ਔਰਤਾਂ ਨੂੰ ਦਿੱਤੀ 1,000 ਮਹੀਨਾ ਦੀ ਗਰੰਟੀ ਆਪ ਸਰਕਾਰ ਦਾ ਜੁਮਲਾ : ਚੀਮਾ
ਔਰਤਾਂ ਨੂੰ ਦਿੱਤੀ 1000 ਮਹੀਨਾ ਦੀ ਗਰੰਟੀ ਆਪ ਸਰਕਾਰ ਦਾ ਜੁਮਲਾ -ਨਵਤੇਜ ਚੀਮਾ
Publish Date: Tue, 17 Mar 2026 09:41 PM (IST)
Updated Date: Tue, 17 Mar 2026 09:43 PM (IST)

ਮਹਿਲਾਵਾਂ ਨੇ ਸਰਕਾਰ ਤੋਂ ਮੰਗੇ 48,000 ਬਕਾਇਆ ਤੇ ਰੋਸ ਪ੍ਰਦਰਸ਼ਨ ਕੀਤਾ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੰਜਾਬ ਵਿਚ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਔਰਤਾਂ ਨੂੰ ਦਿੱਤੀ 1,000 ਰੁਪਏ ਪ੍ਰਤੀ ਮਹੀਨਾ ਦੀ ਗਰੰਟੀ 4 ਸਾਲ ਬਾਅਦ ਦੇਣ ਦਾ ਐਲਾਨ ਕਰਨ ਦੇ ਰੋਸ ਵਜੋਂ ਮਹਿਲਾਵਾਂ ਨੇ ਸਰਕਾਰ ਦੇ ਵਿਰੁੱਧ ਰੋਸ ਪ੍ਰਗਟ ਕਰਦਿਆਂ ਨਾਅਰੇਬਾਜ਼ੀ ਕੀਤੀ। ਇਸ ਮੌਕੇ ਡਡਵਿੰਡੀ ਵਿਖੇ ਮਹਿਲਾਵਾਂ ਦੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਦਾ ਹੁਣ ਸਿਰਫ ਚੋਣ ਸਟੰਟ ਹੈ। ਉਨ੍ਹਾਂ ਕਿਹਾ ਕਿ ਇਹ ਐਲਾਨ ਵੀ ਸਰਕਾਰ ਦਾ ਇਕ ਵੱਡਾ ਜੁਮਲਾ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਜੇ ਸਰਕਾਰ ਸਹੀ ਮਾਇਨੇ ਆਪਣੀ ਚੋਣ ਵਾਅਦੇ ਨੂੰ ਪੂਰਾ ਕਰਨਾ ਚਾਹੁੰਦੀ ਹੈ ਤਾਂ ਸਰਕਾਰ ਪਹਿਲਾਂ ਮਹਿਲਾਵਾਂ ਦੇ 4 ਸਾਲ ਦੇ 48,000 ਖਾਤੇ ਵਿਚ ਜਮਾ ਕਰਵਾਏ। ਉਨ੍ਹਾਂ ਕਿਹਾ ਕਿ ਸਰਕਾਰ ਐਲਾਨ ਤਾਂ ਕਰਦੀ ਹੈ ਪਰ ਇਸ ਲਈ ਫੰਡ ਕਿੱਥੋਂ ਆਉਣਗੇ, ਇਸ ਬਾਰੇ ਕੁਝ ਵੀ ਸਪਸ਼ਟ ਨਹੀਂ ਹੈ ਕਿਉਂਕਿ ਸਰਕਾਰ ਨੇ ਆਪਣੀ ਫੋਕੀ ਟੋਹਰ ਵਾਸਤੇ ਕਰੋੜਾਂ ਰੁਪਏ ਇਸ਼ਤਿਹਾਰਬਾਜੀ ’ਤੇ ਖਰਚ ਕਰ ਦਿੱਤੇ ਹਨ ਤੇ ਸਰਕਾਰ ਨੇ ਕਰੋੜਾਂ ਰੁਪਏ ਦਾ ਕਰਜ਼ਾ ਚਾੜ੍ਹਿਆ ਹੋਇਆ ਹੈ। ਇਸ ਮੌਕੇ ਜ਼ਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਰਮੇਸ਼ ਡਡਵਿੰਡੀ ਨੇ ਵੀ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਸਰਕਾਰ ਦੀ 4 ਸਾਲ ਦੀ ਉਪਲੱਬਧੀ ਜ਼ੀਰੋ ਹੈ। ਉਨ੍ਹਾਂ ਕਿਹਾ ਕਿ 550 ਸਾਲਾ ਗੁਰਪੁਰਬ ਮੌਕੇ ਪਾਵਨ ਨਗਰੀ ਸੁਲਤਾਨਪੁਰ ਲੋਧੀ ਨੂੰ ਕਾਂਗਰਸ ਸਰਕਾਰ ਸਮੇਂ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਖੂਬਸੂਰਤ ਬਣਾ ਕੇ ਜੋ ਸੰਗਤਾਂ ਲਈ ਕੰਮ ਕੀਤਾ ਸੀ, ਉਸ ਦਾ ਅੱਜ ਆਮ ਆਦਮੀ ਪਾਰਟੀ ਨੇ ਸੱਤਿਆਨਾਸ ਕਰ ਦਿੱਤਾ ਹੈ। ਸ਼ਹਿਰ ਨੂੰ ਸਮਾਰਟ ਸਿਟੀ ਦੇ ਨਾਂ ’ਤੇ ਦਿੱਤਾ ਪੈਸਾ ਖੁਰਦ-ਬੁਰਦ ਕੀਤਾ ਜਾ ਰਿਹਾ ਹੈ। ਟੁੱਟੀਆਂ ਸੜਕਾਂ ਤੇ ਟੋਇਆਂ ਕਾਰਨ ਸ਼ਹਿਰ ਦੀ ਤਸਵੀਰ ਬਦਸੂਰਤ ਬਣਾ ਦਿੱਤੀ ਹੈ ਤੇ ਪਾਵਨ ਨਗਰੀ ਵਿਚ ਨਤਮਸਤਕ ਹੋਣ ਵਾਲੀਆਂ ਸੰਗਤਾਂ ਪਰੇਸ਼ਾਨ ਹੋ ਰਹੀਆਂ ਹਨ। ਰਮੇਸ਼ ਡਡਵਿੰਡੀ ਨੇ ਕਿਹਾ ਕਿ ਮਹਿਲਾਵਾਂ ਨੂੰ 1,000 ਰੁਪਏ ਮਹੀਨਾ ਦੇਣ ਦਾ ਸਰਕਾਰ ਦਾ ਸਿਰਫ ਇਕ ਡਰਾਮਾ ਹੈ ਤੇ ਇਹ ਔਰਤਾਂ ਨਾਲ ਵੱਡਾ ਧੋਖਾ ਹੈ। ਲੋਕ ਸਰਕਾਰ ਦੀਆਂ ਇਨ੍ਹਾਂ ਚਾਲਾਂ ਨੂੰ ਸਮਝ ਚੁੱਕੇ ਹਨ ਤੇ ਹੁਣ ਕਦੇ ਵੀ ਧੋਖੇ ਵਿਚ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ 2027 ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਇਤਿਹਾਸ ਦਰਜ ਕਰਕੇ ਸਰਕਾਰ ਬਣਾਏਗੀ। ਇਸ ਮੌਕੇ ਰਮੇਸ਼ ਸਿੰਘ ਡਡਵਿੰਡੀ ਸਾਬਕਾ ਜ਼ਿਲ੍ਹਾ ਪ੍ਰਧਾਨ, ਜਗਪਾਲ ਸਿੰਘ ਚੀਮਾ ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ, ਨਰਿੰਦਰ ਸਿੰਘ ਪੰਨੂ ਬਲਾਕ ਪ੍ਰਧਾਨ, ਅਮਰ ਸਿੰਘ ਮੰਡ ਜ਼ਿਲ੍ਹਾ ਪ੍ਰਧਾਨ ਕਿਸਾਨ ਸੈੱਲ, ਬਲਜਿੰਦਰ ਸਿੰਘ ਪੀਏ, ਲਖਬੀਰ ਕੌਰ, ਕਮਲਪ੍ਰੀਤ ਕੌਰ, ਮਨਜੀਤ ਕੌਰ, ਜਸਵਿੰਦਰ ਕੌਰ, ਮਹਿੰਦਰ ਕੌਰ, ਜਸਵੀਰ ਕੌਰ, ਸੰਤੋਸ਼ ਕੁਮਾਰੀ, ਸਿਮਰਨਜੀਤ, ਹਰਵਿੰਦਰ ਕੌਰ, ਸੀਮਾ ਰਾਣੀ, ਜੋਤੀ, ਜਸਵਿੰਦਰ ਕੌਰ, ਕਾਂਤਾ ਦੇਵੀ, ਸੋਨੀਆ, ਬਲਜੀਤ ਕੌਰ, ਪਰਮਜੀਤ ਕੌਰ, ਬਲਜਿੰਦਰ ਕੌਰ, ਰਣਦੀਪ ਕੌਰ, ਹਿਨਾ ਕੁਮਾਰੀ, ਰਜਨੀ ਬਾਲਾ, ਗੁਰਪ੍ਰੀਤ ਸਿੰਘ ਭਿੰਡਰ, ਨੰਬਰਦਾਰ ਮਲਕੀਤ ਸਿੰਘ, ਸੁਰਜੀਤ ਸਿੰਘ ਜੀਤਾ, ਬਲਵੀਰ ਸਿੰਘ ਸੰਧਾ, ਹੁਸਨ ਲਾਲ, ਮਨਜੀਤ ਸਿੰਘ, ਕੇਵਲ ਸਿੰਘ, ਤੁਲਸੀ ਰਾਮ, ਸ਼ੀਤਲ ਸਿੰਘ, ਬਲਬੀਰ ਸਿੰਘ, ਗੁਰਮੀਤ ਸਿੰਘ, ਹਰਜਿੰਦਰ ਲਾਲ, ਹਰਮਨ ਹਨੀ, ਸੁਰਿੰਦਰ ਸਿੰਘ ਛਿੰਦਾ, ਸੁਰਿੰਦਰ ਸਿੰਘ ਸੱਤੂ, ਕੁਲਵੰਤ ਸਿੰਘ ਆਦਿ ਹਾਜ਼ਰ ਸਨ।