ਸੰਧੂ ਬਣੇ ਡੀਸੀ ਦਫਤਰ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ
ਹਰਪ੍ਰੀਤ ਸੰਧੂ ਬਣੇ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ
Publish Date: Fri, 16 Jan 2026 08:05 PM (IST)
Updated Date: Fri, 16 Jan 2026 08:06 PM (IST)
ਸੁਖਪਾਲ ਸਿੰਘ ਹੁੰਦਲ\ਗੁਰਵਿੰਦਰ ਕੌਰ, ਪੰਜਾਬੀ ਜਾਗਰਣ
ਕਪੂਰਥਲਾ : ਪੰਜਾਬ ਰਾਜ ਜ਼ਿਲ੍ਹਾ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਜ਼ਿਲ੍ਹਾ ਯੂਨਿਟ ਕਪੂਰਥਲਾ ਦਾ ਕਾਰਜਕਾਲ ਪੂਰਾ ਹੋਣ ਕਰਕੇ ਦੁਬਾਰਾ ਪੂਰੇ ਹਾਊਸ ਦੀ ਚੋਣ ਹੋਈ। ਇਸ ਦੌਰਾਨ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਲਈ 10 ਸਾਲਾਂ ਤੋਂ ਸੇਵਾਵਾਂ ਨਿਭਾ ਰਹੇ ਨਰਿੰਦਰ ਸਿੰਘ ਚੀਮਾ, ਸਤਿਬੀਰ ਸਿੰਘ ਚੰਦੀ ਤੇ ਗੁਰਵਿੰਦਰ ਸਿੰਘ ਵਿਰਕ ਦੀ ਅਗਵਾਈ ਵਿਚ ਮੀਟਿੰਗ ਕਰਦੇ ਹੋਏ ਨਵੇਂ ਸਿਰੇ ਤੋਂ ਚੋਣ ਕੀਤੀ ਗਈ। ਇਸ ਸਮੇਂ ਨਰਿੰਦਰ ਸਿੰਘ ਚੀਮਾ ਜੋ ਕਿ ਪੰਜਾਬ ਰਾਜ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਵੀ ਹਨ, ਨੂੰ ਜ਼ਿਲ੍ਹਾ ਇਕਾਈ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਡੀਸੀ ਦਫ਼ਤਰ ਵਿਚ ਇਮਾਨਦਾਰ ਤੇ ਡਿਊਟੀ ਪ੍ਰਤੀ ਵਫਾਦਾਰ ਜਾਣੇ ਜਾਂਦੇ ਹਰਪ੍ਰੀਤ ਸੰਧੂ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਤੇ ਸੁਖਜਿੰਦਰ ਸਿੰਘ ਨੂੰ ਜ਼ਿਲ੍ਹਾ ਜਨਰਲ ਸਕੱਤਰ, ਸਰਿਤਾ ਬਹਿਲ ਮੁੱਖ ਸਲਾਹਕਾਰ, ਨਿਸ਼ਾ ਤਲਵਾੜ ਵਿੱਤ ਸਕੱਤਰ, ਲਵਲੀਨ ਕੌਰ ਸਹਾਇਕ ਵਿੱਤ ਸਕੱਤਰ, ਗੁਰਵਿੰਦਰ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਸਰਬਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਸੁਖਜਿੰਦਰ ਪਾਲ ਪ੍ਰੈੱਸ ਸਕੱਤਰ, ਅੰਮ੍ਰਿਤਪਾਲ ਸਿੰਘ ਭੁਲੱਥ ਮੀਤ ਪ੍ਰਧਾਨ, ਚਤਰ ਸਿੰਘ ਗਿੱਲ ਮੀਤ ਪ੍ਰਧਾਨ, ਰਣਜੀਤ ਸਿੰਘ ਸੈਣੀ ਮੀਤ ਪ੍ਰਧਾਨ, ਗੁਰਦੀਪ ਸਿੰਘ ਬਾਜਵਾ ਅਤੇ ਰੁਪਿੰਦਰਪਾਲ ਸਿੰਘ ਦੋਵੇਂ ਜੁਆਇੰਟ ਸਕੱਤਰ, ਪਰਮਜੀਤ ਸਿੰਘ ਸਹਾਇਕ ਪ੍ਰੈੱਸ ਸਕੱਤਰ, ਜਗਤਾਰ ਸਿੰਘ ਗੁਰਾਇਆ ਮੁੱਖ ਬੁਲਾਰਾ, ਦਵਿੰਦਰਪਾਲ ਸਿੰਘ ਅਹੂਜਾ ਤੇ ਰਜ਼ਵਾਨ ਖਾਨ ਕਾਨੂੰਨੀ ਸਲਾਹਕਾਰ, ਨਰਿੰਦਰ ਭੱਲਾ ਪ੍ਰਬੰਧਕ ਸਕੱਤਰ, ਰੋਹਿਤ ਗਰਗ ਅਤੇ ਪ੍ਰਦੀਪ ਸਿੰਘ ਬਾਜਵਾ ਜੂਨੀਅਰ ਮੀਤ ਪ੍ਰਧਾਨ, ਸੁਖਚੈਨ ਸਿੰਘ, ਵਿਵੇਕ ਗਾਬਾ, ਸਿਮਰਨਜੀਤ ਸਿੰਘ ਤੇ ਮੋਹਿਤ ਸਿੰਘ (ਸਾਰੇ ਜਨਰਲ ਸਕੱਤਰ), ਸੋਮਾ ਸਿੰਘ, ਇੰਦਰਜੀਤ ਸਿੰਘ, ਇਸ਼ਾਤ ਸੁਨਾਰੀਆ ਕਾਰਜਕਾਰੀ ਮੈਂਬਰ ਨਿਯੁਕਤ ਕੀਤੇ ਗਏ। ਜ਼ਿਲ੍ਹਾ ਪ੍ਰਧਾਨ ਚੁਣੇ ਜਾਣ ’ਤੇ ਹਰਪ੍ਰੀਤ ਸੰਧੂ ਨੇ ਸਾਰੇ ਕਰਮਚਾਰੀਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਦਾ ਨਿਪਟਾਰਾ ਜਲਦ ਤੋਂ ਜਲਦ ਕਰਵਾਇਆ ਜਾਵੇਗਾ ਤੇ ਜੋ ਵੀ ਉਨ੍ਹਾਂ ਦੀਆਂ ਜਾਇਜ਼ ਮੰਗਾਂ ਹਨ ਉਨ੍ਹਾਂ ਨੂੰ ਸਰਕਾਰ ਦੇ ਧਿਆਨ ਵਿਚ ਲਿਆਂਦਾ ਜਾਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਕਪੂਰਥਲਾ ਦਫ਼ਤਰ ਤੇ ਉਸ ਅਧੀਨ ਆਉਂਦੇ ਕਪੂਰਥਲਾ, ਫਗਵਾੜਾ, ਸੁਲਤਾਨਪੁਰ ਲੋਧੀ, ਭੁਲੱਥ, ਤਲਵੰਡੀ ਚੌਧਰੀਆਂ ਤੇ ਢਿੱਲਵਾਂ ਦੇ ਸਮੂਹ ਕਰਮਚਾਰੀਆਂ ਨੇ ਮੀਟਿੰਗ ਵਿਚ ਭਾਗ ਲਿਆ।