ਐਂਟੀ ਕਰਪਸ਼ਨ ਸੈੱਲ ਨੇ ਕੀਤੀ ਐੱਸਪੀ ਫਗਵਾੜਾ ਦੀ ਸ਼ਲਾਘਾ
ਹਿਊਮਨ ਰਾਈਟਸ ਕੌਂਸਲ ਇੰਡੀਆ (ਐਂਟੀ ਕਰਪਸ਼ਨ ਸੈੱਲ) ਵੱਲੋਂ ਐਸਪੀ ਫਗਵਾੜਾ ਦੇ ਸ਼ਲਾਘਾਯੋਗ ਕੰਮਾਂ ਦੀ ਪ੍ਰਸ਼ੰਸਾ
Publish Date: Thu, 12 Feb 2026 06:47 PM (IST)
Updated Date: Thu, 12 Feb 2026 06:50 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਹਿਊਮਨ ਰਾਈਟਸ ਕੌਂਸਲ ਇੰਡੀਆ (ਐਂਟੀ ਕਰਪਸ਼ਨ ਸੈੱਲ) ਦੇ ਇਕ ਵਫ਼ਦ ਨੇ ਰਮਨ ਨਹਿਰਾ, ਸੂਬਾ ਪ੍ਰਧਾਨ ਐਂਟੀ ਕਰਪਸ਼ਨ ਸੈੱਲ ਦੀ ਅਗਵਾਈ ਵਿਚ ਫਗਵਾੜਾ ਦੀ ਪੁਲਿਸ ਸੁਪਰਡੈਂਟ (ਐੱਸਪੀ) ਮਾਧਵੀ ਸ਼ਰਮਾ ਨਾਲ ਮੁਲਾਕਾਤ ਕੀਤੀ ਤੇ ਸ਼ਹਿਰ ਵਿਚ ਕਾਨੂੰਨ-ਵਿਵਸਥਾ ਕਾਇਮ ਰੱਖਣ ਲਈ ਉਨ੍ਹਾਂ ਦੇ ਸਲਾਹੁਣਯੋਗ ਯਤਨਾਂ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਰਮਨ ਨਹਿਰਾ ਨੇ ਦੱਸਿਆ ਕਿ ਐੱਸਪੀ ਮਾਧਵੀ ਸ਼ਰਮਾ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ-ਵੱਖ ਸਥਾਨਾਂ ’ਤੇ ਨਿਯਮਿਤ ਚੈਕਿੰਗ ਤੇ ਮਜ਼ਬੂਤ ਨਿਗਰਾਨੀ ਕਾਰਨ ਅਪਰਾਧ ’ਤੇ ਕਾਫ਼ੀ ਹੱਦ ਤੱਕ ਕੰਟਰੋਲ ਹੋਇਆ ਹੈ। ਇਨ੍ਹਾਂ ਕਦਮਾਂ ਨਾਲ ਆਮ ਲੋਕਾਂ ਵਿਚ ਸੁਰੱਖਿਆ ਤੇ ਭਰੋਸੇ ਦੀ ਭਾਵਨਾ ਵਧੀ ਹੈ। ਜ਼ਿਲ੍ਹਾ ਉਪ-ਪ੍ਰਧਾਨ ਅਮਰਜੀਤ ਸਿੰਘ ਬਸੁਟਾ ਨੇ ਦੱਸਿਆ ਕਿ ਸ਼ਹਿਰ ਤੇ ਬਜ਼ਾਰਾਂ ਵਿਚ ਟ੍ਰੈਫਿਕ ਦੀ ਸਮੱਸਿਆ ਨਾ ਹੋਵੇ ਇਸ ਲਈ ਵੀ ਉਨ੍ਹਾਂ ਵੱਲੋਂ ਆਪ ਜਾ ਕੇ ਮੌਕੇ ਦਾ ਜਾਇਜ਼ਾ ਲੈਣਾ ਬਹੁਤ ਹੀ ਸ਼ਲਾਘਾਯੋਗ ਹੈ। ਜ਼ਿਲ੍ਹਾ ਪ੍ਰਧਾਨ ਨੰਦ ਸੋਨੀ ਨੇ ਕਿਹਾ ਕਿ ਐੱਸਪੀ ਮਾਧਵੀ ਸ਼ਰਮਾ ਦੇ ਪ੍ਰਭਾਵਸ਼ਾਲੀ ਨੇਤ੍ਰਤਵ ਤੇ ਪੁਲਿਸ ਫੋਰਸ ਦੀ ਮਿਹਨਤ ਨਾਲ ਫਗਵਾੜਾ ਵਿਚ ਅਨੁਸ਼ਾਸਿਤ ਤੇ ਲੋਕ-ਮਿਤਰ ਪੁਲਿਸਿੰਗ ਨੂੰ ਪ੍ਰੋਤਸਾਹਨ ਮਿਲਿਆ ਹੈ। ਇਸ ਨਾਲ ਪੁਲਿਸ ਤੇ ਜਨਤਾ ਦਰਮਿਆਨ ਭਰੋਸਾ ਹੋਰ ਮਜ਼ਬੂਤ ਹੋਇਆ ਹੈ। ਹਿਊਮਨ ਰਾਈਟਸ ਕੌਂਸਲ ਇੰਡੀਆ (ਐਂਟੀ ਕਰਪਸ਼ਨ ਸੈੱਲ) ਨੇ ਉਨ੍ਹਾਂ ਦੀ ਸੇਵਾ ਦੀ ਪ੍ਰਸ਼ੰਸਾ ਕਰਦਿਆਂ ਭਵਿੱਖ ਵਿਚ ਵੀ ਸ਼ਹਿਰ ਵਿਚ ਅਮਨ, ਸੁਰੱਖਿਆ ਤੇ ਨਿਆਂ ਕਾਇਮ ਰੱਖਣ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ’ਤੇ ਸੰਸਥਾ ਦੇ ਸਿਟੀ ਜਨਰਲ ਸਕੱਤਰ ਇੰਦਰਜੀਤ ਸਿੰਘ, ਸਿਟੀ ਸਕੱਤਰ ਦੀਪਕ ਗੁਪਤਾ ਕਾਰਜਕਾਰੀ ਮੈਂਬਰ ਬਲਰਾਜ ਸਿੰਘ ਕੁੰਡੀ ਤੇ ਪਵਨ ਕੁਮਾਰ ਆਦਿ ਤੋਂ ਇਲਾਵਾ ਸੰਗਠਨ ਦੇ ਮੈਂਬਰ ਹਾਜ਼ਰ ਸਨ।