ਮਹਾਨ ਪਾਸਟਰਾਂ ਦੀ ਯਾਦ ’ਚ ਸਨਮਾਨ ਸਮਾਰੋਹ 17 ਨੂੰ : ਸਰਬਜੀਤ ਰਾਜ
ਮਸੀਹੀ ਕੌਮ ਦੇ ਮਹਾਨ ਪਾਸਟਰਾਂ ਦੀ ਯਾਦ ’ਚ 17 ਮਾਰਚ ਨੂੰ ਸਨਮਾਨ ਸਮਾਰੋਹ : ਸਰਬਜੀਤ ਰਾਜ
Publish Date: Mon, 16 Mar 2026 08:04 PM (IST)
Updated Date: Mon, 16 Mar 2026 08:07 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਮਸੀਹੀ ਕੌਮ ਦੇ ਅਨਮੋਲ ਰਤਨ ਪਾਸਟਰ ਮੁਨਸ਼ੀ ਮਸੀਹ, ਪਾਸਟਰ ਹਰਭਜਨ ਸਿੰਘ, ਬਿਸ਼ਪ ਰਾਜ ਕੁਮਾਰ ਤੇ ਬਿਸ਼ਪ ਡਾ. ਐੱਸਐੱਮ ਥਾਪਰ ਵੱਲੋਂ ਮਸੀਹੀ ਭਾਈਚਾਰੇ ਲਈ ਦਿੱਤੀਆਂ ਗਈਆਂ ਮਹਾਨ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਨ੍ਹਾਂ ਮਹਾਨ ਸ਼ਖ਼ਸੀਅਤਾਂ ਨੇ ਆਪਣੀ ਜ਼ਿੰਦਗੀ ਦੌਰਾਨ ਸਮਾਜਕ ਤੇ ਧਾਰਮਕ ਸੇਵਾਵਾਂ ਰਾਹੀਂ ਮਸੀਹੀ ਕੌਮ ਨੂੰ ਮਜ਼ਬੂਤ ਬਣਾਉਣ ਵਿਚ ਅਹਿਮ ਯੋਗਦਾਨ ਪਾਇਆ। ਇਸ ਸਬੰਧੀ ਪੰਜਾਬ ਕ੍ਰਿਸ਼ਚਿਅਨ ਯੂਥ ਫੈਲੋਸ਼ਿਪ ਦੇ ਸੰਸਥਾਪਕ ਸਰਬਜੀਤ ਰਾਜ ਵੱਲੋਂ ਇਨ੍ਹਾਂ ਮਹਾਨ ਹਸਤੀਆਂ ਨੂੰ ਮਸੀਹੀ ਕੌਮ ਦੀ ਧਰੋਹਰ ਤੇ ਕਮਿਊਨਿਟੀ ਦੇ ਮਜ਼ਬੂਤ ਸਤੰਭ ਵਜੋਂ ਸਨਮਾਨ ਦਿੱਤਾ ਗਿਆ ਤੇ ਉਨ੍ਹਾਂ ਦੀ ਸੇਵਾ ਨੂੰ ਨਮਨ ਕੀਤਾ ਗਿਆ। ਇਸ ਦੇ ਨਾਲ ਹੀ ਪੰਜਾਬ ਕ੍ਰਿਸ਼ਚਿਅਨ ਯੂਥ ਫੈਲੋਸ਼ਿਪ ਵੱਲੋਂ 17 ਮਾਰਚ ਦਿਨ ਮੰਗਲਵਾਰ ਨੂੰ ਇਕ ਵਿਸ਼ੇਸ਼ ਸਮਾਗਮ ਦੌਰਾਨ ਪਾਸਟਰ ਹਰਪ੍ਰੀਤ ਦਿਉਲ, ਪਾਸਟਰ ਸੀਮੋਨ ਨਯਰ, ਪਾਸਟਰ ਜੋਇਲ ਮਸੀਹ ਤੇ ਪਾਸਟਰ ਨਿਤਿਨ ਥਾਪਰ ਨੂੰ ਵੀ ਉਨ੍ਹਾਂ ਦੀਆਂ ਸਮਾਜਕ ਤੇ ਧਾਰਮਕ ਸੇਵਾਵਾਂ ਲਈ ਸਨਮਾਨਿਤ ਕੀਤਾ ਜਾਵੇਗਾ ਤੇ ਇਸਦੇ ਨਾਲ ਮਸੀਹੀ ਕੌਮ ਲਈ 37 ਸਾਲ ਤੋਂ ਸੇਵਾ ਕਰ ਰਹੇ ਪਾਸਟਰ ਰਾਜਨ ਨਕੋਦਰ ਵਾਲਿਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਸੰਗਠਨ ਦੇ ਅਡਵਾਈਜ਼ਰ ਜਗਜੀਤ ਪੋਲ ਨੇ ਕਿਹਾ ਕਿ ਇਹ ਸਮਾਰੋਹ ਮਸੀਹੀ ਕੌਮ ਦੇ ਇਤਿਹਾਸਕ ਯੋਗਦਾਨ ਨੂੰ ਯਾਦ ਕਰਨ ਤੇ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰਨ ਲਈ ਆਯੋਜਿਤ ਕੀਤਾ ਜਾ ਰਿਹਾ ਹੈ।