ਸਿਵਲ ਹਸਪਤਾਲ ਟਿੱਬਾ ਲਈ ਦਿੱਤੀ ਫੋਗਿੰਗ ਮਸ਼ੀਨ
ਸਿਵਲ ਹਸਪਤਾਲ ਟਿੱਬਾ ਵਿੱਚ ਫੋਗਿੰਗ ਮਸ਼ੀਨ ਦੀ ਮਦਦ ਕੀਤੀ
Publish Date: Fri, 10 Apr 2026 06:39 PM (IST)
Updated Date: Fri, 10 Apr 2026 06:41 PM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਦੁਆਬਾ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਐੱਸਐੱਮਓ ਟਿੱਬਾ ਸਰਬਰਿੰਦਰ ਸਿੰਘ ਅਤੇ ਉਨ੍ਹਾਂ ਦੇ ਸਟਾਫ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਮੱਛਰਾਂ ਤੋਂ ਅਤੇ ਉਨ੍ਹਾਂ ਦੇ ਲਾਰਵੇ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਖਦਸ਼ੇ ਨੂੰ ਦੇਖਦੇ ਹੋਏ ਇੱਕ ਫੋਗਿੰਗ ਮਸ਼ੀਨ ਦਿੱਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜੀਵ ਸ਼ਰਮਾ ਨੇ ਦੱਸਿਆ ਕਿ ਜਿਵੇਂ ਕਿ ਪਿਛਲੇ ਸਾਲ ਕਾਫੀ ਹੜ੍ਹਾਂ ਦਾ ਕਹਿਰ ਹੋਇਆ ਅਤੇ ਹੜ੍ਹਾਂ ਦੇ ਜਾਣ ਤੋਂ ਬਾਅਦ ਬਿਮਾਰੀਆਂ ਨੇ ਜਨਜੀਵਨ ਨੂੰ ਬਹੁਤ ਪ੍ਰਭਾਵਿਤ ਕੀਤਾ ਸੀ। ਉਸ ਗੱਲ ਦਾ ਖਿਆਲ ਰੱਖਦੇ ਹੋਇਆਂ ਸਾਡੀ ਜਥੇਬੰਦੀ ਨੇ ਇਹ ਫੈਸਲਾ ਲਿਆ ਕਿ ਅਸੀਂ ਸਿਵਲ ਹਸਪਤਾਲ ਟਿੱਬਾ ਨੂੰ ਇੱਕ ਫੋਗੀਗ ਮਸ਼ੀਨ ਦਈਏ ਤਾਂ ਕਿ ਲਾਗੇ ਦੇ ਖੇਤਰ ਅਤੇ ਜਨ ਜੀਵਨ ਨੂੰ ਆਉਣ ਵਾਲੇ ਗਰਮੀਆਂ ਦੇ ਮੌਸਮ ਦੇ ਵਿੱਚ ਅਤੇ ਬਰਸਾਤ ਦੇ ਮੌਸਮ ਦੇ ਵਿੱਚ ਬਿਮਾਰੀਆਂ ਤੋਂ ਬਚਾ ਕੀਤਾ ਜਾਵੇ। ਅਸੀਂ ਸਭ ਜਾਣਦੇ ਹਾਂ ਗਰਮੀਆਂ ਸ਼ੁਰੂ ਹੁੰਦੇ ਹੀ ਟਾਈਫਾਇਡ, ਮਲੇਰੀਆ, ਹੈਜਾ ਅਤੇ ਹੋਰ ਬਿਮਾਰੀਆਂ ਦਾ ਖਦਸ਼ਾ ਵੱਧ ਜਾਂਦਾ ਹੈ। ਇਸ ਕਰ ਕੇ ਸਾਡੀ ਜਥੇਬੰਦੀ ਨੇ ਇਹ ਫੈਸਲਾ ਲਿਆ ਕਿ ਅਸੀਂ ਕੋਈ ਅਜਿਹੀ ਮਦਦ ਕਰੀਏ ਜਿਸ ਨਾਲ ਸਮਾਜ ਦੀ ਭਲਾਈ ਹੋ ਸਕੇ। ਇਸ ਮੌਕੇ ਐੱਸਐੱਮਓ ਟਿੱਬਾ ਡਾ. ਸਰਬਰਿੰਦਰ ਸਿੰਘ ਨੇ ਸਮਾਜ ਸੇਵੀ ਸੰਸਥਾ ਦੁਆਬਾ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਸ਼ਰਮਾ ਤੇ ਸਮੂਹ ਮੈਂਬਰਾਂ ਦੇ ਇਸ ਸ਼ਲਾਘਾਯੋਗ ਉਪਰਾਲੇ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਦਾ ਸਾਡੇ ਸਮਾਜ ਵਿੱਚ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਵੱਲੋਂ ਸਮੁੱਚੇ ਇਲਾਕੇ ਨੂੰ ਦਿਨ-ਰਾਤ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਜਥੇਬੰਦੀ ਦੇ ਸੀਨੀਅਰ ਆਗੂ ਖਜ਼ਾਨਚੀ ਪੰਨਾ ਲਾਲ, ਉਪ ਪ੍ਰਧਾਨ ਬਲੌਰ ਖਾਨ, ਸਾਬਕਾ ਪ੍ਰਧਾਨ ਬਲਕਾਰ ਸਿੰਘ, ਬਲਵੀਰ ਥਾਪਰ, ਪਲਵਿੰਦਰ ਸਿੰਘ, ਡਾ. ਸੋਮਨਾਥ, ਸਤਪਾਲ, ਡਾ. ਹਰਜੀਤ ਸਿੰਘ, ਡਾ. ਬਲਵੀਰ ਸਿੰਘ, ਡਾ. ਸਵਰਨ ਸਿੰਘ ਅਤੇ ਮਨੀਸ਼ ਕੁਮਾਰ ਆਦਿ ਹਾਜ਼ਰ ਸਨ।