ਅੱਖਾਂ ਦੇ ਕੈਂਪ 'ਚ ਪਹੁੰਚ ਸੈਂਕੜੇ ਮਰੀਜ਼ਾਂ ਨੇ ਕਰਵਾਇਆ ਚੈੱਕਅਪ
ਅੱਖਾਂ ਦੇ ਕੈਂਪ 'ਚ ਪਹੁੰਚ ਸੈਂਕੜੇ ਮਰੀਜ਼ਾਂ ਨੇ ਕਰਵਾਇਆ ਚੈੱਕਅਪ
Publish Date: Sat, 14 Mar 2026 09:25 PM (IST)
Updated Date: Sat, 14 Mar 2026 09:27 PM (IST)

ਕੁਲਵਿੰਦਰ ਸਿੰਘ ਲਾਡੀ, ਪੰਜਾਬੀ ਜਾਗਰਣ ਫੱਤੂਢੀਂਗਾ : ਪਿੰਡ ਖੀਰਾਂਵਾਲੀ ਲੰਗਰ ਹਾਲ ਵਿਖੇ ਭੰਡਾਲ ਤੇ ਸੰਧਰ ਪਰਿਵਾਰ ਵੱਲੋਂ ਮਾਤਾ ਦਲਵੀਰ ਕੌਰ ਦੀ ਨਿੱਘੀ ਯਾਦ ਵਿਚ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ। ਕੈਂਪ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਅਰਦਾਸ ਨਾਲ ਕੀਤੀ ਗਈ। ਨੈਸ਼ਨਲ ਆਈ ਹਸਪਤਾਲ ਜਲੰਧਰ ਤੋਂ ਡਾ. ਪਿਊਸ਼ ਸੂਦ ਦੀ ਅਗਵਾਈ ਵਿਚ ਡਾਕਟਰਾਂ ਦੀ ਟੀਮ ਪਹੁੰਚੀ। ਕੈਂਪ ਵਿਚ ਇਲਾਕੇ ਭਰ ਤੋਂ ਪਹੁੰਚੇ ਸੈਂਕੜੇ ਮਰੀਜ਼ਾਂ ਦਾ ਡਾਕਟਰਾਂ ਦੀ ਟੀਮ ਵੱਲੋਂ ਚੈਕਅੱਪ ਕਰ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ, ਨਜ਼ਰ ਦੀਆਂ ਐਨਕਾਂ ਦਿੱਤੀਆਂ ਗਈਆਂ। ਚਿੱਟਾ ਮੋਤੀਆ, ਕਾਲਾ ਮੌਤੀਆ ਦੇ ਆਪ੍ਰੇਸ਼ਨਾਂ ਵਾਲੇ ਮਰੀਜ਼ਾਂ ਨੂੰ ਬੱਸ ਰਾਹੀਂ ਨੈਸ਼ਨਲ ਆਈ ਹਸਪਤਾਲ ਜਲੰਧਰ ਵਿਖੇ ਭੇਜ ਆਪ੍ਰੇਸ਼ਨ ਕਰਵਾਏ ਗਏ। ਲੰਗਰ ਦੀਆਂ ਸੇਵਾਵਾਂ ਹਰਦੇਵ ਸਿੰਘ ਭੰਡਾਲ ਵੱਲੋਂ ਕੀਤੀਆਂ ਗਈਆਂ। ਇਸ ਸਮੇਂ ਵੱਖ-ਵੱਖ ਧਾਰਮਿਕ, ਰਾਜਨੀਤਿਕ ਤੇ ਸਮਾਜਿਕ ਜਥੇਬੰਦੀਆਂ ਦੇ ਪਹੁੰਚੇ ਆਗੂ ਸਾਹਿਬਾਨ ਦਾ ਪ੍ਰਬੰਧ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵੱਲੋਂ ਜ਼ਿਲਾ ਆਗੂ ਗੁਰਦੀਪ ਸਿੰਘ ਭੰਡਾਲ, ਪੰਜਾਬ ਕਿਸਾਨ ਯੂਨੀਅਨ ਬਾਗੀ ਦੇ ਸੂਬਾ ਸਲਾਹਕਾਰ ਸੁਖਦੇਵ ਸਿੰਘ ਖੀਰਾਂਵਾਲੀ, ਲਵਪ੍ਰੀਤ ਸਿੰਘ ਦੂਲੋਵਾਲ ਅਰਸ਼ਦੀਪ ਸਿੰਘ, ਇਸਤਰੀ ਵਿੰਗ ਪ੍ਰਧਾਨ ਰਮਨਦੀਪ ਕੌਰ, ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਖਿਜਰਪੁਰ, ਹਰਨਾਮ ਸਿੰਘ ਬੋਹੜਵਾਲਾ, ਸ਼ੇਰੇ ਪੰਜਾਬ ਨੌਜਵਾਨ ਕਿਸਾਨ ਮਜ਼ਦੂਰ ਮੋਰਚਾ ਦੀ ਟੀਮ, ਸਰਪੰਚ ਹਰਜੀਤ ਸਿੰਘ ਪੱਡਾ ਨੂਰਪੁਰ ਲੁਬਾਣਾ, ਸਰਪੰਚ ਰੱਤੜਾ ਗੁਰਚਰਨ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਸਮੇਂ ਅਮਨਦੀਪ ਸਿੰਘ, ਗਗਨਦੀਪ ਸਿੰਘ, ਸੁਖਜੀਤ ਸਿੰਘ, ਅਵਤਾਰ ਸਿੰਘ, ਕਰਮਜੀਤ ਸਿੰਘ ਸ਼ੇਖੂਪੁਰ ਆਦਿ ਹਾਜ਼ਰ ਰਹੇ।