ਸਰਕਾਰੀ ਮਿਡਲ ਸਕੂਲ ਰਾਏਪੁਰ ਰਾਜਪੂਤਾਂ ਨੂੰ ਦਿੱਤਾ ਮਿਊਜ਼ਿਕ ਸਿਸਟਮ
ਸਰਕਾਰੀ ਮਿਡਲ ਸਕੂਲ ਰਾਏਪੁਰ ਰਾਜਪੂਤਾਂ ਨੂੰ ਦਿੱਤਾ ਮਿਊਜ਼ਿਕ ਸਿਸਟਮ
Publish Date: Wed, 21 Jan 2026 08:19 PM (IST)
Updated Date: Thu, 22 Jan 2026 04:13 AM (IST)
ਗੁਰਮਤਿ ਸਿੰਘ ਨਡਾਲਾ ਵਲੋਂ ਦਿੱਤੇ ਗਏ ਮਿਊਜ਼ਿਕ ਸਿਸਟਮ ਨਾਲ ਸਰਪੰਚ ਗੁਰਸੇਵਕ ਸਿੰਘ ਪੰਨੂ, ਹੈੱਡਮਾਸਟਰ ਡੈਨੀਅਲ ਮਸੀਹ ਮੱਟੂ ਤੇ ਹੋਰ।
ਚੰਨਪ੍ਰੀਤ ਸਿੰਘ ਕੰਗ, ਪੰਜਾਬੀ ਜਾਗਰਣ
ਨਡਾਲਾ : ਉੱਘੇ ਸਮਾਜ ਸੇਵਕ ਐਡਵੋਕੇਟ ਗੁਰਮੀਤ ਸਿੰਘ ਨਡਾਲਾ ਤਹਿਸੀਲਦਾਰ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸਰਕਾਰੀ ਮਿਡਲ ਸਕੂਲ ਰਾਏਪੁਰ ਰਾਜਪੂਤਾਂ ਨੂੰ ਮਿਊਜ਼ਿਕ ਸਿਸਟਮ ਦਾਨ ਕੀਤਾ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਗੁਰਸੇਵਕ ਸਿੰਘ ਪੰਨੂ ਤੇ ਸਕੂਲ ਹੈਡਮਾਸਟਰ ਡੈਨੀਅਲ ਮਸੀਹ ਮੱਟੂ ਨੇ ਗੁਰਮੀਤ ਸਿੰਘ ਨਡਾਲਾ ਅਤੇ ਸਮੂਹ ਪਰਿਵਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪਰਿਵਾਰ ਕਾਫੀ ਲੰਬੇ ਸਮੇਂ ਤੋਂ ਸਮਾਜ ਦੀ ਸੇਵਾ ਕਰਦਾ ਆ ਰਿਹਾ ਹੈ। ਉਨ੍ਹਾਂ ਸਮੂਹ ਪਰਿਵਾਰ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਸਰਪੰਚ ਗੁਰਸੇਵਕ ਸਿੰਘ ਪੰਨੂੰ, ਬਲਵਿੰਦਰ ਸਿੰਘ ਚੀਮਾਂ, ਨਰਿੰਦਰ ਸਿੰਘ ਚੀਮਾਂ, ਗੁਰਪ੍ਰੀਤ ਕੌਰ ਚੀਮਾਂ, ਡੈਨੀਅਲ ਮਸੀਹ ਸਕੂਲ ਮੁਖੀ, ਰਾਜਵਿੰਦਰ ਕੌਰ, ਮਨਜੀਤ ਮੱਟੂ, ਅਨੀਤਾ, ਹਰਪ੍ਰੀਤ ਸਿੰਘ, ਮਨੀਸ਼ ਰਾਣਾ, ਬਲਜੀਤ ਕੌਰ ਐਸਐੱਮਸੀ ਚੇਅਰਮੈਨ, ਮਨਜੋਤ ਕੌਰ ਵਾਈਸ ਚੇਅਰਮੈਨ, ਆਸ਼ਾ ਰਾਣੀ, ਰੀਟਾ ਕੁੱਕ, ਮੱਖਣ ਸਿੰਘ, ਚਰਨਜੀਤ ਸਿੰਘ ਤੇ ਹੋਰ ਹਾਜ਼ਰ ਸਨ।