ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸਮਾਨਤਾ, ਆਜ਼ਾਦੀ, ਨਿਆਂ ਤੇ ਆਪਸੀ ਭਾਈਚਾਰੇ ’ਤੇ ਅਧਾਰਿਤ ਸਮਾਜ ਬੇਗ਼ਮ ਪੁਰੇ ਦੀ ਸਥਾਪਨਾ ਲਈ ਸੰਘਰਸ਼ ਕਰਨ ਵਾਲੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਉਤਸਵ ਸ੍ਰੀ ਗੁਰੂ ਰਵਿਦਾਸ ਸਭਾ ਅਰਬਨ ਅਸਟੇਟ ਵੱਲੋਂ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ 31 ਜਨਵਰੀ ਤੇ 1 ਫਰਵਰੀ ਨੂੰ ਸ਼੍ਰੀ ਗੁਰੂ ਰਵਿਦਾਸ ਭਵਨ ਅਰਬਨ ਅਸਟੇਟ ਫਗਵਾੜਾ ਵਿਖੇ ਮਨਾਇਆ ਗਿਆ। 31 ਜਨਵਰੀ ਨੂੰ ਸਵੇਰੇ 9 ਵਜੇ ਨਿਸ਼ਾਨ ਸਾਹਿਬ ਦੀ ਰਸਮ ਕੀਤੀ ਗਈ ਤੇ ਆਈ ਸੰਗਤ ਵਾਸਤੇ ਚਾਹ ਅਤੇ ਛੋਲੇ-ਪੂਰੀਆਂ ਦਾ ਲੰਗਰ ਲਗਾਇਆ ਗਿਆ, ਇਸ ਤੋਂ ਬਾਅਦ ਸਮੂਹ ਸੰਗਤਾਂ ਵੱਲੋਂ ਫਗਵਾੜਾ ਵਿਖੇ ਕੱਢੀ ਗਈ ਸ਼ੋਭਾ ਯਾਤਰਾ ਵਿਚ ਸ਼ਮੂਲੀਅਤ ਕੀਤੀ ਗਈ। 31 ਜਨਵਰੀ ਸ਼ਾਮ ਨੂੰ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਅੰਮ੍ਰਿਤ ਬਾਣੀ ਦੇ ਪਾਠ ਦਾ ਭੋਗ ਪਾਇਆ ਗਿਆ ਤੇ ਰਾਤ ਨੂੰ ਕੀਰਤਨ ਦਰਬਾਰ ਸਜਾਇਆ ਗਿਆ, ਜਿਸ ਵਿਚ ਮਾਸਟਰ ਗੁਰਮੁੱਖ ਲੋਕਪ੍ਰੇਮੀ ਦੇ ਜਥੇ ਵੱਲੋਂ ਗੀਤ ਸੰਗੀਤ ਰਾਹੀਂ ਗੁਰੂ ਜੀ ਦੇ ਕ੍ਰਾਂਤੀਕਾਰੀ ਮਿਸ਼ਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਪ੍ਰਸਿੱਧ ਵਿਦਵਾਨ ਡਾ. ਇੰਦਰਜੀਤ ਸਿੰਘ ਵਾਸੂ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਬੇਗਮਪੁਰਾ ਦੇ ਸੰਕਲਪ ’ਤੇ ਵਿਚਾਰ ਪੇਸ਼ ਕੀਤੇ। 31 ਸ਼ਾਮ ਨੂੰ ਚਾਹ-ਪਕੌੜਿਆਂ ਦਾ ਲੰਗਰ ਤੇ ਕੀਰਤਨ ਦਰਬਾਰ ਤੋਂ ਬਾਅਦ ਰਾਤ ਨੂੰ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ। 1 ਫਰਵਰੀ ਨੂੰ ਸਵੇਰੇ 12 ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਪਾਇਆ ਗਿਆ। ਭੋਗ ਉਪਰੰਤ ਭਾਈ ਮੱਖਣ ਸਿੰਘ ਤੇ ਹਜੂਰੀ ਰਾਗੀ ਸ਼ਮਸ਼ੇਰ ਸਿੰਘ ਦੇ ਜਥੇ ਵੱਲੋਂ ਗੁਰਬਾਣੀ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਪ੍ਰਸਿੱਧ ਮਿਸ਼ਨਰੀ ਗੀਤਕਾਰ ਤੇ ਲੇਖਕ ਸੋਹਣ ਸਹਿਜਲ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਮਿਸ਼ਨ ਤੇ ਜੀਵਨ ’ਤੇ ਕਵਿਤਾ ਪਾਠ ਕੀਤਾ ਗਿਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਪਿੰਦਰ ਪਾਲ ਯੂਐੱਸਏ, ਮੈਡਮ ਬਿਮਲਾ ਪਾਲ ਯੂਐੱਸਏ, ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਕੌਂਸਲਰ ਗੁਰਪ੍ਰੀਤ ਕੌਰ ਜੰਡੂ, ਵੀਨਾ ਰਾਣੀ, ਠੇਕੇਦਾਰ ਨਰਿੰਦਰ ਸਿੰਘ, ਦੀਪਕ ਸਰੋਆ ਯੂਐੱਸਏ, ਸੋਢੀ ਰਾਮ ਗੋਹਾਵਰ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਪ੍ਰੋਗਰਾਮ ਦੇ ਮੁੱਖ ਮਹਿਮਾਨ ਪਿੰਦਰ ਪਾਲ ਅਤੇ ਬਿਮਲਾ ਪਾਲ ਨੇ ਸਭਾ ਦੇ ਪੇ ਬੈਕ ਟੂ ਸੋਸਾਇਟੀ ਮਿਸ਼ਨ ਵਾਸਤੇ 2 ਲੱਖ 51 ਹਜ਼ਾਰ ਰੁਪਏ ਦਾ ਆਰਥਿਕ ਸਹਿਯੋਗ ਕੀਤਾ ਤੇ ਹਰ ਸਾਲ 1 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਸਭਾ ਦੇ ਜਨਰਲ ਸਕੱਤਰ ਘਨਸ਼ਾਮ ਨੇ ਇਸ ਵੱਡੇ ਆਰਥਿਕ ਸਹਿਯੋਗ ਲਈ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਤੇ ਸਭਾ ਦੇ ਪ੍ਰਧਾਨ ਸ਼੍ਰੀ ਜਗਨਨਾਥ, ਸੀਨੀਅਰ ਉਪ ਪ੍ਰਧਾਨ ਅਵਤਾਰ ਸਿੰਘ ਦਰਦੀ, ਉਪ ਪ੍ਰਧਾਨ ਗੁਰਮੇਜ਼ ਸਿੰਘ, ਸ਼ਿੰਗਾਰਾ ਰਾਮ ਬਿਰਦੀ, ਕੈਸ਼ੀਅਰ ਸਰਵਣ ਬਿਰਹਾ, ਸਲਾਹਕਾਰ ਰਾਮ ਜੀ ਬਾਂਸਲ, ਕੇਕੇ ਗੁਰੂ, ਪ੍ਰੇਮ ਨਾਥ ਸਰੋਏ, ਦੀਪਕ ਸਰੋਏ ਤੇ ਹੋਰ ਅਹੁਦੇਦਾਰਾਂ ਵੱਲੋਂ ਮੁੱਖ ਮਹਿਮਾਨਾਂ ਤੇ ਹੋਰ ਦਾਨੀ ਸੱਜਣਾਂ ਦਾ ਸਨਮਾਨ ਕੀਤਾ ਗਿਆ। ਸਨਮਾਨਿਤ ਕੀਤੇ ਗਏ ਦਾਨੀ ਸੱਜਣਾਂ ਵਿਚ ਜਗਜੀਤ ਸਿੰਘ ਡੀਜੀਐੱਮ ਪੀਐੱਨਬੀ, ਪ੍ਰਿੰਸੀਪਲ ਕਮਲਜੀਤ, ਪ੍ਰਦੀਪ ਬਾਗਲਾ ਯੂਐੱਸਏ, ਸੰਦੀਪ ਬਾਗਲਾ, ਹੇਮ ਰਾਜ, ਸਤਨਾਮ ਸਿੰਘ ਕਲਸੀ, ਸੋਹਣ ਲਾਲ ਬਾਗਲਾ, ਅਮਨਦੀਪ ਬਿਰਹਾ, ਡਾ. ਅਨਿਲ ਸੀਮਰ, ਡਾ. ਪ੍ਰਵੀਨ ਮਾਹਲ, ਜਸਬੀਰ ਸਿੰਘ, ਸੱਤਪਾਲ ਚੰਦਰ, ਡਾ. ਨਵਦੀਪ ਲੱਧੜ ਸ਼ਾਮਿਲ ਸਨ। ਇਸਤੋਂ ਇਲਾਵਾ ਭਗਵੰਤ ਰਾਏ, ਬਲਦੇਵ ਸਿੰਘ, ਗੁਰਬਚਨ ਲਾਲ ਬੰਗੜ, ਰੇਸ਼ਮ ਲਾਲ, ਸੰਤੋਖ ਲਾਲ ਸਰੋਏ, ਸੰਤੋਸ਼ ਚੰਦ ਹੀਰ, ਆਰਸੀ ਟੰਡਨ, ਐੱਚਐੱਲ ਬੰਗਾ, ਜੀਵਨ ਕੁਮਾਰ, ਜ਼ੋਰਾਵਰ ਸਿੰਘ, ਗੁਰਦਾਵਰ ਰਾਮ, ਸ਼ਿੰਗਾਰਾ ਰਾਮ ਬਿਰਦੀ, ਰਾਮ ਕ੍ਰਿਸ਼ਨ ਸੰਧੂ, ਰਾਮ ਜੀ ਬੰਸਲ, ਚਮਨ ਲਾਲ, ਪਰਵਿੰਦਰ ਰਾਜੂ, ਅਮਰਜੀਤ ਬੰਗਾ, ਰਾਜੇਸ਼ ਕੁਮਾਰ, ਰਾਜ ਕੁਮਾਰ, ਮਹੇਸ਼ ਪਾਲ, ਆਰਕੇ ਭੱਟੀ, ਨਿਰਮਲ ਸਿੰਘ, ਬਲਵਿੰਦਰ ਕੁਮਾਰ, ਬਲਦੇਵ ਸਿੰਘ, ਬਿੱਲੂ ਖੇੜਾ, ਚੈਨ ਰਾਮ ਸੋਢੀ, ਜੋਗਾ ਰਾਮ, ਕੇਕੇ ਗੁਰੂ, ਅਸ਼ੋਕ ਕੁਮਾਰ, ਪ੍ਰੇਮ ਨਾਥ ਸਰੋਆ, ਸਰਵਣ ਰਾਮ ਬਿਰਹਾ, ਅਵਤਾਰ ਸਿੰਘ ਦਰਦੀ, ਜਰਨੈਲ ਸਿੰਘ, ਪਵਨ ਕੁਮਾਰ ਬੀਸਲਾ, ਪ੍ਰੇਮ ਲਾਲ, ਜੁਗਲ ਕਿਸ਼ੋਰ ਟੂਰਾ, ਪ੍ਰਸ਼ੋਤਮ ਲਾਲ ਜੱਖੂ, ਭਾਗਮਲ, ਹੀਰਾ ਲਾਲ ਚੰਬਾ, ਹਰਜਸ ਪਾਲ, ਧਰਮਿੰਦਰ ਕੁਮਾਰ, ਅਵਤਾਰ ਰਾਮ ਸੰਧੂ, ਨਿਰਮਲ ਰਤਨ, ਪ੍ਰੋ. ਤੀਰਥ ਰਾਮ ਬਸਰਾ, ਪਰਸ਼ੋਤਮ ਜੱਖੂ, ਚਰਨਜੀਤ ਚੰਨੀ, ਰਾਮ ਰਤਨ ਆਦਿ ਨੂੰ ਸਨਮਾਨਿਤ ਕੀਤਾ ਗਿਆ। ਗੁਰਪੁਰਬ ਤੇ ਸਵੇਰੇ ਚਾਹ, ਛੋਲੇ-ਪੂਰੀਆਂ, ਕੜਾਹ, ਪਕੌੜਿਆਂ ਦੇ ਨਾਸ਼ਤੇ ਦੀ ਸੇਵਾ ਕਰਨ ਲਈ ਸ਼੍ਰੀ ਸਤਪਾਲ ਬਸਰਾ ਸਾਬਕਾ ਚੀਫ਼ ਮੈਨੇਜਰ ਕੇਨਰਾ ਬੈਂਕ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਭਾ ਦੇ ਨਵੇਂ ਬਣੇ ਮੈਂਬਰਾਂ ਹੁਸਨ ਲਾਲ, ਸੇਵਾ ਸਿੰਘ ਬੰਗਾ, ਰਾਮ ਆਸਰਾ ਸਿੱਧੂ, ਸੁਰਿੰਦਰ ਪਾਲ, ਡਾ. ਕੁਲਦੀਪ ਰਾਏ, ਸ਼ਨੀ ਕੁਮਾਰ, ਅਜੀਤ ਰਾਮ, ਕੁਲਵਿੰਦਰ ਸਿੰਘ ਲੋਹਟ ਆਦਿ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਭਾ ਦੇ ਪ੍ਰਧਾਨ ਜਗਨਨਾਥ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਉਤਸਵ ਪ੍ਰੋਗਰਾਮਾਂ ਨੂੰ ਸਫਲ ਬਣਾਉਣ ਲਈ ਸਭਾ ਦੇ ਅਹੁਦੇਦਾਰ ਤੇ ਮੈਂਬਰ ਅਵਤਾਰ ਸਿੰਘ ਦਰਦੀ, ਸ਼ਿੰਗਾਰਾ ਰਾਮ ਬਿਰਦੀ, ਗੁਰਮੇਜ਼ ਸਿੰਘ, ਸਰਵਣ ਬਿਰਹਾ, ਪ੍ਰੇਮ ਲਾਲ, ਜਰਨੈਲ ਸਿੰਘ, ਰਾਮ ਸਰਨ, ਤਰਸੇਮ ਸੱਲ੍ਹਣ, ਭਾਗਮਲ, ਮਹੇਸ਼ ਪਾਲ, ਰਾਜ ਕੁਮਾਰ, ਜੁਗਲ ਕਿਸ਼ੋਰ, ਗੁਰਦਿਆਲ ਮਹੇ ਸਮੂਹ ਮੈਂਬਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਤੇ ਇਲਾਕੇ ਦੀ ਸੰਗਤ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦਾ ਸੰਚਾਲਨ ਸਭਾ ਦੇ ਜਨਰਲ ਸਕੱਤਰ ਘਣਸ਼ਾਮ (ਸਾਬਕਾ ਡੀਜੀਐੱਮ ਕੈਨਰਾ ਬੈਂਕ) ਨੇ ਕੀਤਾ। ਪ੍ਰੋਗਰਾਮ ਦੌਰਾਨ ਸੰਗਤ ਵਾਸਤੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।