ਸੇਠ ਹੁਕਮ ਚੰਦ ਸਕੂਲ ’ਚ ਗ੍ਰੈਜੂਏਸ਼ਨ ਸੈਰਾਮਨੀ ਮਨਾਈ
ਸੇਠ ਹੁਕਮ ਚੰਦ ਸਕੂਲ ਵਿੱਚ ਗ੍ਰੈਜੂਏਸ਼ਨ ਸੈਰਾਮਨੀ ਮਨਾਈ
Publish Date: Tue, 10 Mar 2026 07:09 PM (IST)
Updated Date: Tue, 10 Mar 2026 07:12 PM (IST)
ਅਮਰੀਕ ਮੱਲ੍ਹੀ/ ਦੀਪਕ, ਪੰਜਾਬੀ ਜਾਗਰਣ ਕਪੂਰਥਲਾ : ਸੇਠ ਹੁਕਮ ਚੰਦ ਐੱਸਡੀ ਪਬਲਿਕ ਸਕੂਲ ਅਰਬਨ ਅਸਟੇਟ ਕਪੂਰਥਲਾ ਵਿਚ ਨੰਨ੍ਹੇ-ਮੁੰਨੇ ਬੱਚਿਆਂ ਲਈ ਗ੍ਰੈਜੂਏਸ਼ਨ ਸੈਰਾਮਨੀ ਬੜੀ ਧੂਮਧਾਮ ਨਾਲ ਕਰਵਾਈ ਗਈ। ਸੇਠ ਹੁਕਮ ਚੰਦ ਐੱਸਡੀ ਪਬਲਿਕ ਸਕੂਲ ਦੇ ਮੈਨੇਜਰ ਪ੍ਰਵੀਨ ਦਾਦਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰਿੰਸੀਪਲ ਸੋਨੀਆ ਜੈਰਥ ਨੇ ਮੁੱਖ ਮਹਿਮਾਨ ਨੂੰ ਫੁੱਲਾਂ ਦਾ ਗੁੱਲਦਸਤਾ ਦੇ ਕੇ ਸਵਾਗਤ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਮਾਤਾ ਸਰਸਵਤੀ ਦੀ ਪ੍ਰਤਿਮਾ ਅੱਗੇ ਸ਼ਮਾ ਰੋਸ਼ਨ ਤੇ ਫੁੱਲ ਅਰਪਿਤ ਕਰਕੇ ਕਰਵਾਈ ਗਈ। ਪਹਿਲੀ ਜਮਾਤ ਦੇ ਬੱਚਿਆਂ ਨੇ ਵੀਆਰ ਗਰੈਜੂਏਟ, ਡਰੀਮ ਬਿੱਗ ਗੀਤਾਂ ’ਤੇ ਡਾਂਸ ਪੇਸ਼ ਕੀਤਾ। ਐੱਲਕੇਜੀ ਤੇ ਯੂਕੇਜੀ ਦੇ ਵਿਦਿਆਰਥੀਆਂ ਨੇ ਦਿ ਬੈਸਟ ਡੇ ਇਨ ਮਾਈ ਲਾਈਫ ਗੀਤਾਂ ’ਤੇ ਡਾਂਸ ਪੇਸ਼ ਕੀਤਾ। ਮੈਨੇਜਰ ਪ੍ਰਵੀਨ ਦਾਦਾ ਤੇ ਪ੍ਰਿੰਸੀਪਲ ਸੋਨੀਆ ਨੇ ਗ੍ਰੈਜੂਏਸ਼ਨ ਸੈਰਾਮਨੀ ਦੌਰਾਨ ਨੰਨ੍ਹੇ ਵਿਦਿਆਰਥੀਆਂ ਨੂੰ ਗ੍ਰੈਜੂਏਸ਼ਨ ਕੈਪ ਪਹਿਨਾ ਕੇ ਸਰਟੀਫਿਕੇਟ ਵੀ ਦਿੱਤੇ। ਇਸ ਮੌਕੇ ’ਤੇ ਬੱਚਿਆਂ ਨੇ ਭੰਗੜਾ ਤੇ ਡਾਂਸ ਗਤੀਵਿਧੀਆਂ ਰਾਹੀਂ ਦਰਸ਼ਕਾਂ ਦਾ ਮਨ ਮੋਹ ਲਿਆ। ਸਕੂਲ ਦੇ ਪ੍ਰਿੰਸੀਪਲ ਸੋਨੀਆ ਜੈਰਥ ਨੇ ਬੱਚਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਸਿੱਖਿਆ ਦੇ ਸਫਰ ਦਾ ਪਹਿਲਾਂ ਮਹੱਤਵਪੂਰਨ ਕਦਮ ਹੈ ਤੇ ਅੱਗੇ ਵੀ ਉਹ ਮਿਹਨਤ ਤੇ ਲਗਨ ਨਾਲ ਕਾਮਯਾਬੀ ਹਾਸਲ ਕਰਨ।