ਗੁਰੂ ਨਾਨਕ ਪ੍ਰੇਮ ਕਰਮਸਰ ਸਕੂਲ ਦਾ ਨਤੀਜਾ ਰਿਹਾ ਸੌ ਫ਼ੀਸਦੀ
ਗੁਰੂ ਨਾਨਕ ਪ੍ਰੇਮ ਕਰਮਸਰ ਪਬਲਿਕ ਸਕੂਲ ਨਡਾਲਾ ਦਾ ਨਤੀਜਾ 100 ਪ੍ਰਤੀਸ਼ਤ ਰਿਹਾ
Publish Date: Fri, 17 Apr 2026 08:28 PM (IST)
Updated Date: Fri, 17 Apr 2026 08:30 PM (IST)
ਚੰਨਪ੍ਰੀਤ ਸਿੰਘ ਕੰਗ, ਪੰਜਾਬੀ ਜਾਗਰਣ
ਨਡਾਲਾ : ਗੁਰੂ ਨਾਨਕ ਪ੍ਰੇਮ ਕਰਮਸਰ ਪਬਲਿਕ ਸਕੂਲ ਨਡਾਲਾ ਦਾ ਮਾਰਚ 2026 ਦਸਵੀਂ ਦਾ ਸੀਬੀਐੱਸਈ ਦਾ ਨਤੀਜਾ ਸੌ ਫ਼ੀਸਦੀ ਰਿਹਾ ਹੈ। ਇਸ ਪ੍ਰੀਖਿਆ ਵਿੱਚ ਕੁੱਲ 84 ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਸਾਰੇ ਵਿਦਿਆਰਥੀਆਂ ਨੇ ਵਧੀਆ ਨੰਬਰ ਪ੍ਰਾਪਤ ਕੀਤੇ। ਸਿਮਰਨ ਜੋਤ ਕੌਰ ਨੇ 92 %, ਚੰਦਨ ਜੋਸ਼ੀ ਨੇ 91.6%, ਮਨਮੀਤ ਕੌਰ ਨੇ 91%, ਪ੍ਰਭਲੀਨ ਕੌਰ ਨੇ 90.2% ਤੇ ਹਰਜੋਬਨ ਸਿੰਘ ਨੇ 90% ਨੰਬਰ ਪ੍ਰਾਪਤ ਕੀਤੇ। ਕੁੱਲ ਪੰਜ ਵਿਦਿਆਰਥੀਆਂ ਨੇ 90 ਤੋਂ 100% ਨੰਬਰ ਪ੍ਰਾਪਤ ਕੀਤੇ। 18 ਵਿਦਿਆਰਥੀਆਂ ਨੇ 80 ਤੋਂ 90% ਨੰਬਰ ਪ੍ਰਾਪਤ ਕੀਤੇ। 19 ਵਿਦਿਆਰਥੀਆਂ ਨੇ 70 ਤੋਂ 80 ਨੰਬਰ ਪ੍ਰਾਪਤ ਕੀਤੇ। ਪੰਜਾਬੀ ਵਿੱਚ ਸਭ ਤੋਂ ਵੱਧ ਨੰਬਰ 99, ਹਿੰਦੀ ਅਤੇ ਕੰਪਿਊਟਰ ਵਿੱਚ 98 ਨੰਬਰ, ਸਮਾਜਿਕ ਸਿੱਖਿਆ ਵਿੱਚੋਂ 95 ਨੰਬਰ, ਅੰਗਰੇਜ਼ੀ ਵਿੱਚੋਂ 94, ਮੈਥਸ ਵਿਚੋਂ 87 ਤੇ ਸਾਇੰਸ ਵਿੱਚੋਂ 86 ਨੰਬਰ ਪ੍ਰਾਪਤ ਕੀਤੇ। ਇਸ ਮੌਕੇ ਸਕੂਲ ਦੇ ਜੀਵਨ ਪ੍ਰਧਾਨ ਸੰਤ ਮਹਾਰਾਜ ਤਰਲੋਕ ਸਿੰਘ ਨੇ ਅਤੇ ਸਕੂਲ ਦੇ ਪ੍ਰਿੰਸੀਪਲ ਦਲਵੀਰ ਕੌਰ ਨੇ ਸਾਰੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਤੇ ਇਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁੱਭਇੱਛਾਵਾਂ ਦਿੱਤੀਆਂ। ਬਾਕੀ ਵਿਦਿਆਰਥੀਆਂ ਨੂੰ ਵੀ ਭਵਿੱਖ ਵਿੱਚ ਵਧੀਆ ਨੰਬਰ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ।