ਗੁਰੂ ਤੇਗ ਬਹਾਦਰ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ
ਗੁਰੂ ਤੇਗ ਬਹਾਦਰ ਸਕੂਲ ਇਬਰਾਹੀਮਵਾਲ ਦਾ ਸ਼ਾਨਦਾਰ ਨਤੀਜਾ ਰਿਹਾ
Publish Date: Sat, 11 Apr 2026 08:02 PM (IST)
Updated Date: Sat, 11 Apr 2026 08:05 PM (IST)
ਚੰਨਪ੍ਰੀਤ ਸਿੰਘ ਕੰਗ, ਪੰਜਾਬੀ ਜਾਗਰਣ
ਨਡਾਲਾ : ਗੁਰੂ ਤੇਗ ਬਹਾਦਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਇਬਰਾਹੀਮਵਾਲ ਦਾ ਅੱਠਵੀਂ ਦਾ ਨਤੀਜਾ ਇਸ ਸਾਲ ਵੀ 100% ਰਿਹਾ। ਜਿਸ ਵਿੱਚੋਂ ਪਲਵਿੰਦਰ ਕੌਰ ਪੁੱਤਰੀ ਲਖਵਿੰਦਰ ਸਿੰਘ 92% ਅਤੇ ਜਸਲੀਨ ਕੌਰ ਪੁੱਤਰੀ ਜੋਗਿੰਦਰ ਸਿੰਘ 92% ਨੇ ਪਹਿਲਾ ਸਥਾਨ, ਹਰਮੀਤ ਕੌਰ ਪੁੱਤਰੀ ਸਾਹਿਬ ਸਿੰਘ 91% ਨੇ ਦੂਜਾ ਸਥਾਨ ਅਤੇ ਗੁਰਲੀਨ ਕੌਰ ਪੁੱਤਰੀ ਬਲਦੇਵ ਸਿੰਘ 89% ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਇਸ ਖੁਸ਼ੀ ਭਰੇ ਮੌਕੇ ਤੇ ਸਕੂਲ ਐੱਮਡੀ ਮੋਹਨ ਸਿੰਘ ਘੱਗ, ਪ੍ਰਧਾਨ ਪਰਮਜੀਤ ਕੌਰ ਘੱਗ, ਚੇਅਰਮੈਨ ਸੁਖਮਨ ਸਿੰਘ ਘੱਗ, ਪ੍ਰਿੰਸੀਪਲ ਮਨਪ੍ਰੀਤ ਕੌਰ ਘੱਗ ਨੇ ਇਨ੍ਹਾਂ ਦਰਜਾ ਪ੍ਰਾਪਤ ਵਿਦਿਆਰਥੀਆਂ ਦੇ ਮਾਤਾ-ਪਿਤਾ ਅਤੇ ਸਟਾਫ ਮੈਂਬਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਚੰਗੇ ਨਤੀਜੇ ਵਾਸਤੇ ਮਾਤਾ-ਪਿਤਾ ਅਤੇ ਅਧਿਆਪਕਾਂ ਦੀ ਮਿਹਨਤ ਦਾ ਨਤੀਜਾ ਹੈ। ਬਾਕੀ ਵਿਦਿਆਰਥੀਆਂ ਨੂੰ ਵੀ ਇਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਇਸ ਖੁਸ਼ੀ ਭਰੇ ਮੌਕੇ ’ਤੇ ਵਾਈਸ ਪ੍ਰਿੰਸੀਪਲ ਅਜਵਿੰਦਰ ਕੌਰ, ਸੁਖਜੀਤ ਕੌਰ, ਰਾਜਦੀਪ ਕੌਰ ਅਤੇ ਸੁਰਜੀਤ ਸਿੰਘ ਵਾਲੀਆ ਕਲਰਕ ਆਦਿ ਹਾਜ਼ਰ ਸਨ।