ਦੇਸ਼ ਦਾ ਨਾਂ ਰੌਸ਼ਨ ਕਰੇਗਾ ਕਪੂਰਥਲਾ ਦਾ ਪੈਰਾ ਸ਼ੂਟਰ
ਮੈਂ ਅੱਗੇ ਵੀ ਕਠਿਨ ਮਿਹਨਤ ਜਾਰੀ ਰੱਖਾਂਗਾ : ਦਲਬੀਰ ਸਿੰਘ
Publish Date: Sun, 08 Feb 2026 06:47 PM (IST)
Updated Date: Sun, 08 Feb 2026 06:50 PM (IST)
ਮੈਂ ਅੱਗੇ ਵੀ ਕਠਿਨ ਮਿਹਨਤ ਜਾਰੀ ਰੱਖਾਂਗਾ : ਦਲਬੀਰ ਸਿੰਘ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਦੇ ਹੋਣਹਾਰ ਪੈਰਾ ਸ਼ੂਟਰ ਦਲਬੀਰ ਸਿੰਘ ਅੰਤਰਰਾਸ਼ਟਰੀ ਮੰਚ ‘ਤੇ ਭਾਰਤ ਦਾ ਨਾਮ ਰੌਸ਼ਨ ਕਰਨ ਲਈ ਤਿਆਰ ਹਨ। ਉਨ੍ਹਾਂ ਨੇ 6ਵੀਂ ਨੈਸ਼ਨਲ ਪੈਰਾ ਗੇਮਜ਼ ਵਿਚ ਸ਼ਾਨਦਾਰ ਰਾਸ਼ਟਰੀ ਸਰਵੋਤਮ ਸਕੋਰ ਹਾਸਲ ਕਰਕੇ ਫ਼ਰਾਂਸ ਵਿਚ ਹੋਣ ਵਾਲੀ ਡਬਲਯੂਐੱਸਪੀਐੱਸ ਗ੍ਰੈਂਡ ਪ੍ਰੀ-2026 ਲਈ ਆਪਣੀ ਜਗ੍ਹਾ ਪੱਕੀ ਕੀਤੀ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦਲਬੀਰ ਸਿੰਘ ਨੇ ਕਿਹਾ ਕਿ ਮੈਂ ਬੇਹੱਦ ਖੁਸ਼ ਤੇ ਭਾਵੁਕ ਮਹਿਸੂਸ ਕਰ ਰਿਹਾ ਹਾਂ। ਇਹ ਉਪਲੱਬਧੀ ਮੇਰੇ ਕੋਚ ਸਾਹਿਬਾਨ, ਪਰਿਵਾਰ, ਦੋਸਤਾਂ ਤੇ ਟੀਮ ਦੇ ਅਟੱਲ ਸਹਿਯੋਗ ਦਾ ਨਤੀਜਾ ਹੈ। ਮੈਂ ਫ਼ਰਾਂਸ ਗ੍ਰੈਂਡ ਪ੍ਰੀ-2026 ਲਈ ਕਵਾਲੀਫਾਈ ਕਰਨ ‘ਤੇ ਧੰਨਵਾਦੀ ਹਾਂ ਤੇ ਅੰਤਰਰਾਸ਼ਟਰੀ ਮੰਚ ’ਤੇ ਭਾਰਤ ਦੀ ਨੁਮਾਇੰਦਗੀ ਕਰਨ ਲਈ ਬਹੁਤ ਉਤਸੁਕ ਹਾਂ। ਮੈਂ ਅੱਗੇ ਵੀ ਕਠਿਨ ਮਿਹਨਤ ਜਾਰੀ ਰੱਖਾਂਗਾ ਤੇ ਇਸ ਮੌਕੇ ਦਾ ਪੂਰਾ ਲਾਭ ਲਵਾਂਗਾ। ਦਲਬੀਰ ਸਿੰਘ ਦੀ ਕਠਿਨ ਮਿਹਨਤ ਤੇ ਸਮਰਪਣ ਨੂੰ ਦੇਖਦੇ ਹੋਏ ਪੂਰਾ ਭਰੋਸਾ ਹੈ ਕਿ ਉਹ ਫ਼ਰਾਂਸ ਵਿਚ ਹੋਣ ਵਾਲੀ ਗ੍ਰੈਂਡ ਪ੍ਰੀ ਵਿਚ ਭਾਰਤ ਲਈ ਆਪਣੀ ਛਾਪ ਛੱਡੇਗਾ।