇ ਬਰਾਬਰੀ ਵਾਲਾ ਸਮਾਜ ਬਣ ਸਕੇਗਾ।