ਹਿੰਦੂ-ਸਿੱਖ ਭਾਈਚਾਰਕ ਸਾਂਝ ਤਿਉਹਾਰਾਂ ਦੌਰਾਨ ਹੁੰਦੀ ਹੈ ਗੂੜੀ : ਖੋਜੇਵਾਲ
ਹਿੰਦੂ-ਸਿੱਖ ਭਾਈਚਾਰਕ ਸਾਂਝ ਤਿਉਹਾਰਾਂ ਦੀ ਤਿਆਰੀ ਦੌਰਾਨ ਹੁੰਦੀ ਵੇਖੀ ਜਾ ਸਕਦੀ ਹੈ ਵਧੇਰੇ ਗੂੜੀ : ਖੋਜੇਵਾਲ
Publish Date: Sun, 15 Feb 2026 09:09 PM (IST)
Updated Date: Sun, 15 Feb 2026 09:12 PM (IST)

ਸ਼ਿਵਰਾਤਰੀ ਮੌਕੇ ਭਾਜਪਾ ਪ੍ਰਧਾਨਕਪੂਰਥਲਾ ਦੇ ਮੰਦਿਰਾਂ ’ਚ ਹੋਏ ਨਤਮਸਤਕ ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕਪੂਰਥਲਾ : ਮਹਾਂਸ਼ਿਵਰਾਤਰੀ ਦੇ ਪਵਿੱਤਰ ਮੌਕੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਵੱਖ-ਵੱਖ ਸ਼ਿਵ ਮੰਦਰਾਂ ਵਿਚ ਨਤਮਸਤਕ ਹੋ ਕੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਲਿਆ। ਇਸ ਮੌਕੇ ਉਨ੍ਹਾਂ ਨੇ ਲੋਕਾਈ ਦੀ ਸ਼ਾਂਤੀ, ਤੰਦਰੁਸਤੀ ਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ ਤੇ ਲੋਕਾਂ ਨੂੰ ਸ਼ਿਵਰਾਤਰੀ ਦੀਆਂ ਮੁਬਾਰਕਾਂ ਦਿੱਤੀਆਂ। ਖੋਜੇਵਾਲ ਸਵੇਰ ਤੋਂ ਹੀ ਭੋਲੇਨਾਥ ਦੇ ਦਰਸ਼ਨ ਦੇ ਲਈ ਮੰਦਿਰਾਂ ਵਿਖੇ ਆਯੋਜਿਤ ਧਾਰਮਿਕ ਸਮਾਗਮਾਂ ਵਿਚ ਸ਼ਿਰਕਤ ਕਰਨ ਲਈ ਰਵਾਨਾ ਹੋ ਗਏ ਸਨ। ਉਨ੍ਹਾਂ ਕਿਹਾ ਅੱਜ ਦੁਨੀਆਂ ਭਰ ਵਿਚ ਮਹਾਂਸ਼ਿਵਰਾਤਰੀ ਨੂੰ ਬੜੀ ਹੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਜਿਸ ਵੀ ਰਸਤੇ ਤੋਂ ਸਮਾਗਮਾਂ ਵਿਚ ਆਪਣੀ ਹਾਜ਼ਰੀ ਲਗਵਾਉਣ ਲਈ ਪਹੁੰਚ ਰਹੇ ਸਨ ਤਾਂ ਹਰ ਮੋੜ ਅਤੇ ਚੌਂਕ ’ਤੇ ਲੰਗਰ ਲੱਗਿਆ ਹੋਇਆ ਸੀ, ਜਿਥੇ ਸ਼ਰਧਾਲੂਆਂ ਵੱਲੋਂ ਸੇਵਾ ਕੀਤੀ ਜਾ ਰਹੀ ਸੀ। ਖੋਜੇਵਾਲ ਨੇ ਕਿਹਾ ਕਿ ਅੱਜ ਇਕ ਗੱਲ ਸਪਸ਼ਟ ਨਜ਼ਰ ਆਈ ਕਿ ਇਹ ਸਭ ਤਿਉਹਾਰ ਜਿਥੇ ਸ਼ਰਧਾਲੂਆਂ ਦੀ ਆਸਥਾ ਦਾ ਪ੍ਰਤੀਕ ਹੁੰਦੇ ਹਨ, ਉਥੇ ਹਿੰਦੂ-ਸਿੱਖ ਭਾਈਚਾਰਕ ਸਾਂਝ ਨੂੰ ਵੀ ਅਜਿਹੇ ਤਿਉਹਾਰਾਂ ਦੀ ਤਿਆਰੀ ਦੌਰਾਨ ਗੂੜਾ ਹੁੰਦਾ ਵੇਖਿਆ ਜਾ ਸਕਦਾ ਹੈ। ਇਸ ਮੌਕੇ ਮੰਦਿਰ ਕਮੇਟੀ ਦੇ ਪ੍ਰਧਾਨ ਰਾਕੇਸ਼ ਸਾਹੀ, ਬਾਂਕੇ ਲਾਲ, ਆਸ਼ੂ ਸ਼ਰਮਾ, ਰੋਮੀ, ਅਮਿਤ ਅਬਰੋਲ, ਮੱਸਾ ਸਿੰਘ, ਮੰਡਲ ਪ੍ਰਧਾਨ ਲੱਕੀ ਸਰਪੰਚ, ਐਡਵੋਕੇਟ ਨਿਤਿਨ ਸ਼ਰਮਾ, ਅਸ਼ੀਸ਼ ਮਹਿਤਾ ਆਦਿ ਹਾਜ਼ਰ ਸਨ।