ਇਨਰਵ੍ਹੀਲ ਕਲੱਬ ਵੱਲੋਂ ਥੈਲੇਸੀਮੀਆ ਬਾਰੇ ਜਾਗਰੂਕਤਾ ਟਾਕ ਕਰਵਾਈ
ਇਨਰਵ੍ਹੀਲ ਕਲੱਬ ਆਫ ਕਪੂਰਥਲਾ ਵੱਲੋਂ ਥੈਲੇਸੀਮੀਆ ਬਾਰੇ ਜਾਗਰੂਕਤਾ ਟਾਕ ਦਾ ਆਯੋਜਨ ਕੀਤਾ
Publish Date: Fri, 30 Jan 2026 09:38 PM (IST)
Updated Date: Fri, 30 Jan 2026 09:40 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਇਨਰਵ੍ਹੀਲ ਕਲੱਬ ਆਫ ਕਪੂਰਥਲਾ ਵੱਲੋਂ ਆਨੰਦ ਕਾਲਜ ਆਫ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਵਿਚ ਥੈਲੇਸੀਮੀਆ ਬਾਰੇ ਜਾਗਰੂਕਤਾ ਟਾਕ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੀਆਈਆਈਡਬਲਯੂਬੀਡੀ ਡਾ. ਸੁਰਜੀਤ ਕੌਰ ਨੇ ਥੈਲੇਸੀਮੀਆ ਰੋਗ ਦੇ ਕਾਰਣਾਂ, ਲੱਛਣਾਂ, ਪ੍ਰਭਾਵ ਤੇ ਇਸ ਤੋਂ ਬਚਾਅ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਮੇਂ ਸਿਰ ਜਾਂਚ ਤੇ ਜਨ-ਜਾਗਰੂਕਤਾ ਰਾਹੀਂ ਇਸ ਗੰਭੀਰ ਬਿਮਾਰੀ ਤੋਂ ਕਾਫ਼ੀ ਹੱਦ ਤੱਕ ਬਚਾਅ ਸੰਭਵ ਹੈ। ਵਿਦਿਆਰਥੀਆਂ ਤੇ ਸਟਾਫ ਨੇ ਲੈਕਚਰ ਵਿਚ ਵੱਡੀ ਗਿਣਤੀ ਵਿਚ ਭਾਗ ਲਿਆ ਤੇ ਸਵਾਲ-ਜਵਾਬ ਸੈਸ਼ਨ ਦੌਰਾਨ ਆਪਣੇ ਸੰਦੇਹ ਦੂਰ ਕੀਤੇ। ਇਸ ਸਮਾਗਮ ਦੀ ਅਗਵਾਈ ਇਨਰਵ੍ਹੀਲ ਕਲੱਬ ਦੀ ਪ੍ਰਧਾਨ ਡਾ. ਮੀਨਾ ਸੇਠੀ ਨੇ ਕੀਤੀ। ਇਸ ਮੌਕੇ ਮਿਸਿਜ਼ ਸੋਨਿਕਾ ਅਗਰਵਾਲ ਤੇ ਮਿਸਿਜ਼ ਰਜੀਤਾ ਗੁਪਤਾ (ਵਾਈਸ ਪ੍ਰਧਾਨ) ਦੀ ਵਿਸ਼ੇਸ਼ ਹਾਜ਼ਰੀ ਰਹੀ, ਜਿਨ੍ਹਾਂ ਨੇ ਆਯੋਜਨ ਵਿਚ ਮਹੱਤਵਪੂਰਨ ਯੋਗਦਾਨ ਪਾਇਆ। ਅੰਤ ਵਿਚ ਇਨਰਵ੍ਹੀਲ ਕਲੱਬ ਵੱਲੋਂ ਸੰਸਥਾ ਦੇ ਚੇਅਰਮੈਨ ਵਿਕਰਮ ਆਨੰਦ, ਪ੍ਰਿੰਸੀਪਲ ਡਾ. ਅਮਰਪ੍ਰੀਤ ਸਿੰਘ ਤੇ ਸ਼੍ਰੀ ਮਨੀਸ਼ ਦਾ ਦਿਲੋਂ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਜਾਗਰੂਕਤਾ ਕਾਰਜਕ੍ਰਮ ਸਫਲਤਾਪੂਰਵਕ ਸੰਪੰਨ ਹੋ ਸਕਿਆ।