ਹਿੰਦੂ ਕੰਨਿਆ ਕਾਲਜ ਕਪੂਰਥਲਾ ਨੇ ਜਿੱਤੀ ਕਾਲਜ ਚੈਂਪ ਟਰਾਫੀ
ਹਿੰਦੂ ਕੰਨਿਆ ਕਾਲਜ ਕਪੂਰਥਲਾ ਨੇ ਜਿੱਤੀ ਟੈਲੀ ਐਜੂਕੇਸ਼ਨ ਮੁਕਾਬਲੇ ਵਿੱਚ "ਕਾਲਜ ਚੈਂਪ" ਟਰਾਫੀ
Publish Date: Thu, 19 Mar 2026 10:38 PM (IST)
Updated Date: Thu, 19 Mar 2026 10:40 PM (IST)

-ਉੱਤਰੀ ਖੇਤਰ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਕਾਲਜ ਨੇ ਟੈਲੀ ਐਜੂਕੇਸ਼ਨ ਸਿਸਟਮ ਦੁਆਰਾ ਵਿਦਿਆਰਥੀਆਂ ਵਿਚ ਅਕਾਉਂਟਿਗ ਤੇ ਰੁਜ਼ਗਾਰ ਦੇ ਹੁਨਰ ਨੂੰ ਉਤਸ਼ਾਹਤ ਕਰਨ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਕਾਲਜ ਚੈਂਪ ਟਰਾਫੀ ਜਿੱਤੀ ਹੈ। ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਅੱਜ ਪੀਜੀ ਕਾਮਰਸ ਵਿਭਾਗ ਦੇ ਮੁਖੀ ਡਾ. ਨੀਤੂ ਭਾਰਗਵ ਤੇ ਟੀਚਰ ਇੰਚਾਰਜ ਪ੍ਰਿਯੰਕਾ ਸ਼ਰਮਾ ਨੂੰ ਟੈਲੀ ਐਜੁਕੇਸ਼ਨ ਸਿਸਟਮ ਵੱਲੋਂ ਭੇਜੀ ਗਈ ਟਰਾਫੀ ਸੌਂਪੀ ਤੇ ਵਿਭਾਗ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਡਾ. ਗਰਗ ਨੇ ਕਿਹਾ ਕਿ ਟੈਲੀ ਐਜੂਕੇਸ਼ਨ 2024-25 ਮੁਕਾਬਲੇ ਵਿਚ ਉੱਤਰੀ ਖੇਤਰ ਵਿਚ ਪਹਿਲਾ ਸਥਾਨ ਪ੍ਰਾਪਤ ਕਰਨਾ ਕਾਲਜ ਲਈ ਮਾਣ ਵਾਲਾ ਪਲ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵਿਦਿਆਰਥੀਆਂ ਨੂੰ ਵਿਹਾਰਕ ਐਕਸਪੋਜਰ ਦੇਣ ਲਈ ਮੂਲ ਟੈਲੀ ਸਾਫਟਵੇਅਰ ਨਾਲ ਸਿੱਖਿਆ ਪ੍ਰਦਾਨ ਕਰਦਾ ਹੈ ਤੇ ਇਸ ਤੋਂ ਬਾਅਦ ਯਕੀਨੀ ਪਲੇਸਮੈਂਟ ਦਿੱਤੀ ਜਾਂਦੀ ਹੈ। ਇਹ ਉਪਲਬਧੀ ਕੌਸ਼ਲ ਵਿਕਾਸ ਤੇ ਉਦਯੋਗ-ਅਧਾਰਿਤ ਸਿੱਖਿਆ ਦੇ ਪ੍ਰਤੀ ਸੰਸਥਾ, ਫੈਕਲਟੀ ਤੇ ਵਿਦਿਆਰਥੀਆਂ ਦੇ ਸਮਰਪਣ ਨੂੰ ਉਜਾਗਰ ਕਰਦੀ ਹੈ। ਮੈਨੇਜਿੰਗ ਕਮੇਟੀ ਦੇ ਪ੍ਰਧਾਨ ਤਿਲਕ ਰਾਜ ਅਗਰਵਾਲ ਨੇ ਵੀ ਕਾਲਜ ਦੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਵਿਦਿਆਰਥੀਆਂ ਨੂੰ ਵਿਹਾਰਕ ਗਿਆਨ ਨਾਲ ਸ਼ਕਤੀਸ਼ਾਲੀ ਬਣਾਉਣ ਤੇ ਉਨ੍ਹਾਂ ਦੇ ਕਰੀਅਰ ਦੇ ਮੌਕਿਆਂ ਨੂੰ ਵਧਾਉਣ ਲਈ ਇਕ ਅਜਿਹਾ ਪਲੇਟਫਾਰਮ ਪ੍ਰਦਾਨ ਕਰਨ ਲਈ ਟੈਲੀ ਐਜੂਕੇਸ਼ਨ ਦਾ ਧੰਨਵਾਦ ਕੀਤਾ।