ਪ੍ਰਾਚੀਨ ਸ਼ਿਵ ਮੰਦਿਰ ਬਗੀਚੀ ’ਚ ਫੁੱਲਾਂ ਨਾਲ ਖੇਡੀ ਹੋਲੀ
ਪ੍ਰਾਚੀਨ ਸ਼ਿਵ ਮੰਦਿਰ ਬਗੀਚੀ ਲਾਹੌਰੀ ਗੇਟ ਵਿਖੇ ਫੁੱਲਾਂ ਨਾਲ ਖੇਡੀ ਹੋਲੀ
Publish Date: Thu, 05 Mar 2026 07:11 PM (IST)
Updated Date: Thu, 05 Mar 2026 07:14 PM (IST)
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਹੋਲੀ ਦੇ ਮੌਕੇ ਤੇ ਪ੍ਰਾਚੀਨ ਸ਼ਿਵ ਮੰਦਿਰ ਬਗੀਚੀ ਲਾਹੌਰੀ ਗੇਟ ਵਿਚ ਹੋਲੀ ਦਾ ਤਿਓਹਾਰ ਮਨਾਇਆ ਗਿਆ। ਸ਼ਰਧਾਲੂਆਂ ਨੇ ਇਕ-ਦੂਜੇ ਤੇ ਫੁੱਲਾਂ ਦੀ ਵਰਖਾ ਕਰਕੇ ਹੋਲੀ ਖੇਡੀ। ਇਸ ਮੌਕੇ ਤੇ ਸ਼ਰਧਾਲੂਆਂ ਨੇ ਮਾਤਾ ਰਾਣੀ ਤੇ ਰਾਧਾ ਕ੍ਰਿਸ਼ਨ ਅੱਗੇ ਸਿਰ ਝੁਕਾਇਆ ਤੇ ਆਸ਼ੀਰਵਾਦ ਪ੍ਰਾਪਤ ਕੀਤਾ। ਬੱਚਿਆਂ ਦੇ ਰੂਪ ਵਿਚ ਸਜੇ ਰਾਧਾ ਕ੍ਰਿਸ਼ਨ ਨੇ ਭਜਨ ਗਾ ਕੇ ਨਾਚ ਦਿਖਾਇਆ। ਅੰਤ ਵਿਚ ਅਨੀਤਾ ਜੋਸ਼ੀ ਨੇ ਸਾਰੇ ਸ਼ਰਧਾਲੂਆਂ ਨੂੰ ਹੋਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਫਿਰ ਆਰਤੀ ਪੂਜਨ ਕੀਤੀ ਗਈ। ਇਸ ਮੌਕੇ ਸ਼ਰਧਾਲੂ ਪੰਡਿਤ ਪੀਤਮ ਰਾਮ, ਭਗਵਾਨ ਦਾਸ ਬੌਬੀ, ਮੁਕੇਸ਼ ਕੁਮਾਰ, ਰਾਕੇਸ਼ ਕੁਮਾਰ, ਅਮਰੀਸ਼ ਜੋਸ਼ੀ, ਚੰਦਰ ਜੋਸ਼ੀ, ਸਾਹਿਲ ਮਹਿਰਾ ਅਰੁਣ ਸਾਈ, ਪਾਰਸ, ਗਗਨ, ਅਸ਼ਵਨੀ ਮਹਿਰਾ, ਗੁਰਜੀਤ ਕੌਰ ਅਨੀਤਾ, ਪ੍ਰਿਆ ਮਹਿਰਾ, ਡੌਲੀ ਕਪੂਰ, ਚੰਚਲਾ ਕੁਮਾਰੀ, ਮਮਤਾ ਰਾਣੀ, ਰਾਜ ਰਾਣੀ, ਉਰਮਿਲਾ ਰਾਣੀ, ਜੀਵਨ ਕੰਤਾ, ਮਾਨਸੀ ਸ਼ਰਮਾ, ਸੁਰਜੀਤ ਕੌਰ, ਸੁਰਿੰਦਰ ਕੌਰ ਆਦਿ ਹਾਜ਼ਰ ਸਨ।