ਲੱਖਣ ਕੇ ਪੱਡਾ ’ਚ ਗੁਰਮਤਿ ਸਮਾਗਮ ਤੇ ਦਸਤਾਰ ਮੁਕਾਬਲੇ ਕਰਵਾਏ
ਲੱਖਣ ਕੇ ਪੱਡਾ ਵਿੱਚ ਗੁਰਮਤਿ ਸਮਾਗਮ ਤੇ ਦਸਤਾਰ ਮੁਕਾਬਲੇ ਸ਼ਾਨੋ-ਸ਼ੌਕਤ ਨਾਲ ਆਯੋਜਿਤ
Publish Date: Sat, 21 Mar 2026 09:47 PM (IST)
Updated Date: Sat, 21 Mar 2026 09:49 PM (IST)

ਚੰਨਪ੍ਰੀਤ ਸਿੰਘ ਕੰਗ, ਪੰਜਾਬੀ ਜਾਗਰਣ ਨਡਾਲਾ : ਪਿੰਡ ਲੱਖਣ ਕੇ ਪੱਡਾ ਦੀ ਸਮੂਹ ਸੰਗਤ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਦੂਸਰਾ ਗੁਰਮਤਿ ਸਮਾਗਮ ਤੇ ਦਸਤਾਰ ਸਜਾਉਣ ਦੇ ਮੁਕਾਬਲੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਏ ਗਏ। ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਿਰਕਤ ਕਰਕੇ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ। ਇਸ ਮੌਕੇ ਪ੍ਰਸਿੱਧ ਪ੍ਰਚਾਰਕ ਭਾਈ ਕੁਲਵੀਰ ਸਿੰਘ ਜਲੰਧਰ ਵਾਲੇ (ਕੀਰਤਨੀ ਜਥਾ) ਤੇ ਗਿਆਨੀ ਸਤਵੰਤ ਸਿੰਘ ਖਾਲਸਾ ਕਥਾ ਵਾਚਕ (ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ) ਵੱਲੋਂ ਗੁਰਬਾਣੀ ਕਥਾ ਤੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਦਸਤਾਰ ਸਜਾਉਣ ਦੇ ਮੁਕਾਬਲੇ ਦੋ ਵਰਗਾਂ ਵਿਚ ਕਰਵਾਏ ਗਏ। 13 ਤੋਂ 18 ਸਾਲ ਦੀ ਉਮਰ ਵਰਗ ਵਿਚ ਸਿੰਘਰਾਲਾ ਸਕੂਲ ਨਡਾਲਾ ਦੇ ਵਿਦਿਆਰਥੀ ਤੇਗਬੀਰ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਕੰਵਰਵੀਰ ਸਿੰਘ ਤੇ ਮਨਵੀਰ ਸਿੰਘ ਨੇ ਕ੍ਰਮਵਾਰ ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 9 ਤੋਂ 13 ਸਾਲ ਦੀ ਉਮਰ ਵਰਗ ਵਿਚ ਸਹਿਜਪ੍ਰੀਤ ਸਿੰਘ ਪਹਿਲੇ ਸਥਾਨ ‘ਤੇ ਰਹੇ, ਜਦਕਿ ਜਪਦੀਪ ਸਿੰਘ ਤੇ ਜਸਕਰਨਦੀਪ ਸਿੰਘ ਨੇ ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ। ਜੇਤੂ ਬੱਚਿਆਂ ਨੂੰ ਨਗਦ ਇਨਾਮਾਂ ਦੇ ਨਾਲ ਦਸਤਾਰਾਂ ਤੇ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਇਸ ਤੋਂ ਇਲਾਵਾ ਮੁਕਾਬਲੇ ਵਿਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਪਾਰਟੀਸੀਪੇਸ਼ਨ ਸਰਟੀਫਿਕੇਟ ਤੇ ਦਸਤਾਰਾਂ ਦੇ ਕੇ ਹੌਸਲਾ ਅਫਜ਼ਾਈ ਕੀਤੀ ਗਈ। ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਸਮਾਗਮ ਦੌਰਾਨ ਸ਼ਾਮਲ ਸਮੂਹ ਬੀਬੀਆਂ ਨੂੰ ਨੀਲੇ ਰੰਗ ਦੇ ਦੁਪੱਟੇ ਵੀ ਵੰਡੇ ਗਏ। ਇਸ ਮੌਕੇ ਰਣਜੀਤ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਭਾਈ ਕੁਲਵਿੰਦਰ ਸਿੰਘ ਗ੍ਰੰਥੀ, ਭਾਈ ਕੁਲਬੀਰ ਸਿੰਘ ਗ੍ਰੰਥੀ, ਬਾਬਾ ਗੁਰਦੇਵ ਸਿੰਘ ਸਾਬਕਾ ਪੰਚ, ਜਸਵੰਤ ਸਿੰਘ ਸ਼ਾਹ, ਡਾ ਗੁਰਿੰਦਰ ਸਿੰਘ ਲੱਕੀ, ਪਿਆਰਾ ਸਿੰਘ ਗਿੱਲ, ਕਰਨੈਲ ਸਿੰਘ, ਤਿਲਕ ਰਾਜ ਦੋਵੇਂ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ ਪੱਡਾ, ਜਸਵਿੰਦਰ ਸਿੰਘ ਪੱਡਾ, ਜਸਵੰਤ ਸਿੰਘ, ਜਸਵੰਤ ਵਿਰਲੀ ਸਾਰੇ ਪੰਚ, ਕੇਵਲ ਸਿੰਘ ਪ੍ਰਧਾਨ, ਮਾਸਟਰ ਮਲਕੀਤ ਰਾਜ, ਇੰਦਰਜੀਤ ਸਿੰਘ ਪੱਡਾ, ਡਾ. ਜਸਬੀਰ ਸਿੰਘ ਬੀਰ, ਡਾ. ਗੁਰਮੇਜ ਸਿੰਘ, ਮਾਸਟਰ ਮਲਕੀਤ ਸਿੰਘ, ਹਰਭਜਨ ਸਿੰਘ, ਮਾਸਟਰ ਜਸਪਾਲ ਸਿੰਘ, ਸੁਖਜਿੰਦਰ ਸਿੰਘ ਖਾਲਸਾ, ਅਵਤਾਰ ਸਿੰਘ ਤਾਰੀ ਪੱਡਾ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ।