ਸ਼੍ਰੀ ਖੁਰਾਲਗੜ੍ਹ ਸਾਹਿਬ ਦੇ ਦਰਸ਼ਨਾਂ ਲਈ ਦੂਸਰਾ ਜਥਾ ਰਵਾਨਾ
ਜੀ.ਆਰ.ਡੀ. ਗਰੁੱਪ ਵਲੋਂ ਸ਼੍ਰੀ ਖੁਰਾਲਗੜ੍ਹ ਸਾਹਿਬ ਦੇ ਦਰਸ਼ਨਾਂ ਲਈ ਦੂਸਰੀ ਯਾਤਰਾ ਦਾ ਜੱਥਾ ਰਵਾਨਾ
Publish Date: Sun, 15 Feb 2026 09:16 PM (IST)
Updated Date: Sun, 15 Feb 2026 09:18 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਜੀਆਰਡੀ ਗਰੁੱਪ ਵਲੋਂ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਉਤਸਵ ਦੇ ਸਬੰਧ ਵਿਚ ਸ਼ੁਰੂ ਕੀਤੀ ਗਈ ਬੇਗਮਪੁਰਾ ਧਾਮ ਸ਼੍ਰੀ ਖੁਰਾਲਗੜ੍ਹ ਸਾਹਿਬ (ਗੜ੍ਹਸ਼ੰਕਰ) ਦੀ ਪਵਿੱਤਰ ਯਾਤਰਾ ਦਾ ਦੂਸਰਾ ਜਥਾ ਸਰਕਲ ਫਗਵਾੜਾ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮੁਹੱਲਾ ਕੌਲਸਰ ਖੋਥੜਾਂ ਰੋਡ ਫਗਵਾੜਾ ਤੋਂ ਦੋ ਬੱਸਾਂ ਦੇ ਕਾਫਿਲੇ ਦੇ ਰੂਪ ਵਿਚ ਰਵਾਨਾ ਕੀਤਾ ਗਿਆ। ਜਥੇ ਦੀ ਰਵਾਨਗੀ ਤੋਂ ਪਹਿਲਾਂ ਗਿਆਨੀ ਹਰਭਜਨ ਸਿੰਘ ਕੌਲ ਨੇ ਸਰਬੱਤ ਦੇ ਭਲੇ ਤੇ ਰਵਿਦਾਸੀਆ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਉਪਰੰਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜੈਕਾਰਿਆਂ ਨਾਲ ਜਥਾ ਰਵਾਨਾ ਹੋਇਆ। ਸ਼ਰਧਾਲੂਆਂ ਯਾਤਰੀਆਂ ਨੂੰ ਸ਼ੁੱਭ ਇੱਛਾਵਾਂ ਦੇਣ ਲਈ ਸਮਾਜ ਸੇਵਕ ਤੇ ਸਿਟੀ ਕੇਬਲ ਦੇ ਡਾਇਰੈਕਟਰ ਐੱਚਐੱਸ ਬਸਰਾ ਵਿਸ਼ੇਸ਼ ਤੌਰ ‘ਤੇ ਪਹੁੰਚੇ। ਉਨ੍ਹਾਂ ਨੇ ਬੱਚਿਆਂ ਨੂੰ ਕਿਤਾਬਾਂ ਤੇ ਸਟੇਸ਼ਨਰੀ ਵੰਡਦਿਆਂ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਖਾਸ ਤੌਰ ’ਤੇ ਸ਼ਲਾਘਾ ਕੀਤੀ। ਇਸ ਮੌਕੇ ਭਾਗਮੱਲ ਕੌਲਸਰ, ਮੋਹਨ ਲਾਲ ਫਗਵਾੜਾ, ਓਮ ਪ੍ਰਕਾਸ਼ ਪਾਲ, ਮਾਸਟਰ ਗੁਰਮੇਲ ਰਾਮ ਤੇ ਕਮਲਜੀਤ ਖੋਥੜਾਂ ਸਾਬਕਾ ਸਰਪੰਚ ਨੇ ਦੱਸਿਆ ਕਿ ਜੀਆਰਡੀ ਗਰੁੱਪ ਵੱਲੋਂ ਦੇਸ਼-ਵਿਦੇਸ਼ ‘ਚ ਵਸਦੀ ਸੰਗਤ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਅਸਥਾਨਾਂ ਦੀ ਯਾਤਰਾ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਦਾ ਮਕਸਦ ਰਵਿਦਾਸੀਆ ਧਰਮ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ। ਇਸ ਮੁਹਿੰਮ ਤਹਿਤ ਹਰੇਕ ਮਹੀਨੇ ਯਾਤਰੀਆਂ ਦਾ ਇਕ ਜਥਾ ਰਵਾਨਾ ਕੀਤਾ ਜਾਵੇਗਾ। ਉਹਨਾਂ ਨੇ ਸੰਗਤ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਅਤੇ ਉਪਦੇਸ਼ਾਂ ਤੋਂ ਸੇਧ ਲੈਣ ਲਈ ਪ੍ਰੇਰਿਤ ਕੀਤਾ ਤਾਂ ਜੋ ਗੁਰੂ ਮਹਾਰਾਜ ਦੇ ਸੁਪਨਿਆਂ ਦੇ ਬੇਗਮਪੁਰੇ ਦੀ ਸਥਾਪਨਾ ਲਈ ਅਜੋਕੀ ਪੀੜ੍ਹੀ ਨੂੰ ਤਿਆਰ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਅੱਜ ਦੇ ਤਕਨੀਕੀ ਯੁੱਗ ਵਿਚ ਨੌਜਵਾਨ ਪੀੜ੍ਹੀ ਆਪਣੇ ਰਹਿਬਰਾਂ ਤੇ ਕੌਮ ਦੇ ਇਨਕਲਾਬੀ ਮਹਾਪੁਰਸ਼ਾਂ ਨੂੰ ਭੁੱਲਦੀ ਜਾ ਰਹੀ ਹੈ। ਇਸ ਮੌਕੇ ਰਿਟਾ. ਅਧਿਆਪਕ ਕੁਲਦੀਪ ਸਿੰਘ, ਰਿਟਾ. ਐੱਸਡੀਓ ਤਰੇਸਮ ਲਾਲ, ਗੁਰਦੇਵ ਰਾਜ ਫੌਜੀ, ਮਦਨ ਲਾਲ ਕੌਲਸਰ, ਮਹਿੰਦਰ ਪਾਲ ਰਾਮਪੁਰਾ, ਅਜੇ ਕੁਮਾਰ, ਸੁਰਿੰਦਰ ਕੁਮਾਰ, ਗਿਆਨ ਚੰਦ ਖੋਥੜਾਂ, ਬਲਜਿੰਦਰ ਰੱਤੂ, ਕਮਲ ਚੰਦ, ਰਾਜਵਿੰਦਰ ਕੌਰ, ਪੁਰਸ਼ੋਤਮ ਲਾਲ ਖੋਥੜਾਂ, ਹਰਪ੍ਰੀਤ ਖੋਥੜਾਂ, ਗੁਰਮੇਲ ਚੰਦ ਰਿਟਾ. ਅਧਿਆਪਕ, ਬਲਵੀਰ ਕੌਰ ਖੋਥੜਾਂ, ਗੁਲਜਾਰ ਸਿੰਘ ਸਾਬਕਾ ਸਰਪੰਚ ਅਕਾਲਗੜ੍ਹ ਆਦਿ ਹਾਜ਼ਰ ਸਨ।