ਐੱਸਡੀ ਮਾਡਲ ਸਕੂਲ ’ਚ ਕਰਵਾਈਗ੍ਰੈਜੂਏਸ਼ਨ ਸੈਰੇਮਨੀ
ਐਸਡੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਗ੍ਰੈਜੂਏਸ਼ਨ ਸ਼ਰਮਨੀ ਕਰਵਾਈ
Publish Date: Sat, 14 Feb 2026 09:28 PM (IST)
Updated Date: Sat, 14 Feb 2026 09:30 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਐੱਸਡੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਪੁਰ ਲੋਧੀ ਵਿਚ ਅੱਜ ਗ੍ਰੈਜੂਏਸ਼ਨ ਸੈਰੇਮਨੀ ਕਰਵਾਈ ਗਈ। ਇਸ ਮੌਕੇ ਪ੍ਰਿੰਸੀਪਲ ਕਰਨਜੀਤ ਸਿੰਘ ਨੇ ਸਮਾਗਮ ਦੀ ਸ਼ੁਰੂਆਤ ਕਰਦੇ ਹੋਏ ਵਿਦਿਆਰਥੀਆਂ ਦੇ ਜੀਵਨ ਵਿਚ ਸਿੱਖਿਆ ਦੇ ਮਹੱਤਵ ਨੂੰ ਦੱਸਦਿਆਂ ਬੱਚਿਆਂ ਨੂੰ ਪੜ੍ਹਾਈ ਵਿਚ ਮਿਹਨਤ ਕਰਕੇ ਆਉਣ ਵਾਲੀ ਪ੍ਰੀਖਿਆਵਾਂ ਵਿਚ ਚੰਗੇ ਅੰਕ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਨ੍ਹਾਂ ਨੇ ਆਏ ਹੋਏ ਮਾਪਿਆਂ ਦਾ ਸਵਾਗਤ ਕੀਤਾ। ਇਸ ਮੌਕੇ ਸਕੂਲ ਦੇ ਛੋਟੇ-ਛੋਟੇ ਬੱਚਿਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਤੇ ਫੈਂਸੀ ਡਰੈੱਸ ਪ੍ਰਤੀਯੋਗਤਾ ਵਿਚ ਵੀ ਹਿੱਸਾ ਲਿਆ। ਨਰਸਰੀ ਜਮਾਤ ਵਿਚ ਆਉਣ ਵਾਲੇ ਨਵੇਂ ਵਿਦਿਆਰਥੀਆਂ ਨੇ ਵੀ ਇਸ ਸਮਾਗਮ ਵਿਚ ਭਾਗ ਲਿਆ ਤੇ ਡਾਂਸ ਕੀਤਾ। ਸਮਾਗਮ ਦੌਰਾਨ ਸਟੇਜ ਸੈਕਟਰੀ ਦੀ ਭੂਮਿਕਾ ਮੈਡਮ ਕੀਰਤੀ ਤੇ ਸੌਰਵ ਨੇ ਨਿਭਾਈ। ਪ੍ਰਿੰਸੀਪਲ ਕਰਨਜੀਤ ਸਿੰਘ ਨੇ ਸਰਸਵਤੀ ਵੰਦਨਾ ਦੌਰਾਨ ਜੋਤੀ ਪ੍ਰਜਵਲਿਤ ਕੀਤੀ ਤੇ ਯੂਕੇਜੀ ਜਮਾਤ ਦੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ। ਇਸ ਮੌਕੇ ਰੇਖਾ ਸ਼ਰਮਾ ਨੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਆਪਣੀ ਪੜ੍ਹਾਈ ਵਿਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਮੈਡਮ ਡਿੰਪਲ ਤੇ ਮੈਡਮ ਭਾਰਤੀ ਨੇ ਵੀ ਵਿਦਿਆਰਥੀਆਂ ਦੇ ਸੱਭਿਆਚਾਰਕ ਪ੍ਰੋਗਰਾਮ ਦੀ ਪ੍ਰਸ਼ੰਸਾ ਕੀਤੀ। ਵਾਈਸ ਪ੍ਰਿੰਸੀਪਲ ਮੈਡਮ ਪੂਨਮ ਧੀਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੈਡਮ ਨੀਤੂ, ਪ੍ਰਾਂਚਲ, ਸ਼ੀਤਲ, ਰਾਜਵਿੰਦਰ, ਰਮਨਦੀਪ, ਰੂਬਲਪ੍ਰੀਤ, ਮਮਤਾ, ਮੰਜੂ ਧੀਰ, ਕੰਚਨ, ਦਲਜੀਤ ਕੌਰ, ਆਰਤੀ, ਆਸ਼ਾ, ਸੰਦੀਪ ਕੌਰ, ਜਗਦੀਪ, ਦਿਵਿਆ, ਬਲਬੀਰ ਆਦਿ ਮੌਜੂਦ ਸਨ।