- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ’ਚ ਇਨਵੈਸਟਿਚਰ ਸਮਾਰੋਹ ਆਯੋਜਿਤ

ਗੁਰਵਿੰਦਰ ਕੌਰ, ਪੰਜਾਬੀ ਜਾਗਰਣ
ਕਪੂਰਥਲਾ : ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਸੈਸ਼ਨ 2026-27 ਲਈ ਇਨਵੈਸਟੀਚਰ ਸਮਾਗਮ ਬਹੁਤ ਉਤਸ਼ਾਹ ਅਤੇ ਸ਼ਾਨਦਾਰ ਢੰਗ ਨਾਲ ਕਰਵਾਇਆ ਗਿਆ, ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਸਕੂਲ ਦੀ ਚੇਅਰਪਰਸਨ ਵਰਿੰਦਰ ਕੌਰ ਆਨੰਦ, ਮੈਨੇਜਿੰਗ ਡਾਇਰੈਕਟਰ ਵਿਕਰਮ ਆਨੰਦ ਅਤੇ ਡਾਇਰੈਕਟਰ ਰੁਚੀ ਆਨੰਦ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਮਾਰਚ-ਪਾਸਟ ਨਾਲ ਹੋਈ, ਜਿਸ ਵਿੱਚ ਵਿਦਿਆਰਥੀਆਂ ਨੇ ਅਨੁਸ਼ਾਸਨ ਅਤੇ ਏਕਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਪ੍ਰਿੰਸੀਪਲ ਡਾ. ਏਐੱਸ ਸੇਖੋਂ ਅਤੇ ਵਾਈਸ ਪ੍ਰਿੰਸੀਪਲ ਡਾ. ਦੀਪਕ ਅਰੋੜਾ ਨੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਉਨ੍ਹਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਇਮਾਨਦਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਐਕਟੀਵਿਟੀ ਇੰਚਾਰਜ ਨੇਹਾ ਜੋਸ਼ੀ ਅਤੇ ਕਰੁਣਾ ਦੇ ਮਾਰਗਦਰਸ਼ਨ ਹੇਠ ਹੈੱਡ ਬੁਆਏ ਜਸਕਰਨਵੀਰ ਸਿੰਘ, ਹੈੱਡ ਗਰਲ ਹਰਮਨਪ੍ਰੀਤ ਕੌਰ, ਵਾਈਸ ਹੈੱਡ ਬੁਆਏ ਸਹਜਦੀਪ ਸਿੰਘ, ਵਾਈਸ ਹੈੱਡ ਗਰਲ ਆਹਨਾ, ਐਕਟੀਵਿਟੀ ਕੈਪਟਨ ਚੇਤਨਾ ਵਾਲੀਆ, ਵਾਈਸ ਕੈਪਟਨ ਕਿਰਨ ਅਤੇ ਜਸਕਿਰਨ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਇਸ ਦੇ ਨਾਲ ਹੀ ਭਗਤ ਹਾਊਸ ਦੀ ਇੰਚਾਰਜ ਜੋਤਿਸ਼ਨਾ ਦੇ ਅਧੀਨ ਗੁਰਨੂਰ ਕੌਰ, ਪ੍ਰਭਜੋਤ ਕੌਰ, ਵੰਸ਼ ਬੇਦੀ ਅਤੇ ਜਸਕਰਨ ਸਿੰਘ, ਸ਼ਿਵਾਜੀ ਹਾਊਸ ਦੀ ਇੰਚਾਰਜ ਨਮਰਤਾ ਦੇ ਅਧੀਨ ਧਾਰਿਕਾ, ਕਨਿਕਾ, ਵੰਸ਼ਦੀਪ ਸਿੰਘ ਅਤੇ ਕੁਲਰਾਜ, ਪ੍ਰਤਾਪ ਹਾਊਸ ਦੀ ਇੰਚਾਰਜ ਗੁਰਪ੍ਰੀਤ ਸੰਧੂ ਦੇ ਅਧੀਨ ਨਵਰੀਤ ਕੌਰ, ਅਰਸ਼ਦੀਪ ਕੌਰ, ਅਰਪਣ ਅਤੇ ਰਵਨੀਤ ਕੌਰ ਅਤੇ ਰਣਜੀਤ ਹਾਊਸ ਦੇ ਇੰਚਾਰਜ ਅਸ਼ੋਕ ਅਧੀਨ ਜਸਕਿਰਤ ਕੌਰ, ਮਨਜੋਤ ਸਿੰਘ, ਗੁਰਨੂਰ ਕੌਰ ਅਤੇ ਅਰਮਾਨਪ੍ਰੀਤ ਕੌਰ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ।
ਇਸ ਮੌਕੇ ਸਾਰੇ ਵਿਦਿਆਰਥੀਆਂ ਨੂੰ ਬੈਜ ਅਤੇ ਸੈਸ਼ ਪਹਿਨਾ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਸਾਰੇ ਪ੍ਰਬੰਧਨ ਮੈਂਬਰਾਂ ਨੇ ਵਿਦਿਆਰਥੀਆਂ, ਹਾਊਸ ਇੰਚਾਰਜਾਂ ਅਤੇ ਐਕਟੀਵਿਟੀ ਇੰਚਾਰਜਾਂ ਨੂੰ ਬੈਜ ਅਤੇ ਸੈਸ਼ ਪਹਿਨਾ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਅਹੁਦਿਆਂ ਦੀ ਜ਼ਿੰਮੇਵਾਰੀ ਸੌਂਪੀ। ਇਸ ਮੌਕੇ ਐਕਟੀਵਿਟੀ ਇੰਚਾਰਜ ਨੇਹਾ ਜੋਸ਼ੀ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਤੁਹਾਨੂੰ ਹੋਰਨਾਂ ਲਈ ਇੱਕ ਉਦਾਹਰਨ ਬਣਨਾ ਚਾਹੀਦਾ ਹੈ। ਤੁਸੀਂ ਇਹ ਸਥਾਨ ਆਪਣੇ ਚੰਗੇ ਆਚਰਨ, ਅਨੁਸ਼ਾਸਨ ਅਤੇ ਅਕਾਦਮਿਕ ਪ੍ਰਦਰਸ਼ਨ ਦੇ ਕਾਰਨ ਪ੍ਰਾਪਤ ਕੀਤਾ ਹੈ, ਇਸ ਲਈ ਇਸ ਨੂੰ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਪ੍ਰੀਖਿਆ ਇੰਚਾਰਜ ਨਿਰਮਲ ਜੋਤੀ, ਕੋਆਰਡੀਨੇਟਰ ਬਬੀਤਾ ਅਤੇ ਲਵਲੀਨ ਅਤੇ ਹੋਰ ਅਧਿਆਪਿਕਾਵਾਂ ਪੂਜਾ ਡਾਵਰ, ਸ਼੍ਰੁਤੀ ਮਹਾਜਨ, ਰਵਿੰਦਰਜੀਤ ਅਤੇ ਭਾਵਨਾ ਲਤਾ ਵੀ ਮੌਜੂਦ ਰਹੀਆਂ। ਇਸ ਮੌਕੇ ਸਾਰੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਹ ਸਮਾਗਮ ਬਹੁਤ ਹੀ ਸਫਲ ਅਤੇ ਪ੍ਰੇਰਨਾਦਾਇਕ ਰਿਹਾ।