ਗੁਡ ਮਾਰਨਿੰਗ
ਗੁਡ ਮਾਰਨਿੰਗ ਗੁਰਦੀਪ ਸਿੰਘ ਕੰਗ
Publish Date: Thu, 05 Mar 2026 08:10 PM (IST)
Updated Date: Thu, 05 Mar 2026 08:14 PM (IST)
ਗੁਰਦੀਪ ਸਿੰਘ ਕੰਗ, ਸਟੇਟ ਡਾਇਰੈਕਟਰ
ਐਂਟੀ ਕੁਰਪਸ਼ਨ ਫਾਉਂਡੇਸ਼ਨ ਆਫ ਇੰਡੀਆ
ਭ੍ਰਿਸ਼ਟਾਚਾਰ ਅੱਜ ਦੇ ਸਮਾਜ ਦੀਆਂ ਸਭ ਤੋਂ ਵੱਡੀ ਸਮੱਸਿਆਵਾਂ ’ਚੋਂ ਇਕ ਹੈ। ਇਹ ਸਿਰਫ਼ ਦੇਸ਼ ਦੀ ਅਰਥਵਿਵਸਥਾ ਨੂੰ ਹੀ ਨਹੀਂ, ਸਗੋਂ ਸਮਾਜ ਦੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਵੀ ਕਮਜ਼ੋਰ ਕਰਦਾ ਹੈ। ਜਦੋਂ ਕਿਸੇ ਕੰਮ ਲਈ ਰਿਸ਼ਵਤ ਦੇਣੀ ਪੈਂਦੀ ਹੈ ਜਾਂ ਅਧਿਕਾਰਾਂ ਦਾ ਗਲਤ ਇਸਤੇਮਾਲ ਹੁੰਦਾ ਹੈ, ਉਦੋਂ ਲੋਕਾਂ ਦਾ ਕਾਨੂੰਨ ਤੇ ਪ੍ਰਣਾਲੀ ਉੱਤੇ ਭਰੋਸਾ ਘੱਟ ਹੋ ਜਾਂਦਾ ਹੈ। ਇਸ ਲਈ ਭ੍ਰਿਸ਼ਟਾਚਾਰ ਨੂੰ ਜੜ ਤੋਂ ਮੁਕਾਉਣਾ ਬਹੁਤ ਜ਼ਰੂਰੀ ਹੈ। ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਸਿਰਫ਼ ਕਾਨੂੰਨ ਹੀ ਕਾਫ਼ੀ ਨਹੀਂ, ਇਸ ਲਈ ਆਮ ਲੋਕਾਂ ਨੂੰ ਵੀ ਜਾਗਰੂਕ ਹੋਣਾ ਪਵੇਗਾ।