ਵਿਰਾਸਤੀ ਸ਼ਹਿਰ ’ਚ ਅੱਜ ਸ਼ਰਧਾ ਨਾਲ ਮਨਾਈ ਜਾਵੇਗੀ ਹਨੂੰਮਾਨ ਜਯੰਤੀ
ਹਨੂੰਮਾਨ ਜਯੰਤੀ ਤੇ ਵੱਖ-ਵੱਖ ਥਾਵਾਂ ਤੇ ਕੀਤਾ ਜਾਵੇਗਾ ਹਨੂੰਮਾਨ ਚਾਲੀਸਾ ਦਾ ਪਾਠ-ਨਰੇਸ਼ ਪੰਡਿਤ
Publish Date: Wed, 01 Apr 2026 06:41 PM (IST)
Updated Date: Thu, 02 Apr 2026 04:08 AM (IST)

ਵੱਖ-ਵੱਖ ਥਾਵਾਂ ’ਤੇ ਕੀਤਾ ਜਾਵੇਗਾ ਹਨੂੰਮਾਨ ਚਾਲੀਸਾ ਦਾ ਪਾਠ : ਨਰੇਸ਼ ਪੰਡਿਤ, ਵੀਐੱਚਪੀ ਤੇ ਬਜਰੰਗ ਦਲ ਨੇ ਵਰਕਰਾਂ ਨੂੰ ਸੌਂਪੀਆਂ ਜ਼ਿੰਮੇਵਾਰੀਆਂ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ, ਕਪੂਰਥਲਾ : ਵਿਸ਼ਵ ਹਿੰਦੂ ਪ੍ਰੀਸ਼ਦ ਬਜਰੰਗ ਦਲ ਦੇ ਵਲੋਂ ਹਨੂੰਮਾਨ ਜਨਮ ਉਤਸਵ (ਅਪ੍ਰੈਲ 2026) ਮਨਾਉਣ ਲਈ ਦੇਸ਼ ਭਰ ਵਿੱਚ ਸ਼ਾਨਦਾਰ ਸਮਾਗਮਾਂ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਸ਼ੋਭਾ ਯਾਤਰਾਵਾਂ, ਅਖੰਡ ਰਾਮਾਇਣ ਦੇ ਪਾਠ, ਸੁੰਦਰਕਾਂਡ, ਹਨੂੰਮਾਨ ਚਾਲੀਸਾ ਪਾਠ, ਛੱਪਣ ਭੋਗ ਅਤੇ ਸ਼ਾਨਦਾਰ ਆਰਤੀ ਸ਼ਾਮਲ ਹੈ। ਇਸ ਸਾਲ ਦੇ ਪ੍ਰਮੁੱਖ ਸਮਾਗਮਾਂ ਵਿੱਚ ਸ਼ਕਤੀ ਪ੍ਰਦਰਸ਼ਨ ਲਈ ਅਖਾੜੇ (ਆਤਿਸ਼ਬਾਜ਼ੀ) ਭਗਵੇਂ ਝੰਡੇ ਅਤੇ ਰਾਮ-ਹਨੂੰਮਾਨ ਰੱਥ ਯਾਤਰਾਵਾਂ ਸ਼ਾਮਿਲ ਹਨ । ਕਈ ਸ਼ਹਿਰਾਂ ਵਿੱਚ ਮੁੱਖ ਮੰਦਿਰਾਂ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ, ਜਿਸ ਵਿੱਚ ਡੀਜੇ ਸੰਗੀਤ ਅਤੇ ਵੱਖ-ਵੱਖ ਝਾਕੀਆਂ ਸ਼ਾਮਿਲ ਹੋਣਗੀਆਂ।ਦੇਸ਼ ਭਰ ਦੇ ਬਲਾਕ ਹੈੱਡਕੁਆਰਟਰਾਂ ਤੇ ਸਮੂਹਿਕ ਤੌਰ ਤੇ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਜਾਵੇਗਾ । ਇਸ ਦੌਰਾਨ ਵਿਰਾਸਤੀ ਸ਼ਹਿਰ ਵਿੱਚ ਹਨੂੰਮਾਨ ਜਨਮ ਉਤਸਵ ਸਬੰਧੀ ਬਜਰੰਗ ਦਲ ਦੀ ਇੱਕ ਵਿਸ਼ੇਸ਼ ਮੀਟਿੰਗ ਬਜਰੰਗ ਦਲ ਦੇ ਜ਼ਿਲ੍ਹਾ ਉਪ ਪ੍ਰਧਾਨ ਦੀਪਕ ਮਰਵਾਹਾ,ਜ਼ਿਲ੍ਹਾ ਉਪ ਪ੍ਰਧਾਨ ਗੁਲਸ਼ਨ ਮਹਿਰਾ ਅਤੇ ਸ਼ਹਿਰੀ ਪ੍ਰਧਾਨ ਮੋਹਿਤ ਜੱਸਲ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ,ਜ਼ਿਲ੍ਹਾ ਮੰਤਰੀ ਜੋਗਿੰਦਰ ਤਲਵਾੜ ਅਤੇ ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ । ਇਸ ਮੌਕੇ ਤੇ ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਆਨੰਦ ਯਾਦਵ ਨੇ ਦੱਸਿਆ ਕਿ ਬਜਰੰਗ ਦਲ ਵੱਲੋਂ 2 ਅਪ੍ਰੈਲ ਨੂੰ ਵਿਰਾਸਤੀ ਸ਼ਹਿਰ ਵਿੱਚ ਹਨੂੰਮਾਨ ਜਨਮ ਉਤਸਵ ਬਹੁਤ ਉਤਸ਼ਾਹ ਨਾਲ ਮਨਾਇਆ ਜਾਵੇਗਾ । ਆਨੰਦ ਯਾਦਵ ਨੇ ਦੱਸਿਆ ਕਿ ਬਜਰੰਗ ਦਲ ਦੇ ਵਰਕਰ ਸ਼ਹਿਰ ਦੀਆਂ ਵੱਖ-ਵੱਖ ਮੰਦਰ ਕਮੇਟੀਆਂ ਨਾਲ ਸੰਪਰਕ ਕਰਨਗੇ ਅਤੇ ਉਨ੍ਹਾਂ ਨੂੰ ਸ਼੍ਰੀ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਦੀ ਅਪੀਲ ਕਰਨਗੇ। ਇਸ ਮੀਟਿੰਗ ਦੌਰਾਨ ਸਮਾਗਮ ਨਾਲ ਸਬੰਧਤ ਵੱਖ-ਵੱਖ ਜ਼ਿੰਮੇਵਾਰੀਆਂ ਵਰਕਰਾਂ ਨੂੰ ਸੌਂਪੀਆਂ ਗਈਆਂ । ਜਨਮ ਉਤਸਵ ਦੇ ਮੌਕੇ ਤੇ ਵੱਖ-ਵੱਖ ਥਾਵਾਂ ਤੇ ਸ਼੍ਰੀ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਜਾਵੇਗਾ ਤੇ ਮੰਦਿਰ ਧਰਮ ਸਭਾ ਵਿੱਚ ਵੀ ਮਹਾਂ ਆਰਤੀ ਦਾ ਆਯੋਜਨ ਕੀਤਾ ਜਾਵੇਗਾ । ਮਹਾਂ ਆਰਤੀ ਤੋਂ ਬਾਅਦ ਸ਼ਰਧਾਲੂਆਂ ਵਿੱਚ ਪ੍ਰਸ਼ਾਦ ਵੰਡਿਆ ਜਾਵੇਗਾ।