ਆਰਜ਼ੀ ਪ੍ਰਬੰਧਾਂ ਦਾ ਜੀਟੀਯੂ ਨੇ ਲਿਆ ਸਖਤ ਨੋਟਿਸ
ਪੱਖਪਾਤ ਨੀਤੀ ਤਹਿਤ ਕੀਤੇ ਆਰਜੀ ਪ੍ਰਬੰਧਾਂ ਦਾ ਗੌਰਮਿੰਟ ਟੀਚਰ ਯੂਨੀਅਨ ਨੇ ਲਿਆ ਸਖਤ ਨੋਟਿਸ
Publish Date: Thu, 19 Feb 2026 07:38 PM (IST)
Updated Date: Thu, 19 Feb 2026 07:39 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪਿਛਲੇ ਦਿਨੀਂ ਕੀਤੇ ਆਰਜ਼ੀ ਪ੍ਰਬੰਧਾਂ ਨੂੰ ਲੈ ਕੇ ਗੌਰਮਿੰਟ ਟੀਚਰ ਯੂਨੀਅਨ (ਜੀਟੀਯੂ) ਵੱਲੋਂ ਕੀਤੇ ਵਿਰੋਧ ਤੋਂ ਬਾਅਦ ਦੁਬਾਰਾ ਜਾਰੀ ਕੀਤੀ ਆਰਜ਼ੀ ਪ੍ਰਬੰਧਾਂ ਦੀ ਲਿਸਟ ਉਪਰ ਗੌਰਮਿੰਟ ਟੀਚਰ ਨੇ ਵਿਰੋਧ ਪ੍ਰਗਟ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੀਟੀਯੂ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਬੱਧਣ ਤੇ ਸੂਬਾ ਮੀਤ ਪ੍ਰਧਾਨ ਰਛਪਾਲ ਸਿੰਘ ਵੜੈਚ ਨੇ ਕਿਹਾ ਕਿ ਇਹ ਲਿਸਟ ਪੱਖਪਾਤੀ ਲਿਸਟ ਹੈ। ਬਿਨ੍ਹਾਂ ਕਿਸੇ ਸੀਨੀਆਰਤਾ ਨੂੰ ਵਿਚਾਰੇ ਦੂਰ-ਦੁਰੇਡੇ ਸਕੂਲਾਂ ਵਿਚ ਪੇਪਰਾਂ ਦੇ ਦਿਨਾਂ ਵਿਚ ਅਧਿਆਪਕਾਂ ਨੂੰ ਭੇਜਣਾ ਬਿਲਕੁਲ ਗਲਤ ਕਾਰਵਾਈ ਹੈ। ਜਥੇਬੰਦੀ ਵੱਲੋਂ ਰੋਸ ਪ੍ਰਗਟ ਕਰਦੇ ਹੋਏ ਕਿਹਾ ਗਿਆ ਕਿ ਇਸ ਪੱਖਪਾਤੀ ਲਿਸਟ ਦੇ ਵਿਰੋਧ ਵਿਚ ਜ਼ਿਲ੍ਹੇ ਦੀਆਂ ਸਮੂਹ ਜਥੇਬੰਦੀਆਂ ਸਖਤ ਪ੍ਰੋਗਰਾਮ ਉਲੀਕਣਗੀਆਂ। ਇਸ ਮੌਕੇ ਸੁਖਦੇਵ ਸਿੰਘ, ਅਸ਼ਵਨੀ ਕੁਮਾਰ, ਸੁਖਨਿੰਦਰ ਸਿੰਘ, ਅਜੈ ਸ਼ਰਮਾ, ਜਗਜੀਤ ਸਿੰਘ, ਜਸਵਿੰਦਰ ਸਿੰਘ ਸ਼ਿਕਾਰਪੁਰ, ਗੁਰਪ੍ਰੀਤ ਸਿੰਘ ਟਿੱਬਾ, ਮਨਜਿੰਦਰ ਸਿੰਘ ਠੱਟਾ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ ਕਾਲੇਵਾਲ, ਜਗਮੋਹਨ ਸਿੰਘ, ਅਮਨਦੀਪ ਸਿੰਘ ਖਿੰਡਾ, ਯੋਗੇਸ਼ ਸੌਰੀ, ਰੇਸ਼ਮ ਸਿੰਘ, ਸੁਖਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਸ਼ਿੰਦਰ ਸਿੰਘ, ਸੁਖਦੇਵ ਸਿੰਘ ਠੱਟਾ ਆਦਿ ਹਾਜ਼ਰ ਸਨ। ਕੀ ਕਹਿੰਦੇ ਹਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੂਜੇ ਪਾਸੇ ਜਦੋਂ ਇਸ ਮਾਮਲੇ ਸਬੰਧੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਸ੍ਰੀ ਮਤੀ ਮਮਤਾ ਬਜਾਜ ਨਾਲ ਸਪੰਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਇਹ ਆਰਜ਼ੀ ਪ੍ਰਬੰਧ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਨੂੰ ਦੇਖਦੇ ਹੋਏ ਕੀਤੇ ਗਏ ਹਨ।ਉਹਨਾਂ ਅਧਿਆਪਕਾਂ ਦੇ ਆਰਜ਼ੀ ਪ੍ਰਬੰਧ ਲਗਾਏ ਗਏ ਹਨ । ਜਿਨ੍ਹਾਂ ਦੀ ਆਪਣੇ ਸਕੂਲ ਵਿੱਚ ਲੰਬੀ ਠਹਿਰ ਤੇ ਸੀਨੀਅਰ ਅਧਿਆਪਕ ਹੈ, ਤੇ ਬੱਚਿਆਂ ਦੀ ਗਿਣਤੀ ਘੱਟ ਹੈ ।ਆਰਜ਼ੀ ਪ੍ਰਬੰਧਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਪੱਖਪਾਤ ਨਹੀਂ ਕੀਤਾ ਗਿਆ ।