ਗੁਡ ਮਾਰਨਿੰਗ
ਗੁਡ ਮਾਰਨਿੰਗ ਜਸਬੀਰ ਸਿੰਘ ਸੈਣੀ
Publish Date: Thu, 02 Apr 2026 07:07 PM (IST)
Updated Date: Thu, 02 Apr 2026 07:10 PM (IST)
02ਪੀਐਚਜੀ16 ਜਸਬੀਰ ਸਿੰਘ ਸੈਣੀ, ਅਧਿਆਪਕ ਆਗੂ ਫਗਵਾੜਾ ਸਮਾਂ ਕਦੇ ਵੀ ਕਿਸੇ ਲਈ ਨਹੀਂ ਰੁਕਦਾ। ਇਹ ਆਪਣੀ ਗਤੀ ਨਾਲ ਲਗਾਤਾਰ ਅੱਗੇ ਵਧਦਾ ਰਹਿੰਦਾ ਹੈ। ਜੋ ਲੋਕ ਸਮੇਂ ਦੇ ਨਾਲ ਆਪਣੇ-ਆਪ ਨੂੰ ਨਹੀਂ ਬਦਲਦੇ, ਉਹ ਅਕਸਰ ਪਿੱਛੇ ਰਹਿ ਜਾਂਦੇ ਹਨ ਤੇ ਕਾਮਯਾਬੀ ਤੋਂ ਦੂਰ ਹੋ ਜਾਂਦੇ ਹਨ। ਅੱਜ ਦੇ ਤੇਜ਼ੀ ਨਾਲ ਬਦਲਦੇ ਯੁੱਗ ਵਿਚ ਸਾਨੂੰ ਆਪਣੇ ਵਿਚਾਰਾਂ, ਹੁਨਰਾਂ ਤੇ ਜੀਵਨ ਸ਼ੈਲੀ ਨੂੰ ਸਮੇਂ ਦੇ ਅਨੁਸਾਰ ਢਾਲਣਾ ਬਹੁਤ ਜ਼ਰੂਰੀ ਹੈ। ਕਾਮਯਾਬੀ ਹਾਸਲ ਕਰਨ ਲਈ ਸਾਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਤੇ ਹਰ ਪਲ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ। ਨਵੀਆਂ ਤਕਨੀਕਾਂ ਨੂੰ ਸਿੱਖਣਾ, ਨਵੇਂ ਮੌਕਿਆਂ ਨੂੰ ਸਮਝਣਾ ਤੇ ਆਪਣੀ ਸੋਚ ਨੂੰ ਵਿਕਸਿਤ ਕਰਨਾ ਸਾਡੀ ਤਰੱਕੀ ਦਾ ਆਧਾਰ ਬਣਦਾ ਹੈ।