ਗੁਡ ਮਾਰਨਿੰਗ
ਗੁਡ ਮਾਰਨਿੰਗ ਭਾਰਤ ਭੂਸ਼ਨ
Publish Date: Sat, 14 Mar 2026 08:43 PM (IST)
Updated Date: Sat, 14 Mar 2026 08:45 PM (IST)
14ਪੀਐਚਜੀ14 ਭਾਰਤ ਭੂਸ਼ਨ, ਡੀਐੱਸਪੀ ਫਗਵਾੜਾ ਚੰਗੀ ਸਿੱਖਿਆ ਤੇ ਖੇਡਾਂ ਦੋਵੇਂ ਹੀ ਵਿਦਿਆਰਥੀਆਂ ਦੇ ਭਵਿੱਖ ਨੂੰ ਮਜ਼ਬੂਤ ਬਣਾਉਣ ਵਿਚ ਮਹੱਤਵਪੂਰਣ ਭੂਮਿਕਾ ਨਿਭਾਉਂਦੀਆਂ ਹਨ। ਸਿੱਖਿਆ ਸਾਨੂੰ ਗਿਆਨ, ਸੋਚਣ ਦੀ ਸਮਰੱਥਾ ਤੇ ਜੀਵਨ ਵਿਚ ਸਹੀ ਫ਼ੈਸਲੇ ਲੈਣ ਦੀ ਸਮਝ ਦਿੰਦੀ ਹੈ, ਜਦਕਿ ਖੇਡਾਂ ਸਾਨੂੰ ਤੰਦਰੁਸਤੀ, ਅਨੁਸ਼ਾਸਨ, ਟੀਮ ਵਰਕ ਤੇ ਆਤਮਵਿਸ਼ਵਾਸ ਸਿਖਾਉਂਦੀਆਂ ਹਨ। ਇਸ ਲਈ ਹਰ ਵਿਦਿਆਰਥੀ ਨੂੰ ਚਾਹੀਦਾ ਹੈ ਕਿ ਉਹ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਭਾਗ ਲਏ। ਜੀਵਨ ਦੇ ਹਰ ਖੇਤਰ ਵਿਚ ਅੱਗੇ ਵਧਣ ਲਈ ਮਿਹਨਤ, ਲਗਨ ਤੇ ਸਕਾਰਾਤਮਕ ਸੋਚ ਬਹੁਤ ਜ਼ਰੂਰੀ ਹਨ। ਆਓ, ਅਸੀਂ ਸਭ ਮਿਲ ਕੇ ਇਹ ਕੋਸ਼ਿਸ਼ ਕਰੀਏ ਕਿ ਪੜ੍ਹਾਈ ਤੇ ਖੇਡਾਂ ਦੋਵਾਂ ਵਿਚ ਤਰੱਕੀ ਕਰਕੇ ਆਪਣੇ ਭਵਿੱਖ ਨੂੰ ਰੌਸ਼ਨ ਬਣਾਈਏ।