ਗੁਡ ਮਾਰਨਿੰਗ
ਗੁਡ ਮਾਰਨਿੰਗ ਸੰਤ ਗੁਰਚਰਨ ਸਿੰਘ
Publish Date: Sat, 07 Mar 2026 07:48 PM (IST)
Updated Date: Sat, 07 Mar 2026 07:51 PM (IST)
07ਪੀਐਚਜੀ6 ਗੁਡ ਮਾਰਨਿੰਗ ਸੰਤ ਗੁਰਚਰਨ ਸਿੰਘ ਜੀ, ਮੁੱਖ ਸੰਚਾਲਕ ਤਪ ਅਸਥਾਨ ਨਿਰਮਲ ਕੁਟੀਆ ਪੰਡਵਾ। ਅਮੀਰੀ ਤੇ ਗਰੀਬੀ ਕਰਮਾਂ ਨਾਲ ਮਿਲਦੇ ਹਨ, ਪਰ ਪਰਮਾਤਮਾ ਦੀ ਨਜ਼ਰ ਵਿਚ ਹਰ ਮਨੁੱਖ ਬਰਾਬਰ ਹੈ। ਦੁਨੀਆ ਵਿਚ ਮਨੁੱਖ ਦੀ ਹਾਲਤ ਚਾਹੇ ਉਹ ਅਮੀਰ ਹੋਵੇ ਜਾਂ ਗਰੀਬ ਉਸ ਦੇ ਕਰਮਾਂ, ਮਿਹਨਤ ਤੇ ਹਾਲਾਤਾਂ ਨਾਲ ਬਣਦੀ ਹੈ ਪਰ ਜੇ ਪਰਮਾਤਮਾ ਦੀ ਨਜ਼ਰ ਨਾਲ ਦੇਖਿਆ ਜਾਵੇ ਤਾਂ ਹਰ ਮਨੁੱਖ ਇਕੋ ਜਿਹਾ ਹੈ। ਪਰਮਾਤਮਾ ਕਿਸੇ ਨੂੰ ਉਸ ਦੀ ਦੌਲਤ, ਜਾਤ, ਜਾਂ ਦਰਜੇ ਨਾਲ ਨਹੀਂ ਤੋਲਦਾ, ਸਗੋਂ ਉਸ ਦੇ ਚੰਗੇ ਕਰਮਾਂ, ਸੱਚਾਈ ਤੇ ਦਿਲ ਦੀ ਨੀਅਤ ਨਾਲ ਤੋਲਦਾ ਹੈ। ਇਸ ਲਈ ਕਿਸੇ ਨੂੰ ਅਮੀਰੀ ਜਾਂ ਗਰੀਬੀ ਦੇ ਆਧਾਰ ‘ਤੇ ਛੋਟਾ-ਵੱਡਾ ਨਾ ਸਮਝੇ। ਸਾਰੇ ਮਨੁੱਖ ਇਕੋ ਜਿਹੇ ਹਨ ਤੇ ਸਾਰਿਆਂ ਨਾਲ ਪਿਆਰ, ਇੱਜਤ ਤੇ ਇਨਸਾਫ ਨਾਲ ਵਰਤਾਅ ਕਰਨਾ ਚਾਹੀਦਾ ਹੈ। ਇਹੀ ਸੱਚੀ ਮਨੁੱਖਤਾ ਹੈ।