ਪ੍ਰਿੰ. ਬਰਾੜ ਨੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਸੰਭਾਲ ਦਾ ਸੁਨੇਹਾ
ਸਰਕਾਰੀ ਕਾਲਜ ਪ੍ਰਿੰਸੀਪਲ ਨੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਦੀ ਸੰਭਾਲ ਦਾ ਸੁਨੇਹਾ
Publish Date: Thu, 12 Feb 2026 06:43 PM (IST)
Updated Date: Thu, 12 Feb 2026 06:45 PM (IST)
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਵਾਤਾਵਰਣ ਦੀ ਸੰਭਾਲ ਦਾ ਸੁਨੇਹਾ ਦਿੰਦੇ ਹੋਏ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਦੇ ਪਿ੍ੰਸੀਪਲ ਸਕਿੰਦਰ ਕੌਰ ਬਰਾੜ ਵੱਲੋਂ ਆਪਣੇ ਜਨਮ ਦਿਨ ਮੌਕੇ ਸਕੂਲ ਵਿਖੇ ਇਕ ਬੂਟਾ ਲਗਾਇਆ ਗਿਆ ਤੇ ਕਾਲਜ ਵਿਦਿਆਰਥੀਆਂ ਨੂੰ ਵਾਤਾਵਰਣ ਦੀ ਸੰਭਾਲ ਕਰਨ ਲਈ ਤੇ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ। ਪਿ੍ੰਸੀਪਲ ਸਕਿੰਦਰ ਕੌਰ ਨੇ ਕਿਹਾ ਕਿ ਸਾਨੂੰ ਆਪਣੇ ਜਨਮ ਦਿਨ, ਵਿਆਹ ਦੀ ਵਰ੍ਹੇਗੰਢ ਮੌਕੇ ਤੇ ਆਪਣੇ ਵਿੱਛੜੇ ਹੋਏ ਪਿਆਰਿਆਂ ਦੀ ਯਾਦ ਵਿਚ ਵੀ ਬੂਟੇ ਲਗਾਉਣੇ ਚਾਹੀਦੇ ਹਨ। ਜਿਥੇ ਅਜਿਹਾ ਕਰਨ ਨਾਲ ਵਾਤਾਵਰਣ ਸਾਫ਼ ਤੇ ਸ਼ੁੱਧ ਹੋਵੇਗਾ, ਉੱਥੇ ਇਨ੍ਹਾਂ ਬੂਟਿਆਂ ਦੇ ਵਧਣ ਨਾਲ ਸਾਨੂੰ ਸਦਾ ਆਪਣੇ ਪਿਆਰਿਆਂ ਦੀ ਯਾਦ ਵੀ ਤਾਜ਼ਾ ਹੁੰਦੀ ਰਹੇਗੀ। ਇਸ ਮੌਕੇ ਉਨ੍ਹਾਂ ਨਾਲ ਕਾਲਜ ਦੇ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ।