ਹਿੰਦੂ ਕੰਨਿਆ ਕਾਲਜ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ "ਉਮੰਗ-2026" ਦਾ ਕੀਤਾ ਆਯੋਜਨ

--ਕੇਐੱਮਵੀ ਜਲੰਧਰ ਨੇ ਜਿੱਤੀ ਓਵਰਆਲ ਟਰਾਫੀ
--ਔਰਤ ਦੀ ਸ਼ਕਤੀ ਸੰਪੂਰਨ ਬ੍ਰਹਿਮੰਡ ਦੀ ਸ਼ਕਤੀ ਹੈ : ਮਾਂਗਟ
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਸਥਾਨਕ ਹਿੰਦੂ ਕੰਨਿਆ ਕਾਲਜ ਕਪੂਰਥਲਾ ਦੇ ਵਿਹੜੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਇਕ ਸ਼ਾਨਦਾਰ ਸਮਾਗਮ ‘ਉਮੰਗ-2026’ ਦਾ ਆਯੋਜਨ ਕੀਤਾ ਗਿਆ। ਪੰਜਾਬੀ ਲੋਕ ਰੰਗਮੰਚ ਦੀ ਸ਼ਾਨ, ਗਿੱਧਿਆਂ ਦੀ ਰਾਣੀ ਸਰਬਜੀਤ ਕੌਰ ਮਾਂਗਟ (ਪ੍ਰਸਿੱਧ ਅਦਾਕਾਰਾ, ਗਾਇਕਾ, ਡਾਂਸਰ, ਟੀਵੀ ਐਂਕਰ, ਲੇਖਕ ਤੇ ਸੱਭਿਆਚਾਰਕ ਰਾਜਦੂਤ) ਨੇ ਮੁੱਖ ਮਹਿਮਾਨ ਵਜੋਂ ਇਸ ਸਮਾਗਮ ਦੀ ਸ਼ੋਭਾ ਵਧਾਈ। ਕਾਲਜ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਤਿਲਕਰਾਜ ਅਗਰਵਾਲ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਸਰਬਜੀਤ ਕੌਰ ਮਾਂਗਟ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਪੂਰਾ ਬ੍ਰਹਿਮੰਡ ਹੋ। ਔਰਤ ਦੀ ਸ਼ਕਤੀ ਸੰਪੂਰਨ ਬ੍ਰਹਿਮੰਡ ਦੀ ਸ਼ਕਤੀ ਹੈ। ਸਾਡੀਆਂ ਸਮਾਜ ਪ੍ਰਤੀ ਬਹੁਤ ਜ਼ਿੰਮੇਵਾਰੀਆਂ ਹਨ। ਆਪਣੀ ਲੀਕ ਬਾਕੀਆਂ ਤੋਂ ਵੱਡੀ ਕਰਨ ਲਈ ਮਿਹਨਤ ਕਰੋ। ਤੁਸੀਂ ਆਪਣੀ ਸ਼ਕਤੀ ਨੂੰ ਆਪ ਹੀ ਪ੍ਰਜਵੱਲਿਤ ਕਰਨਾ ਹੈ। ਇਸ ਆਯੋਜਨ ਵਿਚ ਕਪੂਰਥਲਾ ਤੇ ਆਸਪਾਸ ਦੇ 20 ਕਾਲਜਾਂ ਦੇ ਲਗਭਗ 350 ਤੋਂ ਵੱਧ ਵਿਦਿਆਰਥੀਆਂ ਨੇ ਕੁਇਜ਼ ਬੀ ਮੇਨੀਆ, ਕਲਚਰਲ ਕਾਨਫਲੂਐਂਸ, ਸਨੈਪ ਰੈਪ ਸਾਗਾ, ਦਿ ਓਰੇਟਰਸ ਐਜ, ਬਿਜ਼ਨੈੱਸ ਪਲਾਨ, ਐਡ ਮੈਡ ਸ਼ੋਅ, ਕਰੀਏਟਿਵ ਕੈਨਵਸ, ਰੀਲ ਮੇਕਿੰਗ, ਵੈੱਬਸਾਈਟ ਡਿਜ਼ਾਈਨਿੰਗ, ਪੈਂਫਲੇਟ ਡਿਜ਼ਾਈਨਿੰਗ, ਰੰਗੋਲੀ, ਇਨੋਵੇਟਿਵ ਡਰੈੱਸ, ਟੇਸਟ ਆਫ ਇੰਡੀਆ, ਬ੍ਰਾਈਡਲ ਮੇਕਅਪ ਮੁਕਾਬਲਾ, ਨੇਲ ਆਰਟ, ਫੇਸ ਪੇਂਟਿੰਗ, ਫੋਕਲੋਰ ਮੁਕਾਬਲਿਆਂ ਵਿਚ ਉਤਸ਼ਾਹ ਨਾਲ ਹਿੱਸਾ ਲਿਆ ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਕੇਐੱਮਵੀ ਕਾਲਜ ਜਲੰਧਰ ਨੇ ਓਵਰਆਲ ਟਰਾਫੀ ਜਿੱਤੀ। ਕਾਲਜ ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਵੱਖ-ਵੱਖ ਕਾਲਜਾਂ ਦੇ ਪ੍ਰਤੀਭਾਗੀਆਂ ਨੂੰ ਮੁਬਾਰਕਬਾਦ ਦਿੰਦੇ ਉਨ੍ਹਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ। ਵੱਖ-ਵੱਖ ਮੁਕਾਬਲਿਆਂ ਵਿਚ ਸ਼ੈੱਫ ਸਮੀਰ, ਐੱਨਐੱਫਸੀਆਈ, ਕੁਕਿੰਗ ਤੇ ਹੋਟਲ ਮੈਨੇਜਮੈਂਟ ਇੰਸਟੀਚਿਊਟ, ਡਾ. ਰਮਨ ਕੁਮਾਰ, ਸਹਾਇਕ ਪ੍ਰੋਫੈਸਰ, ਆਈਕੇਜੀ, ਪੀਟੀਯੂ, ਕਪੂਰਥਲਾ, ਪ੍ਰੋ. ਤਰੁਣ ਭੱਲਾ, ਚੇਅਰਮੈਨ ਤੇ ਐਸੋਸੀਏਟ ਪ੍ਰੋਫੈਸਰ, ਆਨੰਦ ਕਾਲਜ ਆਫ਼ ਇੰਜਨੀਅਰਿੰਗ ਐਂਡ ਮੈਨੇਜਮੈਂਟ ਕਪੂਰਥਲਾ, ਡਾ. ਪੂਜਾ ਸਿੰਘ, ਮੈਨੇਜਿੰਗ ਡਾਇਰੈਕਟਰ, ਐੱਨਆਈਆਈਬੀ, ਇੰਸਟੀਚਿਊਟ, ਮਿਸਟਰ ਇਸ਼ੂ ਜੋਸ਼ੀ, ਫੈਸ਼ਨ ਡਿਜ਼ਾਇਨਰ ਐਂਡ ਕੋਰੀਓਗਰਾਫਰ, ਪ੍ਰੋ. ਵਿਮਲ ਸੇਠੀ ਸੇਵਾਮੁਕਤ ਪ੍ਰੋਫੈਸਰ, ਅੰਗਰੇਜ਼ੀ ਵਿਭਾਗ, ਗੁਰੂ ਨਾਨਕ ਖ਼ਾਲਸਾ ਕਾਲਜ ਸੁਲਤਾਨਪੁਰ ਲੋਧੀ, ਡਾ. ਸੁਖਪਾਲ ਥਿੰਦ, ਸੇਵਾਮੁਕਤ ਪ੍ਰੋਫੈਸਰ, ਪੰਜਾਬੀ ਵਿਭਾਗ, ਬੀਆਰ ਅੰਬੇਡਕਰ, ਸਰਕਾਰੀ ਕਾਲਜ ਜਲੰਧਰ, ਤੁਹਿਨਾ ਸੇਨ ਕੋਰੀਓਗ੍ਰਾਫਰ, ਤਰੁਣਦੀਪ ਸਿੰਘ, ਮਾਰਕੀਟਿੰਗ ਮੈਨੇਜਰ, ਪੰਜਾਬ ਨੈਸ਼ਨਲ ਬੈਂਕ ਕਪੂਰਥਲਾ, ਉਮੇਸ਼, ਚੀਫ ਮੈਨੇਜਰ, ਸਟੇਟ ਬੈਂਕ ਆਫ ਇੰਡੀਆ, ਸਮਰੀਨ ਕੌਰ ਨਾਜ਼ ਬੁਟੀਕ ਕਪੂਰਥਲਾ, ਡਾ. ਮਨਜੀਤ ਕੌਰ ਪੱਡਾ, ਸੇਵਾਮੁਕਤ ਐਸੋਸੀਏਟ ਪ੍ਰੋਫੈਸਰ, ਸੰਗੀਤ (ਸਿਤਾਰ) ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਲੋਧੀ, ਕੀਮਤੀ ਲਾਲ, ਰਿਟਾਇਰਡ ਪ੍ਰੋਗਰਾਮ ਐਗਜ਼ੀਕਿਊਟਿਵ ਜਲੰਧਰ ਦੂਰਦਰਸ਼ਨ, ਡਾ. ਦਲੇਰ ਅਲੀ, ਏ ਗ੍ਰੇਡ ਕਲਾਕਾਰ, ਲੋਕ ਸੰਗੀਤ, ਆਲ ਇੰਡੀਆ ਰੇਡੀਓ, ਗਾਇਤਰੀ, ਸਹਾਇਕ ਪ੍ਰੋਫੈਸਰ, ਫਾਈਨ ਆਰਟਸ, ਸਰਕਾਰੀ ਕਾਲਜ ਹੁਸ਼ਿਆਰਪੁਰ, ਜਸਪਾਲ ਸਿੰਘ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਕਪੂਰਥਲਾ ਤੇ ਡਾ. ਯੋਗਿਤਾ ਪਾਸੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਰਿਆਰ ਨੇ ਨਿਰਪੱਖ ਜੱਜਮੈਂਟ ਦੀ ਭੂਮਿਕਾ ਨਿਭਾਈ। ਮੁੱਖ ਮਹਿਮਾਨ ਨੂੰ ਕਾਲਜ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਜੇਤੂ ਵਿਦਿਆਰਥੀਆਂ ਨੂੰ ਟਰਾਫੀਆਂ ਤੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਡਾ. ਜਸਦੀਪ ਕੌਰ ਸਹਾਇਕ ਪ੍ਰੋਫੈਸਰ ਪੰਜਾਬੀ ਵਿਭਾਗ ਤੇ ਇੰਜੀਨੀਅਰ ਇੰਦਰਜੀਤ ਕੌਰ ਬੱਲ ਨੇ ਸਟੇਜ ਦੀ ਕਾਰਵਾਈ ਬਹੁਤ ਵਧੀਆ ਢੰਗ ਨਾਲ ਚਲਾਈ।