ਬੱਚੇਦਾਨੀ ਦੇ ਕੈਂਸਰ ਤੋਂ ਬਚਾਏਗੀ ਐੱਚਪੀਵੀ ਵੈਕਸਿਨ : ਸਿਵਲ ਸਰਜਨ
ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਏਗੀ ਐੱਚ ਪੀ ਵੀ ਵੈਕਸਿਨ - ਸਿਵਲ ਸਰਜਨ
Publish Date: Mon, 02 Mar 2026 06:49 PM (IST)
Updated Date: Mon, 02 Mar 2026 06:49 PM (IST)
ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਬੱਚੇਦਾਨੀ ਦੇ ਮੂੰਹ ਦਾ ਕੈਂਸਰ ਭਾਰਤ ਵਿਚ ਔਰਤਾਂ ਵਿਚ ਮੌਤ ਦਾ ਇਕ ਵੱਡਾ ਕਾਰਨ ਹੈ। ਇਹ ਜਾਣਕਾਰੀ ਦਿੰਦਿਆ ਸਿਵਲ ਸਰਜਨ ਕਪੂਰਥਲਾ ਡਾਕਟਰ ਸੰਜੀਵ ਭਗਤ ਨੇ ਦਸਿਆ ਕਿ ਮਹਿਲਾਵਾਂ ਵਿਚ ਸਮੇਂ ਰਹਿੰਦਿਆ ਸਰਵਾਈਕਲ ਕੈਂਸਰ ਦੀ ਰੋਕਥਾਮ ਲਈ ਕੇਂਦਰ ਸਰਕਾਰ ਤੇ ਮਾਣਯੋਗ ਸਿਹਤ ਮੰਤਰੀ ਪੰਜਾਬ ਵੱਲੋਂ ਐੱਚਪੀਵੀ ਵੈਕਸਿਨ ਦੀ ਸ਼ੁਰੂਆਤ ਕੀਤੀ ਗਈ ਹੈ। ਸਿਵਲ ਸਰਜਨ ਕਪੂਰਥਲਾ ਨੇ ਦਸਿਆ ਕਿ ਉਕਤ ਟੀਕਾ 14 ਤੋਂ 15 ਸਾਲ ਦੀਆਂ ਕੁੜੀਆਂ ਨੂੰ ਸਾਰੇ ਸਰਕਾਰੀ ਸਿਹਤ ਕੇਂਦਰਾਂ ਜਿਥੇ ਮੈਡੀਕਲ ਅਫ਼ਸਰ ਦੀ ਤਾਇਨਾਤੀ ਹੈ, ’ਚ ਮੁਫ਼ਤ ਲਗਾਇਆ ਜਾ ਰਿਹਾ ਹੈ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਣਦੀਪ ਸਿੰਘ ਨੇ ਦਸਿਆ ਕਿ ਉਕਤ ਐੱਚਪੀਵੀ ਮੁਹਿੰਮ 90 ਦਿਨਾਂ ਤਕ ਚਲੇਗੀ ਤੇ ਲਾਭਪਾਤਰੀ ਵੱਲੋਂ ਆਪਣਾ ਅਧਾਰ ਕਾਰਡ ਨਾਲ ਲੈਕੇ ਜਾਣਾ ਜ਼ਰੂਰੀ ਹੈ। ਡਾ. ਭਗਤ ਨੇ ਇਹ ਵੀ ਦਸਿਆ ਕਿ ਇਸ ਟੀਕੇ ਨੂੰ ਲਗਾਉਣ ਨਾਲ ਮਹਿਲਾਵਾਂ ਵਿਚ ਸਰਵਾਈਕਲ ਕੈਂਸਰ ਦੇ ਖਤਰੇ ਨੂੰ 90 ਤੋਂ 95 ਫੀਸਦੀ ਤਕ ਘਟਾਇਆ ਜਾ ਸਕਦਾ ਹੈ।