ਗੁਰਮਤਿ ਸਮਾਗਮ ਸੰਬਧੀ ਮੀਟਿੰਗ ਅੱਜ
ਗੁਰਮਤਿ ਸਮਾਗਮ ਸੰਬਧੀ ਮੀਟਿੰਗ ਅੱਜ
Publish Date: Wed, 28 Jan 2026 06:40 PM (IST)
Updated Date: Thu, 29 Jan 2026 04:07 AM (IST)
ਵਿਜੇ ਸੋਨੀ, ਪੰਜਾਬੀ ਜਾਗਰਣ, ਫਗਵਾੜਾ : ਸੱਚਖੰਡ ਵਾਸੀ ਸੰਤ ਬਾਬਾ ਰਣਜੀਤ ਸਿੰਘ ਜੀ ਹਰਗੋਬਿੰਦਗੜ੍ਹ ਸਾਹਿਬ ਵਾਲਿਆਂ ਦੀ ਸਲਾਨਾ ਮਿੱਠੀ ਯਾਦ ਦੇ ਸੰਬੰਧ ਵਿੱਚ ਚਰਨ ਚਲੋ ਮਾਰਗ ਗੋਬਿੰਦ ਗੁਰਮਤਿ ਸਮਾਗਮ ਮਿਤੀ 07-08 ਫਰਵਰੀ 2026 ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਗੁਰਦੁਆਰਾ ਸ੍ਰੀ ਸੁਖਚੈਨਆਣਾ ਸਾਹਿਬ ਫਗਵਾੜਾ ਵਿਖੇ ਗਿਆਨੀ ਨਰਿੰਦਰ ਸਿੰਘ ਜੀ (ਕੈਨੇਡਾ) ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਜਿਸ ਸੰਬਧੀ ਜਾਣਕਾਰੀ ਦਿੰਦਿਆਂ ਗੁਰੁ ਘਰ ਦੇ ਮੈਨੇਜਰ ਨਰਿੰਦਰ ਸਿੰਘ ਨੇ ਦਸਿਆ ਕਿ ਪ੍ਰਬੰਧਾਂ ਦੀ ਰੂਪ ਰੇਖਾ ਉਲੀਕਣ ,ਵਿਚਾਰਾਂ ਦੇ ਵਾਸਤੇ ਇਲਾਕੇ ਦੀਆਂ ਸੰਗਤਾਂ ਦੀ ਵਿਸ਼ੇਸ਼ ਇਕੱਤਰਤਾ ਮਿਤੀ 29 ਜਨਵਰੀ ਦਿਨ ਵੀਰਵਾਰ ਨੂੰ ਦੁਪਹਿਰ 03 ਵਜੇ ਗੁਰਦੁਆਰਾ ਸੁਖਚੈਨਆਣਾ ਸਾਹਿਬ ਫਗਵਾੜਾ ਵਿਖੇ ਬੁਲਾਈ ਗਈ ਹੈ।ਉਨ੍ਹਾਂ ਨੇ ਸਮੂਹ ਸੰਗਤਾਂ ਨੂੰ ਸਮੇਂ ਸਿਰ ਹਾਜ਼ਰ ਹੋਣ ਦੀ ਅਪੀਲ ਕੀਤੀ।