ਸ਼੍ਰੀ ਕ੍ਰਿਸ਼ਨ ਗੀਤਾ ਗਿਆਨ ਮੰਦਿਰ ’ਚ ਮਨਾਈ ਹੋਲੀ
ਸ਼੍ਰੀ ਕ੍ਰਿਸ਼ਨ ਗੀਤਾ ਗਿਆਨ ਮੰਦਿਰ ਵਿਚ ਧੂਮਧਾਮ ਨਾਲ ਮਨਾਈ ਫੁੱਲਾਂ ਨਾਲ ਹੋਲੀ
Publish Date: Thu, 05 Mar 2026 06:50 PM (IST)
Updated Date: Thu, 05 Mar 2026 06:53 PM (IST)
ਪੰਜਾਬੀ ਜਾਗਰਣ ਪ੍ਰਤੀਨਿਧੀ ਫਗਵਾੜਾ : ਸ਼੍ਰੀ ਕ੍ਰਿਸ਼ਨ ਗੀਤਾ ਗਿਆਨ ਮੰਦਿਰ (ਮਹਾਨੁਭਾਵ ਟਰੱਸਟ) ਬੰਗਾ ਰੋਡ, ਫਗਵਾੜਾ ਵਿਖੇ ਫੁੱਲਾਂ ਨਾਲ ਹੋਲੀ ਦਾ ਸਮਾਗ਼ਮ ਰੱਖਿਆ ਗਿਆ, ਜਿਸ ਵਿਚ ਸਾਰੇ ਭਗਤਾਂ ਨੇ ਭਗਵਾਨ ਕ੍ਰਿਸ਼ਨ ਦੇ ਪ੍ਰਤੀ ਆਪਣਾ ਭਗਤੀ ਭਾਵ, ਪ੍ਰੇਮ ਭਾਵ ਦਿਖਾਉਂਦਿਆਂ ਫੁੱਲਾਂ ਨਾਲ ਹੋਲੀ ਖੇਡੀ। ਇਸ ਮੌਕੇ ਮਹਿਲਾ ਸੰਕੀਰਤਨ ਮੰਡਲੀ ਨੇ ਭਜਨਾਂ ਦੇ ਰਾਹੀਂ ਭਗਤਾਂ ਨੂੰ ਭਗਵਾਨ ਪ੍ਰਤੀ ਪ੍ਰੇਮ ਨਾਲ ਸਰਾਬੋਰ ਕੀਤਾ। ਮੰਦਿਰ ਦੇ ਸੰਚਾਲਕ ਮਹਾਤਮਾ ਰਮਨ ਮੁਨੀ ਨੇ ਸਾਰਿਆਂ ਉੱਤੇ ਫੁੱਲਾਂ ਦੀ ਵਰਖਾ ਕਰਦੇ ਹੋਏ ਆਪਣਾ ਅਸ਼ੀਰਵਾਦ ਦਿੱਤਾ ਤੇ ਸਾਰਿਆਂ ਨੂੰ ਰੱਬ ਨਾਲ ਜੁੜੇ ਰਹਿਣ ਦੀ ਪ੍ਰੇਰਣਾ ਦਿੱਤੀ। ਮੰਦਿਰ ਟਰੱਸਟ ਦੇ ਚੇਅਰਮੈਨ ਟੀਡੀ ਚਾਵਲਾ ਤੇ ਪ੍ਰਧਾਨ ਰਤਨ ਚਾਵਲਾ ਨੇ ਆਏ ਹੋਏ ਸਭ ਭਗਤਾਂ ਦਾ ਧੰਨਵਾਦ ਕੀਤਾ। ਸਕੱਤਰ ਸੁਰਿੰਦਰ ਚਾਵਲਾ ਨੇ ਭਗਤਾਂ ਨੂੰ 15 ਮਾਰਚ ਨੂੰ ਹੋਣ ਵਾਲੇ ਸਾਲਾਨਾ ਪ੍ਰੋਗਰਾਮ ਵਿਚ ਆਉਣ ਦਾ ਸੱਦਾ ਵੀ ਦਿੱਤਾ। ਅਖੀਰ ਵਿਚ ਸਾਰਿਆਂ ਲਈ ਲੰਗਰ ਤੇ ਪ੍ਰਸ਼ਾਦ ਦਾ ਪ੍ਰਬੰਧ ਕੀਤਾ ਗਿਆ। ਇਸ ਸਮਾਗਮ ਵਿਚ ਮਹਾਤਮਾ ਰਮਨ ਮੁਨੀ, ਟੀਡੀ ਚਾਵਲਾ, ਰਤਨ ਚਾਵਲਾ, ਰਾਜੀਵ ਕਮਰਾ, ਸੁਰਿੰਦਰ ਚਾਵਲਾ, ਹਰਸ਼ ਕਮਰਾ, ਚੰਦਨ ਸੇਠੀ, ਯੋਗੇਸ਼ ਚਾਵਲਾ, ਮੋਹਨ ਨਾਰੰਗ, ਰਾਜੀਵ ਵਰਮਾ, ਸੁਧੀਰ ਜੁਨੇਜਾ, ਵਿਨੋਦ ਚਾਵਲਾ, ਮੁਨੀਸ਼ ਕੌੜਾ, ਰਵਿੰਦਰ ਚੱਢਾ, ਸਤੀਸ਼ ਚੱਢਾ, ਸਚਿਨ ਕੋਹਲੀ, ਕੁਲਦੀਪ ਕੁਮਾਰ, ਪ੍ਰਦੀਪ ਢੱਲਾ ਤੇ ਹੋਰ ਭਗਤ ਸ਼ਾਮਲ ਹੋਏ।