ਹਲਕਾ ਨਿਵਾਸੀਆਂ ਦੀ ਸੇਵਾ ਲਈ ਹਰ ਸਮੇਂ ਹਾਜ਼ਰ ਹਾਂ : ਰਾਣਾ
ਹਲਕਾ ਨਿਵਾਸੀਆਂ ਦੀ ਸੇਵਾ ਲਈ ਹਰ ਸਮੇਂ ਹਾਜ਼ਰ ਹਾਂ : ਰਾਣਾ ਗੁਰਜੀਤ ਸਿੰਘ
Publish Date: Sat, 07 Feb 2026 08:50 PM (IST)
Updated Date: Sat, 07 Feb 2026 08:53 PM (IST)

--74 ਲੱਖ ਦੀ ਲਾਗਤ ਨਾਲ ਬਣਨ ਵਾਲੀਆਂ ਸ਼ਾਲਾਮਾਰ ਬਾਗ ਦੀਆਂ ਸੜਕਾਂ ਦਾ ਕੀਤਾ ਉਦਘਾਟਨ ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਸ਼ਹਿਰ ਨਿਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਸਬੰਧੀ ਕੋਈ ਵੀ ਸਮੱਸਿਆਂ ਨਹੀਂ ਆਉਣ ਦਿੱਤੀ ਜਾਵੇਗੀ ਤੇ ਸ਼ਹਿਰ ਦਾ ਬਿਨਾ ਕਿਸੇ ਭੇਦਭਾਵ, ਪੱਖਪਾਤ ਤੋਂ ਵਿਕਾਸ ਕਰਨ ਲਈ ਹਮੇਸ਼ਾਂ ਵਚਨਬੱਧ ਹਾਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਅੱਜ 74 ਲੱਖ ਦੀ ਲਾਗਤ ਨਾਲ ਬਣਨ ਵਾਲੀਆਂ ਸਥਾਨਕ ਸ਼ਾਲਾਮਾਰ ਬਾਗ ਦੀਆਂ ਸੜਕਾਂ ਦਾ ਉਦਘਾਟਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਉਹ ਹਲਕਾ ਨਿਵਾਸੀਆਂ ਦੀ ਸੇਵਾ ਲਈ ਹਰ ਸਮੇਂ ਹਾਜ਼ਰ ਹਨ ਤੇ ਹਲਕਾ ਨਿਵਾਸੀ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਸਬੰਧੀ ਜਾਣੂ ਕਰਵਾ ਸਕਦੇ ਹਨ, ਜਿਨ੍ਹਾਂ ਦਾ ਪਹਿਲਤਾ ਦੇ ਆਧਾਰ ਉੱਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਰਾਜਬੰਸ ਕੌਰ ਰਾਣਾ ਸਾਬਕਾ ਵਿਧਾਇਕ, ਸ਼ਹਿਰੀ ਪ੍ਰਧਾਨ ਦੀਪਕ ਸਲਵਾਨ, ਮੇਅਰ ਕੁਲਵੰਤ ਕੌਰ, ਡਿਪਟੀ ਮੇਅਰ ਵਿਨੋਦ ਸੂਦ, ਸੁਰਿੰਦਰ ਸਿੰਘ ਛਿੰਦਾ ਵਾਲੀਆ, ਜੋਤੀ ਧੀਰ, ਸਨੀ ਬਲ, ਨਵਜੋਤ ਵਾਲੀਆ, ਰਜਿੰਦਰ ਸਿੰਘ ਵਾਲੀਆ ਪਾਲਾ, ਬਲਜੀਤ ਕਾਲਾ, ਸ਼ਵੇਤਾ ਗੁਪਤਾ, ਹਰਜੀਤ ਕੌਰ, ਸੱਤਾ ਵਾਲੀਆ, ਨਰੇਸ਼ ਮਰਵਾਹਾ, ਕਰਨ ਮਹਾਜਨ, ਅਨੀਲ ਸ਼ੁਕਲਾ, ਪ੍ਰੇਮ ਅਟਵਾਲ, ਕੇਹਰ ਸਿੰਘ, ਠਾਕੁਰ ਦਾਸ ਗਿੱਲ, ਰਕੇਸ਼ ਕੇਸਾ, ਤਜਿੰਦਰ ਭੰਡਾਰੀ, ਹਰਸਿਮਰਨਜੀਤ ਸਿੰਘ ਪ੍ਰਿੰਸ, ਡਾ. ਮਨਜੀਤ ਸਿੰਘ, ਕੁਲਦੀਪ ਸਿੰਘ, ਓਂਕਾਰ ਅਰੋੜਾ ਆਦਿ ਹਾਜ਼ਰ ਸਨ।