ਤੇਜ਼ ਰਫਤਾਰ ਬੋਲੈਰੋ ਪਿਕਅਪ ਬੇਕਾਬੂ ਹੋਈ, ਡਰਾਈਵਰ ਜ਼ਖ਼ਮੀ
ਤੇਜ਼ ਰਫਤਾਰ ਬਲੈਰੋ ਪਿਕਅਪ ਬੇਕਾਬੂ ਹੋ ਕੇ ਖੇਤਾਂ ’ਚ ਡਿੱਗੀ ਡਰਾਈਵਰ ਗੰਭੀਰ ਰੂਪ ਵਿੱਚ ਜ਼ਖਮੀ
Publish Date: Mon, 16 Mar 2026 09:29 PM (IST)
Updated Date: Mon, 16 Mar 2026 09:31 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਕਪੂਰਥਲਾ-ਸੁਲਤਾਨਪੁਰ ਲੋਧੀ-ਡਡਵਿੰਡੀ ਮਾਰਗ ’ਤੇ ਦੇਰ ਸ਼ਾਮ ਇਕ ਬਲੈਰੋ ਪਿਕਅਪ ਬੇਕਾਬੂ ਹੋ ਕੇ ਪਿੰਡ ਜੈਨਪੁਰ ਦੇ ਨਜ਼ਦੀਕ ਸੜਕ ਦੇ ਕਿਨਾਰੇ ’ਤੇ ਲੱਗੇ ਲਾਈਟਾਂ ਵਾਲੇ ਖੰਬੇ ਨੂੰ ਤੋੜ ਕੇ ਖੇਤਾਂ ਵਿਚ ਜਾ ਡਿੱਗੀ। ਦੁਰਘਟਨਾ ਇੰਨੀ ਜ਼ਬਰਦਸਤ ਸੀ ਕਿ ਗੱਡੀ ਦੇ ਨਾਲ ਪਾਈਪ ਉੱਖੜ ਕੇ ਦੂਰ ਜਾ ਡਿੱਗਿਆ ਤੇ ਗੱਡੀ ਕਿੱਕਰ ਵਿਚ ਜਾ ਵੱਜੀ। ਹਾਦਸੇ ਦੌਰਾਨ ਬੋਲੈਰੋ ਸਵਾਰ ਡਰਾਈਵਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ, ਜਿਸ ਨੂੰ ਰਾਹਗੀਰਾਂ ਨੇ ਗੱਡੀ ਵਿਚੋਂ ਬਾਹਰ ਕੱਢਿਆ ਤੇ ਤੁਰੰਤ ਐਂਬੂਲੈਂਸ ਨੂੰ ਫੋਨ ਕੀਤਾ। ਅੱਧੇ ਘੰਟੇ ਬਾਅਦ ਐਂਬੂਲੈਂਸ ਪਹੁੰਚੀ ਤੇ ਉਸ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਚ ਪਹੁੰਚਾਇਆ ਗਿਆ। ਬੋਲੈਰੋ ਡਰਾਈਵਰ ਦਾ ਨਾਂ ਸਤਪਾਲ ਦੱਸਿਆ ਜਾ ਰਿਹਾ ਹੈ ਤੇ ਉਹ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ। ਮੌਕੇ ’ਤੇ ਮੌਜੂਦ ਲੋਕਾਂ ਨੇ 112 ਨੰਬਰ ’ਤੇ ਪੁਲਿਸ ਨੂੰ ਵੀ ਸੂਚਿਤ ਕੀਤਾ ਪਰ ਕੋਈ ਪੁਲਿਸ ਦੀ ਗੱਡੀ ਤੇ ਨਾ ਹੀ ਕੋਈ ਪੁਲਿਸ ਮੁਲਾਜ਼ਮ ਮੌਕੇ ’ਤੇ ਪਹੁੰਚਿਆ ਸੀ।