ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਖਿਡਾਰੀਆਂ ਨੂੰ ਕਰਨਗੇ ਸਨਮਾਨਿਤ
ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਖਿਡਾਰੀਆਂ ਨੂੰ ਕਰਨਗੇ ਸਨਮਾਨਿਤ
Publish Date: Fri, 24 Apr 2026 08:31 PM (IST)
Updated Date: Fri, 24 Apr 2026 08:34 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਟਾਈਕੋਂਡੋ ਸਪੋਰਟਸ ਐਸੋਸੀਏਸ਼ਨ ਆਫ਼ ਕਪੂਰਥਲਾ ਵੱਲੋ ‘ਸ਼ਹੀਦ ਭਗਤ ਸਿੰਘ ਓਪਨ ਟਾਈਕੋਂਡੋ ਚੈਂਪੀਅਨਸ਼ਿਪ 2026’ ਸ਼੍ਰੀ ਸਨਾਤਨ ਧਰਮ ਸਭਾ ਅੰਮ੍ਰਿਤਸਰ ਰੋਡ ਵਿਖੇ 26 ਅਪ੍ਰੈਲ ਐਤਵਾਰ ਨੂੰ ਸਵੇਰੇ 8 ਵਜੇ ਤੋਂ ਆਰੰਭ ਕੀਤੀ ਜਾ ਰਹੀ ਹੈ, 300 ਦੇ ਕਰੀਬ ਖਿਡਾਰੀਆਂ ਵੱਲੋਂ ਇਸ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਜਾਵੇਗਾ। ਕਰਾਟਿਆਂ ਵਰਗੀ ਇਸ ਖੇਡ ਨੂੰ ਪੂਰੇ ਪੰਜਾਬ ਵਿੱਚ ਉੱਘੇ ਕੋਚ ਪਵਿੱਤਰ ਸਿੰਘ ਸੈਦੋਵਾਲ ਅਤੇ ਉਨ੍ਹਾਂ ਦੀ ਟੀਮ ਪਿਛਲੇ ਕਈ ਸਾਲਾਂ ਤੋਂ ਉਤਸ਼ਾਹਿਤ ਕਰਦੀ ਆ ਰਹੀ ਹੈ। ਇੱਕ ਮੁਲਾਕਾਤ ਦੌਰਾਨ ਮੁੱਖ ਮਹਿਮਾਨ ਕੰਵਰ ਇਕਬਾਲ ਸਿੰਘ ਨੇ ਦੱਸਿਆ ਕਿ ਪੰਜਾਬ ਦੀ ਜਵਾਨੀ ਨੂੰ ਰੰਗਲੇ ਪੰਜਾਬ ਦੀ ਵਾਗਡੋਰ ਸੰਭਾਲਣ ਵਾਸਤੇ ਕਰਵਾਈ ਜਾ ਰਹੀ ਇਹ ਚੈਂਪੀਅਨਸ਼ਿਪ ਇੱਕ ਵੱਖਰਾ ਹੀ ਮੀਲ ਪੱਥਰ ਸਥਾਪਿਤ ਕਰੇਗੀ। ਤਕਰੀਬਨ ਪਿਛਲੇ ਨੌਂ-ਦਸ ਸਾਲਾਂ ਤੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਟ੍ਰਾਈਕੋਂਡੋ ਕੋਚ ਵਜੋਂ ਸੇਵਾਵਾਂ ਦੇ ਚੁੱਕੇ ਪਵਿੱਤਰ ਸਿੰਘ ਨੇ ਦੱਸਿਆ ਕਿ ਟ੍ਰਾਈਕੋਂਡੋ ਖੇਡ ਇਨਬਿਨ ਕਰਾਟਿਆਂ ਵਰਗੀ ਹੀ ਖੇਡ ਹੈ ਪਰ ਸੁਭਾਅ ਪੱਖੋਂ ਇਸ ਖੇਡ ਵਿੱਚ ਕਰਾਟਿਆਂ ਵਰਗੀ ਬੰਦਿਸ਼ ਨਹੀਂ ਹੈ। ਇੱਕ ਫਾਈਟ 4 ਮਿੰਟ ਦੀ ਹੁੰਦੀ ਹੈ ਜਿਸ ਵਿੱਚ ਦੋ ਰਾਊਂਡ ਹੁੰਦੇ ਹਨ। ਲਗਾਤਾਰ ਤਿੰਨ ਵਾਰ ਇਹ ਖੇਡ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਵਿਖੇ ਕਰਵਾਈ ਗਈ ਹੈ ਅਤੇ ਚੌਥੀ ਵਾਰ ਕਪੂਰਥਲਾ ਵਿਖੇ ਹੋ ਰਹੀ ਹੈ। ਟਰਾਈ ਕੋਂਡੋ ਗੇਮ ਦੇ ਪ੍ਰਬੰਧਕਾਂ ਅਤੇ ਮੁੱਖ ਮਹਿਮਾਨ ਵੱਲੋਂ ਇਲਾਕਾ ਵਾਸੀਆਂ ਨੂੰ ਸਮੇਂ ਸਿਰ ਇਸ ਚੈਂਪੀਅਨਸ਼ਿਪ ਵਿੱਚ ਪਹੁੰਚਣ ਦਾ ਖੁੱਲਾ ਸੱਦਾ ਹੈ।