ਭਾਰਤੀ ਕਿਸਾਨ ਯੂਨੀਅਨ ਨੇ ਨਵੇਂ ਐੱਸਡੀਓ ਨਾਲ ਕੀਤੀ ਮੁਲਾਕਾਤ
ਗ੍ਰਾਮ ਵਿਕਾਸ ਸਭਾ ਅਤੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਬਿਜਲੀ ਵਿਭਾਗ ਦੇ ਨਵੇਂ ਐਸਡੀਓ ਨਾਲ ਮੁਲਾਕਾਤ
Publish Date: Mon, 20 Apr 2026 08:42 PM (IST)
Updated Date: Mon, 20 Apr 2026 08:45 PM (IST)
ਕੰਗ ਪੰਜਾਬੀ ਜਾਗਰਣ ਨਡਾਲਾ : ਮਕਸੂਦਪੁਰ ਗ੍ਰਾਮ ਵਿਕਾਸ ਸਭਾ ਤੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਪ੍ਰਧਾਨ ਗੁਰਵਿੰਦਰ ਸਿੰਘ ਤੂਰ ਦੀ ਅਗਵਾਈ ਹੇਠ ਨਡਾਲਾ ਵਿਖੇ ਬਿਜਲੀ ਵਿਭਾਗ ’ਚ ਨਵੇਂ ਤਾਇਨਾਤ ਐੱਸਡੀਓ ਬਲਵਿੰਦਰ ਸਿੰਘ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਨੂੰ ਨਡਾਲਾ ਸਬ ਡਿਵੀਜ਼ਨ ਵਿਚ ਨਵੀਂ ਪੋਸਟਿੰਗ ਮਿਲਣ ’ਤੇ ਜੀ ਆਇਆ ਕਿਹਾ ਗਿਆ। ਮੀਟਿੰਗ ਦੌਰਾਨ ਪਿੰਡ ਮਕਸੂਦਪੁਰ ਵਿਚ ਬਿਜਲੀ ਸਬੰਧੀ ਚੱਲ ਰਹੀਆਂ ਸਮੱਸਿਆਵਾਂ ਤੇ ਹੋਣ ਵਾਲੇ ਵਿਕਾਸ ਕੰਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ’ਤੇ ਐੱਸਡੀਓ ਬਲਵਿੰਦਰ ਸਿੰਘ ਨੇ ਭਰੋਸਾ ਦਿਵਾਇਆ ਕਿ ਮਕਸੂਦਪੁਰ ਦੇ ਬਿਜਲੀ ਕੰਮ ਪਹਿਲ ਦੇ ਅਧਾਰ ’ਤੇ ਕਰਵਾਏ ਜਾਣਗੇ ਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਗ੍ਰਾਮ ਵਿਕਾਸ ਸਭਾ ਤੇ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਇਸ ਭਰੋਸੇ ਲਈ ਐੱਸਡੀਓ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਬੀਕੇਯੂ ਪ੍ਰਧਾਨ ਲਖਵੀਰ ਸਿੰਘ, ਸਾਬਕਾ ਸਰਪੰਚ ਬਾਬਾ ਹਰਜੀਤ ਗਿਰੀ, ਸੈਕਟਰੀ ਗੁਰਪ੍ਰਗਟ ਸਿੰਘ ਤੇ ਮੈਂਬਰ ਜੋਗਿੰਦਰ ਸਿੰਘ ਵੀ ਹਾਜ਼ਰ ਸਨ।